spot_img
Homeਮਾਝਾਗੁਰਦਾਸਪੁਰਸਿਵਲ ਸਰਜਨ ਗੁਰਦਾਸਪੁਰ ਦੇ ਦਿਸਾ ਨਿਰਦੇਸ ਅਤੇ ਸੀਨੀਅਰ ਮੈਡੀਕਲ ਅਫਸਰ ਭਾਮ ਜੀ...

ਸਿਵਲ ਸਰਜਨ ਗੁਰਦਾਸਪੁਰ ਦੇ ਦਿਸਾ ਨਿਰਦੇਸ ਅਤੇ ਸੀਨੀਅਰ ਮੈਡੀਕਲ ਅਫਸਰ ਭਾਮ ਜੀ ਦੀ ਅਗਵਾਈ ਹੇਠ ਵਾਹੁ ਵਾਹੁ ਅਕੈਡਮੀ ਕੁਹਾਲੀ ਵਿਖੇ ਮਲੇਰੀਆ ਦਿਵਸ ਮਨਾਇਆ

ਕਾਦੀਆਂ  (ਮੁਨੀਰਾ ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਦੇ ਦਿਸਾ ਨਿਰਦੇਸ ਅਤੇ ਸੀਨੀਅਰ ਮੈਡੀਕਲ ਅਫਸਰ ਭਾਮ ਜੀ ਦੀ ਅਗਵਾਈ ਹੇਠ ਵਾਹੁ ਵਾਹੁ ਅਕੈਡਮੀ ਕੁਹਾਲੀ ਵਿਖੇ ਮਲੇਰੀਆ ਦਿਵਸ ਮਨਾਇਆ ਗਿਆ,ਜਿਸ ਤਹਿਤ ਬਚਿਆਂ ਨੂੰ ਮਲੇਰੀਆ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਕੁਲਜੀਤ ਸਿੰਘ ਹੈਲਥ ਇੰਸਪੈਕਟਰ ਨੇ ਦਸਿਆ ਕਿ ਇਸ ਵਾਰ ਦਾ ਥੀਮ ਨਵੇਂ ਤਰੀਕਿਆਂ ਨਾਲ ਮਲੇਰੀਆ ਬੁਖਾਰ ਦੇ ਬੋਝ ਨੂੰ ਘੱਟਾਉਣਾ ਅਤੇ ਜ਼ਿੰਦਗੀਆਂ ਬਚਾਉਣਾ ਹੈ। ਬਚਿਆਂ ਨੂੰ ਘਰਾਂ ਦੇ ਆਲੇ ਦੁਆਲੇ ਅਤੇ ਘਰਾਂ ਦੇ ਅੰਦਰ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ, ਕੂਲਰਾਂ ਦੇ ਪਾਣੀ ਨੂੰ ਹਫਤੇ ਬਾਅਦ ਸੁਕਾਉਣਾ , ਟੋਭਿਆਂ ਤੇ ਛੱਪੜਾਂ ਵਿਚ ਕਾਲੇ ਤੇਲ ਦਾ ਛਿੜਕਾਅ ਕਰਨ , ਮੱਛਰ ਭਜਾਊ ਕਰੀਮਾਂ , ਮੱਛਰਦਾਨੀਆਂ ਦੀ ਵਰਤੋਂ, ਪੂਰੇ ਤਨ ਢੱਕਦੇ ਕਪੜੇ ਆਦਿ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸੁਕਰਵਾਰ ਨੂੰ ਡਰਾਈਡੇ ਕਰਕੇ ਮਨਾਉਣ ਲਈ ਕਿਹਾ ਗਿਆ।
ਇਸ ਮੌਕੇ ਸੀ ਐਚ ਓ ਹਰਲਵਲੀਨ ਕੌਰ, ਮਲਕੀਤ ਕੌਰ,ਅਮਰਿੰਦਰ ਸਿੰਘ , ਕੁਲਦੀਪ ਕੁਮਾਰ ਸਿਹਤ ਕਰਮਚਾਰੀ , ਲਖਵਿੰਦਰ ਸਿੰਘ ਪਿ੍ੰਸੀਪਲ , ਬਲਰਾਜ ਕੌਰ ਦਰਸ਼ਨ ਕੌਰ ਪਰਮਜੀਤ ਕੌਰ ਬਲਜੀਤ ਕੌਰ ਸਕੂਲ ਅਧਿਆਪਕ ਹਾਜਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments