spot_img
Homeਮਾਝਾਗੁਰਦਾਸਪੁਰਪਿੰਡ ਧੁੱਪਸੜੀ ਦੀ ਗ੍ਰਾਮ ਪੰਚਾਇਤ `ਆਮ ਆਦਮੀ ਪਾਰਟੀ ‘ਚ ਸ਼ਾਮਲ

ਪਿੰਡ ਧੁੱਪਸੜੀ ਦੀ ਗ੍ਰਾਮ ਪੰਚਾਇਤ `ਆਮ ਆਦਮੀ ਪਾਰਟੀ ‘ਚ ਸ਼ਾਮਲ

ਬਟਾਲਾ 24 ਅਪ੍ਰੈਲ ( ਸਲਾਮ ਤਾਰੀ )

ਪਿੰਡ ਧੁੱਪਸੜੀ ਦੀ ਸਮੁੱਚੀ ਗ੍ਰਾਮ ਪੰਚਾਇਤ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਐਮ.ਐਲ.ਏ. ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਦੀ ਸੋਚ ਨੂੰ ਅਪਣਾਉਂਦੇ ਹੋਏ `ਆਪ’ ਵਿੱਚ ਸ਼ਾਮਲ ਹੋਏ। ਇਸ ਮੌਕੇ ਐਮ.ਐਲ.ਏ. ਸ਼ੈਰੀ ਕਲਸੀ ਨੇ ਸਰਪੰਚ ਬਲਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ , ਪੰਚ ਗੁਰਬਚਨ ਸਿੰਘ , ਪੰਚ ਰਜਿੰਦਰ ਸਿੰਘ , ਪੰਚ ਅਵਤਾਰ ਸਿੰਘ , ਪੰਚ ਮੁੱਖਤਾਰ ਸਿੰਘ ਤੋਸੀ, ਪੰਚ ਗੁਰਮੀਤ ਸਿੰਘ , ਪੰਚ ਜਸਕੀਰਤ ਸਿੰਘ ਨੂੰ `ਆਪ’ ਵਿੱਚ ਆਉਣ ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਰ ਰਿੱਕ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰ ਖੇਤਰ ਵਿੱਚ ਵਿਕਾਸ ਕਰਨ ਲਈ ਵਿਸ਼ੇਸ਼ ਯੋਜਨਾਬੰਦੀ ਤਹਿਤ ਕੰਮ ਕੀਤਾ ਜਾ ਰਿਹਾ ਹੈ ਅਤੇ ਨੋਜਵਾਨਾ ਨੂੰ ਰੁਜ਼ਗਾਰ ਦੇਣ ਲਈ ਪਾਰਟੀ ਵੱਲੋਂ ਕਈ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਅਤੇ ਅਸੀਂ ਸਾਰੇ ਰਲ ਕੇ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਇਸ ਮੌਕੇ ਸਰਪੰਚ ਬਲਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਚੱਲਦੇ ਹੋਏ ਪਿੰਡ ਦਾ ਹਰ ਪੱਖੋਂ ਵਿਕਾਸ ਕਰਨਗੇ ਅਤੇ ਪਾਰਟੀ ਲਈ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਇਸ ਦੌਰਾਨ ਉਨ੍ਹਾਂ ਪਿੰਡ ਵਿੱਚ ਬਣਨ ਵਾਲੀ ਚਰਚ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਦੀਪ ਸਿੰਘ , ਉਪਦੇਸ਼ ਕੁਮਾਰ , ਮਾਨਿਕ ਮਹਿਤਾ , ਗਗਨਦੀਪ ਸਿੰਘ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments