spot_img
Homeਮਾਝਾਗੁਰਦਾਸਪੁਰਕਿਸਾਨ ਭਾਗੀਦਾਰੀ ਪ੍ਰਾਰਥਮਿਕਤਾ ਹਮਾਰੀ ਕੰਪੇਨ’ ਤਹਿਤ ਜਿਲੇ ਅੰਦਰ 24 ਅਪ੍ਰੈਲ ਤੋਂ 1...

ਕਿਸਾਨ ਭਾਗੀਦਾਰੀ ਪ੍ਰਾਰਥਮਿਕਤਾ ਹਮਾਰੀ ਕੰਪੇਨ’ ਤਹਿਤ ਜਿਲੇ ਅੰਦਰ 24 ਅਪ੍ਰੈਲ ਤੋਂ 1 ਮਈ 2022 ਦੌਰਾਨ ਚਲਾਈ ਜਾਵੇਗੀ ਵਿਸ਼ੇਸ ਮੁਹਿੰਮ-ਡਿਪਟੀ ਕਮਿਸ਼ਨਰ

ਗੁਰਦਾਸਪੁਰ, 21 ਅਪ੍ਰੈਲ ( ਮੁਨੀਰਾ ਸਲਾਮ ਤਾਰੀ) ‘ਕਿਸਾਨ ਭਾਗੀਦਾਰੀ ਪ੍ਰਾਰਥਮਿਕਤਾ ਹਮਾਰੀ ਕੰਪੇਨ’ ਤਹਿਤ ਜਿਲੇ ਅੰਦਰ 24 ਅਪ੍ਰੈਲ ਤੋਂ 1 ਮਈ 2022 ਦੌਰਾਨ ਵਿਸ਼ੇਸ ਮੁਹਿੰਮ ਵਿੱਢੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸਥਾਨਕ ਪੰਚਾਇਤ ਭਵਨ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਇਸ ਮੌਕੇ ਰਾਜਨ ਮਲਹੋਤਰਾ ਐਲ.ਡੀ.ਐਮ ਪੰਜਾਬ ਨੈਸ਼ਨਲ ਬੈਂਕ, ਮਨੋਜੀਤ ਸਿੰਘ ਨਾਬਾਰਡ ਅਧਿਕਾਰੀ, ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ

ਮੀਡੀਆ ਨਾਲ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਸਾਨ ਕਰੈਡਿਟ ਕਾਰਡ (ਕੇ.ਸੀ.ਸੀ) ਮੁਹਿੰਮ ਦੇ ਸਬੰਧ ਵਿਚ ਦੱਸਿਆ ਕਿ ‘ਕਿਸਾਨ ਭਾਗੀਦਾਰੀ ਪ੍ਰਾਰਥਮਿਕਤਾ ਹਮਾਰੀ ਕੰਪੇਨ’ ਤਹਿਤ ਜ਼ਿਲੇ ਅੰਦਰ 24 ਅਪ੍ਰੈਲ ਤੋਂ 1 ਮਈ 2022 ਦੌਰਾਨ ਵਿਸ਼ੇਸ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਉਨਾਂ ਕਿਸਾਨਾਂ ਨੂੰ ਕੇ.ਸੀ.ਸੀ ਪ੍ਰਦਾਨ ਕੀਤਾ ਜਾ ਸਕੇ, ਜੋ ਅਜੇ ਤਕ ਕੇ.ਸੀ.ਸੀ ਦਾ ਲਾਭ ਨਹੀਂ ਲੈ ਰਹੇ ਰਹੇ ਹਨ। ਉਨਾਂ ਦੱਸਿਆ ਇਸ ਸਕੀਮ ਅਧੀਨ ਕਿਸਾਨ ਖੇਤੀਬਾੜੀ, ਮੱਛੀ ਪਾਲਣ, ਪਸ਼ੂ ਪਾਲਣ, ਡੇਅਰੀ ਤੇ ਸਹਾਇਕ ਕਿੱਤਿਆਂ ਲਈ ਲੋਨ ਅਪਲਾਈ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਸਾਰੇ ਯੋਗ ਕਿਸਾਨਾਂ ਨੂੰ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਜਿਵੇਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ ਅਤੇ ਅਟਲ ਪੈਨਸ਼ ਯੋਜਨਾ ਤਹਿਤ ਕਵਰ ਕਰਨਾ ਹੈ। ਉਨਾਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਇਹੀ ਮੰਤਵ ਕਿ ਇਸ ਮੁਹਿੰਮ ਦਾ ਵੱਧ ਵੱਧ ਤੋਂ ਵਿਆਪਕ ਪ੍ਰਚਾਰ ਕੀਤਾ ਜਾ ਸਕੇ ਤਾਂ ਜੋ ਯੋਗ ਲਾਭਪਾਤਰੀ ਕੇ.ਸੀ.ਸੀ ਦਾ ਲਾਭ ਲੈਣ ਲਈ ਬੈਂਕਾਂ ਤਕ ਪੁਹੰਚ ਕਰ ਸਕਣ

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਾਰੇ ਜਿਲੇ ਅੰਦਰ ਇਹ ਮੁਹਿੰਮ ਵਿੱਢੀ ਜਾਵੇਗੀ ਪਰ ਪਹਿਲੇ ਪੜਾਅ ਵਿਚ ਜਿਲੇ ਦੇ ਅਜਿਹੇ 250 ਪਿੰਡਾਂ ਅੰਦਰ ਕਵਰ ਕੀਤੇ ਜਾਣਗੇ, ਜਿਥੇ ਕੇ.ਸੀ.ਸੀ ਕਾਰਡ ਬਾਰੇ ਕਿਸਾਨ ਘੱਟ ਜਾਗਰੂਕ ਹਨ। ਉਨਾਂ ਦੱਸਿਆ ਕਿ ਕੇ.ਸੀ.ਸੀ ਇੱਕ ਨਗਦ ਰਾਸ਼ੀ ਦੀ ਸਹੂਲਤ ਵਾਂਗ, ਕਿਸਾਨ ਜਦ ਚਾਹੇ ਆਪਣੀ ਲੋੜ ਅਨੁਸਾਰ ਖੇਤੀ/ਰੋਜਮੱਰ੍ਹਾ ਦੇ ਖਰਚੇ ਲਈ ਪੈਸੇ ਕਢਵਾ ਸਕਦਾ ਹੈ। ਨਾਲ ਹੀ ਉਨਾਂ ਜਿਨਾਂ ਵਲੋਂ ਪਹਿਲਾਂ ਲਏ ਗਏ ਕਿਸੇ ਕਿਸਮ ਦੇ ਕਰਜ਼ੇ ਸਬੰਧੀ ਰਿਕਾਰਡ ਸਹੀ ਹੈ ਜਾਂ ਪਹਿਲੀ ਵਾਰ ਕਰਜਾ ਲੈਣ ਵਾਲੇ ਕਿਸਾਨ ਨੂੰ ਹੀ ਇਸ ਮੁਹਿੰਮ ਰਾਹੀਂ ਕਵਰ ਕੀਤਾ ਜਾਵੇਗਾ ਤਾਂ ਜੋ ਉਹ ਸਰਕਾਰ ਵਲੋਂ ਚਲਾਈ ਇਸ ਮੁਹਿੰਮ ਦਾ ਲਾਭ ਉਠਾ ਸਕੇ। ਉਨਾਂ ਦੱਸਿਆ ਕਿ ਕੇ.ਸੀ.ਸੀ ਰਾਹੀਂ 1 ਲੱਖ 60 ਹਜ਼ਾਰ ਰੁਪਏ ਤੇ 3 ਲੱਖ ਰੁਪਏ ਲਈ ਕੇਵਲ ਚਾਰ ਫੀਸਦ ਵਿਆਜ ਅਦਾ ਕਰਨਾ ਪੈਂਦਾ ਹੈ ਤੇ ਇਸਦੀ ਖਾਸੀਅਤ ਇਹ ਹੈ ਕਿ ਇਸ ਤੇ ਵਿਆਜ ਉੱਪਰ ਵਿਆਜ ਨਹੀਂ ਪੈਂਦਾ ਹੈ। ਜੋ ਕਿਸਾਨ ਪ੍ਰਧਾਨ ਮੰਤਰੀ ਸਕੀਮ ਜਿਸ ਰਾਹੀਂ ਕਿਸਾਨਾਂ ਨੂੰ 2 ਹਜਾਰ ਰੁਪਏ ਮਿਲਦੇ ਹਨ, ਉਹ ਬਹੁਤ ਆਸਾਨ ਤਰੀਕੇ ਨਾਲ ਕੇਵਲ ਇੱਕ ਫਾਰਮ ਭਰਕੇ ਕੇ.ਸੀ.ਸੀ ਬਣਵਾ ਸਕਦੇ ਹਨ। ਇਸ ਲਈ ਪੈਨ ਕਾਰਡ ਦੀ ਲੋੜ ਨਹੀਂ ਪੈਂਦੀ ਹੈ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮਾਜਿਕ ਸੁਰੱਖਿਆ ਯੋਜਨਾਵਾਂ ਦੀ ਗੱਲ ਕਰਦਿਆਂ ਦੱਸਿਆ ਕਿ ‘ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ’ ਤਹਿਤ 18 ਤੋਂ 70 ਸਾਲ ਦੀ ਉਮਰ ਵਾਲੇ ਵਿਅਕਤੀ ਸਾਲ ਦੇ ਕੇਵਲ 12 ਰੁਪਏ ਮਹੀਨੇ ਦੇ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਦਾ ਐਕਸੀਡੈਂਟਲ 2 ਲੱਖ ਰੁਪਏ ਤਕ ਦਾ ਬੀਮਾ ਕਵਰ ਹੁੰਦਾ ਹੈ। ‘ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ’ ਤਹਿਤ 18 ਤੋਂ 50 ਸਾਲ ਦੇ ਵਿਅਕਤੀ ਸਾਲ ਦੇ ਕੇਵਲ 330 ਰੁਪਏ ਦੇ ਕੇ 2 ਲੱਖ ਰੁਪਏ ਤਕ ਦੇ ਬੀਮਾ ਯੋਜਨਾ ਦਾ ਲਾਭ ਲੈ ਸਕਦੇ ਹਨ। ਇਸ ਤਰਾਂ ਕੇਵਲ 342 ਰੁਪਏ ਰਾਹੀਂ 4 ਲੱਖ ਰੁਪਏ ਦਾ ਬੀਮਾ ਯੋਜਨਾ ਦਾ ਲਾਭ ਲਿਆ ਜਾ ਸਕਦਾ ਹੈ। ਇਸੇ ਤਰਾਂ ਅਟਲ ਪੈਨਸ਼ਨ ਯੋਜਨਾ ਦਾ ਲਾਭ 18 ਤੋਂ 40 ਸਾਲ ਦੇ ਵਿਅਕਤੀ ਪ੍ਰਾਪਤ ਕਰ ਸਕਦੇ ਹਨ

ਡਿਪਟੀ ਕਮਿਸ਼ਨਰ ਨੇ ‘ਕਿਸਾਨ ਭਾਗੀਦਾਰੀ ਪ੍ਰਾਰਥਮਿਕਤਾ ਹਮਾਰੀ ਕੰਪੇਨ’ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments