spot_img
Homeਮਾਝਾਗੁਰਦਾਸਪੁਰਆਜਾਦੀ ਦਾ ਅੰਮ੍ਰਿਤ ਮਹਾ ਉਤਸਵ ਸਮਾਗਮ ਦੀ ਲੜੀ ਤਹਿਤ ਸਿਹਤ ਮੇਲੇ ਵਿੱਚ...

ਆਜਾਦੀ ਦਾ ਅੰਮ੍ਰਿਤ ਮਹਾ ਉਤਸਵ ਸਮਾਗਮ ਦੀ ਲੜੀ ਤਹਿਤ ਸਿਹਤ ਮੇਲੇ ਵਿੱਚ ਲੋਕਾਂ ਸਿਹਤ ਸਹੂਲਤਾਂ ਦਾ ਲਿਆ ਲਾਭ

ਗੁਰਦਾਸਪੁਰ, 21 ਅਪ੍ਰੈਲ  (ਮੁਨੀਰਾ ਸਲਾਮ ਤਾਰੀ) ਪੰਜਾਬ ਦੇ ਸਿਹਤ ਮੰਤਰੀ ਅਤੇ ਪਰਿਵਾਰ ਭਲਾਈ ਮੰਤਰੀ ਡਾ: ਵਿਜੇ ਸਿੰਗਲਾ ਵੱਲੋ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਸੀ ਐਚ ਸੀ  ਨੌਸਹਿਰਾ ਮੱਝਾ ਸਿੰਘ  ਵਿਖੇ ਬਲਾਕ ਪੱਧਰੀ ਸਿਹਤ ਮੇਲਾ ਸਿਵਲ ਸਰਜਨ ਗੁਰਦਾਸਪੁਰ ਡਾ: ਵਿਜੇ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ: ਭੁਪਿੰਦਰ ਕੌਰ ,ਡਾ: ਮਨਿੰਦਰ ਸਿੰਘ  ਐਸ ਐਮ ੳ ਧਾਰੀਵਾਲ ਦੀ ਅਗਵਾਈ ਵਿੱਚ ਲਗਾਇਆ ਗਿਆ

ਸਿਹਤ ਮੇਲੇ ਦਾ ਰਸਮੀ ਉਦਘਾਟਨ ਆਮ ਆਦਮੀ ਪਾਰਟੀ ਦੇ ਐਮ ਐਲ ਏ ਸ਼੍ਰੀ ਅਮਨਸ਼ੇਰ ਸਿੰਘ ਸ਼ੈਰੀ ਦੀ ਧਰਮ ਪਤਨੀ ਸ਼੍ਰੀਮਤੀ ਰਾਜਬੀਰ ਕੌਰ ਵੱਲੋ ਕੀਤਾ ਗਿਆ

ਸਿਹਤ ਮੇਲੇ ਦੌਰਾਨ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਗਿਆ । ਇਸ ਮੇਲੇ ਦਾ ਮੁੱਖ ਮੰਤਵ ਆਮ ਨਾਗਰਿਕਾ ਨੂੰ ਉਹਨਾ ਦੀ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ  ਦੇ ਨਾਲ ਨਾਲ ਸਿਹਤ ਜਾਂਚ ਕਰਨਾ ਹੈ । ਇਸ ਮੇਲੇ ਵਿੱਚ ਬਲਾਕ  ਦੇ ਨਾਗਰਿਕਾਂ ਵੱਲੋ ਭਰਵਾਂ ਹੰਵਾਰਾ ਦਿੱਤਾ ਗਿਆ। ਉਹਨਾ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਬਲਾਕ ਨ:ਮ: ਸਿੰਘ  ਤੋ ਇਲਾਵਾ ਦੂਸਰੇ ਪਿੰਡਾਂ ਤੋ ਵੀ ਆ ਕੇ ਮਰੀਜ਼ਾਂ ਨੇ ਇਸ ਸਿਹਤ ਮੇਲੇ ਦਾ ਲਾਭ ਉਠਾਇਆ ਗਿਆ। 

ਇਸ ਮੌਕੇ ਮੁੱਖ ਮਹਿਮਾਨ ਸ਼੍ਰੀਮਤੀ ਰਾਜਬੀਰ ਕੌਰ ਨੇ ਸੰਬੋਧਨ ਕਰਦਿਆਂ  ਆਏ ਅਧਿਕਾਰੀਆਂ/ਕਰਮਚਾਰੀਆਂ ਅਤੇ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਤ ਕੀਤਾ। ਇਸ ਮੌਕੇ ਉਹਨਾ ਨੇ ਸ਼ਹੀਦ  ਭਗਤ ਸਿੰਘ ਅਤੇ ਬਾਬਾ ਭੀਮ ਰਾਏ ਅੰਬੇਦਕਰ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ। ਉਹਨਾ ਲੋਕਾਂ ਨੂੰ ਨਸ਼ਿਆ  ਤੋ ਬੱਚਣ ਲਈ ਪ੍ਰੇਰਿਤ ਕੀਤਾ। ਉਹਨਾ ਵੱਲੋ ਸੀ ਐਚ ਸੀ ਵਿਖੇ ਲਗਾਏ ਗਏ ਹੈਲਥ ਮੇਲੇ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਉੰਚ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ

ਇਸ ਮੌਕੇ ਐਸ ਐਮ ੳ ਵੱਲੋ ਦੱਸਿਆ ਗਿਆ ਕਿ ਸਿਹਤ ਮੇਲੇ ਦੌਰਾਨ ਵੱਖ ਵੱਖ ਸਟਾਲ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆ ਗਈਆਂ 

ਉਨਾ ਦੱਸਿਆ ਕਿ ਮੇਲੇ ਵਿੱਚ ਪਹੁੰਚੇ ਵਿਅਕਤੀਆਂ ਦੀ ਗੈਰ ਸੰਚਾਰੀ ਰੋਗਾਂ ਦੀ ਜਾਂਚ ਕਰਨ ਦੇ ਨਾਲ ਨਾਲ ਆਯੁਰਵੈਦਿਕ,ਹੋਮਿਉਪੈਥਿਕ ਮਾਹਿਰਾਂ ਵੱਲੋ ਵੱਡੀ ਗਿਣਤੀ ਵਿੱਚ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਆਯੁਸ਼ਮਾਨ ਬੀਮਾ ਯੋਜਨਾ ਤਹਿਤ ਵਿਅਕਤੀਆਂ ਦੇ ਮੁਫਤ ਇਲਾਜ ਦੇ ਕਾਰਡ ਵੀ ਮੌਕੇ ਤੇ ਬਣਾਏ ਗਏ 

ਇਸ ਮੌਕੇ ਡਾ: ਵਿਕਰਮ ਸੂਰੀ  ਨੋਡਲ ਅਫਸਰ ਵੱਲੋ ਆਜਾਦੀ ਦੇ ਅੰਮ੍ਰਿਤ ਮਹੋਤਸਵ ਸਬੰਧੀ ਆਏ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਬੱਚੇ ਪੀਅਰ ਐਜੂਕੇਟਰ ਵੱਲੋ ਬੇਟੀਆਂ ਸਬੰਧੀ ਸਕਿੱਟ ਪੇਸ਼ ਕੀਤੀ ਗਈ 

ਇਸ ਮੌਕੇ ਸੀ ਐਚ ੳ ਵੱਲੋ ਬਲੱਡ ਪ੍ਰੇਸ਼ਰ,ਸ਼ੂਗਰ, ਟੀ ਬੀ ਅਤੇ ਕੈਂਸਰ ਆਦਿ ਬੀਮਾਰੀਆਂ ਬਾਰੇ ਆਏ ਲੋਕਾਂ ਨੂੰ ਵਿਸਥਾਰਪੂਰਵਕ ਜਾਂਣਕਾਰੀ ਦਿੱਤੀ 

 ਇਸ ਮੌਕੇ ਸਿਵਲ ਸਰਜਨ ਨੇ ਸੰਬੋਧਨ ਕਰਦਿਆਂ ਕਿਹਾ ਕਿ  ਸਿਹਤ ਮੇਲੇ ਦੌਰਾਨ  ਇਸ ਦੀ ਜਾਣਕਾਰੀ ਹਰ ਪਿੰਡ ਦੇ ਘਰ ਘਰ ਤੱਕ ਜਾਦੀ ਹੈ ।  ਇਸ ਦਾ ਮੁੱਖ ਮੰਤਵ ਹੈ ਕਿ ਅਸੀ ਆਪਣੇ ਆਪ ਨੂੰ ਬੀਮਾਰੀਆਂ ਤੋ ਬਚਾਉਣਾ ਹੈ । ਉਨਾ ਨੇ ਦੱਸਿਆ ਕਿ ਸ਼ੂਗਰ,ਟੀ ਬੀ ਆਦਿ ਬੀਮਾਰੀਆਂ ਆਮ ਹੋ ਰਹੀਆਂ ਹਨ। ਇਹਨਾ ਤੋ ਬਚਾਓ ਲਈ ਯੋਗ ਕਰੋ,ਸੈਰ ਕਰੋ ਅਤੇ ਜੰਕ ਫੂਡ ਤੋ ਪ੍ਰੇਹੇਜ ਕਰੋ । ਤਾਜ਼ਾ ਫਲ ਖਾੳ ਇਸ ਨਾਲ ਅਸੀ ਹੋਣ ਵਾਲੀਆਂ ਬੀਮਾਰੀਆਂ ਤੇ ਕੰਟਰੋਲ ਕਰ ਸਕਦੇ ਹਾਂ।  ਉਹਨਾ ਲੋਕਾਂ ਨੂੰ ਭਰੂਣ ਹੱਤਿਆਂ ਬਾਰੇ ਵੀ ਜਾਗਰੂਕ ਕੀਤਾ ਗਿਆ 

 ਸਮਾਗਮ ਦੇ ਆਖਰ ਵਿੱਚ  ਐਸ ਐਮ ਓ ਵੱਲੋ ਆਏ ਪੱਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments