spot_img
Homeਮਾਝਾਗੁਰਦਾਸਪੁਰਮਲੇਰੀਆ ਤੇ ਡੇਂਗੂ ਦੀ ਬੀਮਾਰੀ ਤੋਂ ਬਚਣ ਲਈ ਲੋਕ ਸਿਹਤ ਵਿਭਾਗ ਦਾ...

ਮਲੇਰੀਆ ਤੇ ਡੇਂਗੂ ਦੀ ਬੀਮਾਰੀ ਤੋਂ ਬਚਣ ਲਈ ਲੋਕ ਸਿਹਤ ਵਿਭਾਗ ਦਾ ਕਰਨ ਪੂਰਾ ਸਹਿਯੋਗ

ਕਾਦੀਆਂ 21ਅਪ੍ਰੈਲ (ਸਲਾਮ ਤਾਰੀ )ਡਿਪਟੀ ਕਮਿਸ਼ਨਰ ਗੁਰਦਾਸਪੁਰ ਮਹੁੰਮਦ ਇਸਫ਼ਾਕ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੈ ਕੁਮਾਰ ਬੈੰਸ਼ ਦੇ ਦਿਸ਼ਾ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਦੀਆਂ ਅਧੀਨ ਵੱਖ ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਮਲੇਰੀਆ ਤੇ ਡੇਂਗੂ ਸਬੰਧੀ ਜਾਗਰੂਕ ਕੀਤਾ ।ਜਾਣਕਾਰੀ ਦਿੰਦੇ ਹੋਏ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਕਾਦੀਆਂ ਨੇ ਦੱਸਿਆ ਕਿ ਲੋਕਾਂ ਨੂੰ ਮਲੇਰੀਆ ਤੇ ਡੇਂਗੂ ਬੁਖਾਰ ਬਾਰੇ ਜਾਣਕਾਰੀ ਦਿੱਤੀ ਗਈ ਕਿ ਮਲੇਰੀਆ ਬੁਖਾਰ ਇੱਕ ਐਨਾਫਲੀਜ਼ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਹ ਮੱਛਰ ਰਾਤ ਸਮੇਂ ਮਨੁੱਖੀ ਸਰੀਰ ਤੇ ਕੱਟਦਾ ਹੈ ਇਹ ਮੱਛਰ ਸਾਫ਼ ਪਾਣੀ ਕੂਲਰ,ਫਰਿੱਜਾਂ ਦੀਆਂ ਵੇਸਟ ਪਾਣੀ ਵਾਲੀਆਂ ਟਰੇਆ ਵਿੱਚ,ਪਸ਼ੂ ਪੰਛੀਆਂ ਦੇ ਪੀਣ ਵਾਲੇ ਪਾਣੀ ਦੀਆਂ ਹੋਦੀਆਂ ਵਿੱਚ, ਟੁੱਟੇ ਭੱਜੇ ਬਰਤਣਾ ਤੇ ਫਟੇ ਪੁਰਾਣੇ ਟਾਇਰਾਂ ਵਿੱਚ ਪਏ ਬਰਸਾਤਾਂ ਦੇ ਪਾਣੀ ਵਿੱਚ ਇਹ ਮੱਛਰ ਪਲਦਾ ਹੈ ਤੇ ਆਪਣੀ ਪੈਦਾਵਾਰ ਵਧਾਉਦਾ ਹੈ ਇਸ ਲਈ ਹਰ ਹਫ਼ਤੇ ਸ਼ੁੱਕਰਵਾਰ ਡਰਾਈ -ਡੇ ਮਨਾਉਣਾ ਚਾਹੀਦਾ ਹੈ ਇਹ ਪਾਣੀ ਚੰਗੀ ਤਰਾਂ ਕਢ ਕਿ ਰਗੜ ਕਿ ਸਾਫ਼ ਕਰਕੇ ਦੋਬਾਰਾ ਭਰਨਾ ਚਾਹੀਦਾ ਹੈ l ਮਲੇਰੀਆ ਬੁਖਾਰ ਦੀਆਂ ਨਿਸ਼ਾਨੀਆਂ ਤੇਜ ਬੁਖਾਰ, ਠੰਢ ਲੱਗਣੀ,ਸਰੀਰ ਦਾ ਟੁੱਟਣਾ ਭੱਜਣਾ, ਤਰੇਲੀਆਂ ਦਾ ਆਉਣਾ,ਉਲਟੀਆਂ ਆਉਣੀਆ,ਬੁਖਾਰ ਉਤਰਨ ਤੇ ਥਕਾਵਟ ਮਹਿਸੂਸ ਹੋਣਾ ਆਦਿ ਹੁੰਦੀਆਂ ਹਨ।ਇਸ ਤਰਾਂ ਦੇ ਲੱਛਣ ਦਿਖਾਈ ਦੇਣ ਤਾਂ ਤਰੁੰਤ ਨਜ਼ਦੀਕੀ ਸਰਕਾਰੀ ਸਿਹਤ ਸੈਂਟਰ ਵਿੱਚ ਜਾ ਕੇ ਆਪਣੇ ਖੂਨ ਦੀ ਜਾਂਚ ਕਰਾਓ ਤੇ ਮਲੇਰੀਆ ਬੁਖਾਰ ਹੋਵੇ ਤਾਂ ਇਸ ਦੀ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ l ਵੱਧ ਤੋਂ ਵੱਧ ਮਾਈ ਗਰੇਟਰੀ ਅਬਾਦੀ ਦਾ ਫੀਵਰ ਸਰਵੇ ਕਰਨਾ ਚਾਹੀਦਾ ਜੇਕਰ ਟੂਰ ਦੌਰਾਨ ਬੁਖਾਰ ਦਾ ਮਰੀਜ਼ ਮਿਲੇ ਤਾਂ ਉਸ ਮਰੀਜ਼ ਦੀ ਆਰ. ਡੀ. ਟੀ. ਕਿੱਟ ਨਾਲ ਖੂਨ ਦੀ ਜਾਂਚ ਕਰਨੀ ਕਰਨੀ ਚਾਹੀਦੀ ਹੈ ਜੇਕਰ ਮਲੇਰੀਆ ਬੁਖਾਰ ਹੋਵੇ ਤਾਂ ਇਸ ਦੀ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ ।ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਸੱਤਪਾਲ ਸਿੰਘ, ਲਖਬੀਰ ਸਿੰਘ, ਬਲਵਿੰਦਰ ਸਿੰਘ, ਅਮਨਦੀਪ, ਸਮਾਜ ਸੇਵੀ ਗੁਰਮੁਖ ਸਿੰਘ ਭਾਟੀਆ ਅਤੇ ਹੋਰ ਸਿਹਤ ਵਿਭਾਗ ਕਾਦੀਆਂ ਟੀਮ ਦੇ ਮੈਂਬਰ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments