spot_img
Homeਮਾਝਾਗੁਰਦਾਸਪੁਰਪਿੰਡ ਮੋਚਪੁਰ ਵਿਖੇ 26 ਅਪ੍ਰੈਲ ਨੂੰ ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ...

ਪਿੰਡ ਮੋਚਪੁਰ ਵਿਖੇ 26 ਅਪ੍ਰੈਲ ਨੂੰ ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਲੱਗੇਗਾ ਪਲੇਸਮੈਂਟ ਕੈਂਪ

ਗੁਰਦਾਸਪੁਰ, 21 ਅਪ੍ਰੈਲ ( ਮੁਨੀਰਾ ਸਲਾਮ ਤਾਰੀ) ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ 26 ਅਪ੍ਰੈਲ ਦਿਨ ਮੰਗਲਵਾਰ ਨੂੰ ਪਿੰਡ ਮੋਚਪੁਰ ਬਲਾਕ ਕਾਹਨੂੰਵਾਨ , ਜ਼ਿਲ੍ਹਾ ਗੁਰਦਾਸਪੁਰ ਵਿਖੇ ਲੜਕੀਆਂ ਲਈ ਇੱਕ ਰੋਜ਼ਗਾਰ-ਕਮ- ਪਲੇਸਟਮੈਂਟ ਲਗਾਇਆ ਜਾ ਰਿਹਾ ਹੈ। ਜਿਸ ਵਿਚ ਵਰਧਮਾਨ ਯਾਰਨ ਅਤੇ ਥਰੈੱਡ ਲਿਮਟਿਡ ਹੁਸ਼ਿਆਰੁਪਰ ਕੰਪਨੀ ਹਿੱਸਾ ਲਵੇਗੀ

ਇਹ ਜਾਣਕਾਰੀ ਦਿੰਦਿਆਂ ਚਾਂਦ ਠਾਕੁਰ ਬਲਾਕ ਮਿਸ਼ਨ ਮੈਨੇਜਰ ਸਕਿਲ ਡਿਵੈਲਪਮੈਂਟ ਨੇ ਦੱਸਿਆ ਕਿ ਕੰਪਨੀ ਵਲੋਂ ਮਸ਼ੀਨ ਆਪਰੇਟਰ ਦੀ ਆਸਾਮੀ ਲਈ ਇੰਟਰਵਿਊ ਲਈ ਜਾਵੇਗੀ। ਇਨਾਂ ਆਸਾਮੀਆਂ ਲਈ 5ਵੀਂ, 10ਵੀਂ ਤੇ 12ਵੀਂ ਪਾਸ ਯੋਗਤਾ ਵਾਲੀਆਂ ਪ੍ਰਾਰਥਣਾਂ ਸ਼ਾਮਲ ਹੋ ਸਕਦੀਆਂ ਹਨ। ਪ੍ਰਾਰਥਣਾਂ ਦੀ ਉਮਰ 18 ਤੋਂ 30 ਸਾਲ ਅਤੇ ਕੱਦ ਘੱਟ ਤੋ ਘੱਟ 5 ਫੁੱਟ ਹੋਣਾ ਚਾਹੀਦਾ ਹੈ। ਲੜਕੀਆਂ ਵਾਸਤੇ ਮੁਫ਼ਤ ਹੋਸਟਲ ਦੀ ਸੁਵਿਧਾ ਦਿੱਤੀ ਜਾਵੇਗੀ

ਉਨਾਂ ਅੱਗੇ ਕਿਹਾ ਕਿ ਚਾਹਵਾਨ ਪ੍ਰਾਰਥਣਾਂ 26 ਅਪ੍ਰੈਲ ਨੂੰ ਪਿੰਡ ਮੋਚਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਵੇਰੇ 9 ਵਜੇ ਆਪਣੇ ਯੋਗਤਾ ਦੇ ਅਸਲ ਸਰਟੀਫਿਕੇਟ ਲੈ ਕੇ ਪਹੁੰਚਣ। ਵਧੇਰੇ ਜਾਣਕਾਰੀ ਲਈ ਚਾਂਦ ਠਾਕੁਰ ਮੈਨੇਜਰ ਨਾਲ ਕਮਰਾ ਨੰਬਰ 217, ਬਲਾਕ ਬੀ, ਜਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments