spot_img
Homeਮਾਝਾਗੁਰਦਾਸਪੁਰਕਣਕ ਦੀ ਖਰੀਦ 272676 ਲੱਖ ਮੀਟਰਕ ਟਨ ਦੀ ਖਰੀਦ-ਕਿਸਾਨਾਂ ਨੂੰ 275.97 ਕਰੋੜ...

ਕਣਕ ਦੀ ਖਰੀਦ 272676 ਲੱਖ ਮੀਟਰਕ ਟਨ ਦੀ ਖਰੀਦ-ਕਿਸਾਨਾਂ ਨੂੰ 275.97 ਕਰੋੜ ਰੁਪਏ ਦੀ ਕੀਤੀ ਅਦਾਇਗੀ

ਗੁਰਦਾਸਪੁਰ, 21 ਅਪ੍ਰੈਲ (ਮੁਨੀਰਾ ਸਲਾਮ ਤਾਰੀ) ਜ਼ਿਲੇ ਅੰਦਰ ਕਣਕ ਦੀ ਖਰੀਦ ਨਿਰਵਿਘਨ ਜਾਰੀ ਹੈ, ਜਿਸ ਤਹਿਤ ਜ਼ਿਲੇ ਵਿਚ 282293 ਮੀਟਰਕ ਟਨ (20 ਅਪ੍ਰੈਲ ਤਕ) ਕਣਕ ਦੀ ਆਮਦ ਹੋਈ ਸੀ , ਜਿਸ ਵਿਚੋਂ 272676 ਖਰੀਦ ਕਰ ਲਈ ਗਈ ਹੈ। ਪਨਗਰੇਨ ਵਲੋਂ 79559, ਮਾਰਕਫੈੱਡ ਵਲੋਂ 69294, ਪਨਸਪ ਵਲੋਂ 52509, ਵੇਅਰਹਾਊਸ ਵਲੋਂ 44757 , ਐਫ.ਸੀ.ਆਈ ਵਲੋਂ 21164 ਤੇ ਟਰੇਡਰਜ਼ ਵਲੋਂ 5393 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮੰਡੀਆਂ ਵਿਚ ਕਣਕ ਦੀ ਲਿਫਟਿੰਗ ਤੇਜ਼ੀ ਨਾਲ ਜਾਰੀ ਹੈ ਅਤੇ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ ਨਿਸ਼ਚਿਤ ਸਮੇਂ ਅੰਦਰ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੂੰ 275.97 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। 

ਜਿਲੇ ਅੰਦਰ ਕਣਕ ਦੀ ਖਰੀਦ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਫੂਡ ਸਪਲਾਈ ਤੇ ਕੰਟਰੋਲਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੰਡੀਆਂ ਵਿਚ ਕਣਕ ਦੀ ਖਰੀਦ ਤੇ ਚੁਕਾਈ ਨੂੰ ਨਾਲੋ-ਨਾਲ ਯਕੀਨੀ ਬਣਾਇਆ ਗਿਆ ਹੈ ਤੇ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments