spot_img
Homeਦੋਆਬਾਰੂਪਨਗਰ-ਨਵਾਂਸ਼ਹਿਰਕੋਰੋਨਾ ਮਹਾਮਾਰੀ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ ਯੋਗ - ਕੈਂਪਸ...

ਕੋਰੋਨਾ ਮਹਾਮਾਰੀ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ ਯੋਗ – ਕੈਂਪਸ ਡਾਇਰੈਕਟਰ ਡਾੱ.  ਜੰਜੁਆ

ਯੋਗ ਕਰੇ ,  ਘਰ ਹੀ ਰਹੇ

 – ਕੋਰੋਨਾ ਮਹਾਮਾਰੀ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ ਯੋਗ – ਕੈਂਪਸ ਡਾਇਰੈਕਟਰ ਡਾੱ.

 ਨਵਾਂਸ਼ਹਿਰ ,  21 ਜੂਨ(ਵਿਪਨ )

ਸੋਮਵਾਰ ਨੂੰ ਕੇਸੀ ਗਰੁੱਪ ਆੱਫ ਇੰਸਟੀਚਿਊਸ਼ਨ ’ਚ ਕਾਲਜ ਸਟਾਫ ਨੇ ਯੋਗ ਕਰਕੇ ਸੱਤਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ।  ਬਾਬਾ ਰਾਮਦੇਵ  ਦੇ ਸ਼ਾਗਰਿਦ ਯੋਗ ਆਚਾਰਿਆ ਵਰਿੰਦਰ ਨੂਰੀ ਨੇ  ਪ੍ਰੋਟੋਕੋਲ ਅਨੁਸਾਰ ਯੋਗ ਅਭਿਆਸ ਅਨੁਸਾਰ ਯੋਗ ਕਰਵਾਂਉਦੇ ਹੋਏ ਇਸਦੀ ਸ਼ੁਰੁਆਤ ਕੀਤੀ। ਸੱਭ ਤੋ ਪਹਿਲਾ ਪ੍ਰਰਾਥਣਾ,  ਸ਼ਿਥਿਲੀਕਰਣ  ਦੇ ਅਭਿਆਸ,  ਤਾੜਸਨ,  ਵਰਿਖਸ਼ਾਸਨ ,  ਅਦਰਧਚਕਰਾਸਨ ,  ਤਿਰਕੋਣਾਸਨ ,  ਭਦਰਾਸਨ ,  ਵਜਰਆਸਣ ,  ਅਦਧ ਉਸ਼ਟਰਾਸਨ ,  ਸ਼ਸ਼ਕਾਸਨ ,  ਉਤਾਕ ਮੰਡੂਕਸਾਸਨ ,  ਵਕਰਾਸਨ ,  ਸੇਤੂ ਆਸਨ ,  ਢਿੱਡ ਦੇ ਵੱਲ ਲੰਮੇ ਪੈ ਕੇ  ਕਰਨ ਵਾਲੇ ਆਸਨ ,  ਪਵਨਮੁਕਤਾਸਨ ,  ਸ਼ਵਾਸਨ,  ਕਪਾਲ ਭਾਤੀ,  ਅਨੁਲੋਮ – ਵਿਲੋਮ,  ਸ਼ੀਤਲੀ ਪ੍ਰਾਣਾਇਮ ,  ਭਰਾਮਰੀ , ਸੂਰਜ ਪ੍ਰਣਾਇਅਮ,    ਧਿਆਨ  ਦੇ ਨਾਲ ਸੰਕਲਪ ਪਾਠ  ( ਅੱਖਾਂ ਬੰਦ ਕਰਨ )   ਦੇ ਬਾਅਦ ਸ਼ਾਂਤੀ ਪਾਠ ਕਰਵਾਇਆ ਗਿਆ ।  ਉਨਾਂ ਨੇ ਕਿਹਾ ਕਿ ਸਾਨੂੰ ਤੰਦਰੁਸਤ ਰਹਿਣ ਲਈ ਜੰਕ ਫੂਡ ਤਿਆਗਨਾ ਹੋਵੇਗਾ ।  ਸਟਾਫ  ਨੇ ਰੋਜਾਨਾ ਯੋਗ ਕਰਨ ਦਾ ਪ੍ਰਣ ਲਿਆ ।   ਕੇਸੀ ਗਰੁੱਪ  ਦੇ ਕੈਂਪਸ ਡਾਇਰੇਕਟਰ ਡਾੱ .  ਪ੍ਰਵੀਨ ਕੁਮਾਰ  ਜੰਜੁਆ ਨੇ ਦੱਸਿਆ ਕਿ ਯੋਗ ਕੋਰੋਨਾ ਮਹਾਮਾਰੀ ਨਾਲ  ਲੜਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ ।  ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਇੱਕ ਕੀਮਤੀ ਉਪਹਾਰ ਹੈ ,  ਇਹ ਦਿਮਾਗ ਅਤੇ ਸਰੀਰ ਦੀ ਏਕਤਾ ਦਾ ਪ੍ਰਤੀਕ ਹੈ ।  ਯੋਗ ਸਾਡੀ ਸਾਂਸਕਿ੍ਰਤੀ ਅਤੇ ਜੀਵਨ ਦਾ ਹਿੱਸਾ ਹੈ ।  ਚਲਦੇ ,  ਬੈਠਦੇ ,  ਲੰਮ ਪੈੰਦੇ ,  ਤਾਲੀਆਂ ਵਜਾਉਂਦੇ ਅਤੇ  ਬੁਜੂਰਗਾਂ ਦੇ ਪੈਰ ਛੂਣਾ ,  ਅਰਦਾਸ ਕਰਣ ਨਾਲ ਵੀ ਯੋਗ ਹੁੰਦਾ ਹੈ ।  ਉਨਾਂ ਨੇ ਕਿਹਾ ਕਿ ਸਟੂਡੈਂਟ ਕੋਰੋਨਾ ਕਾਲ ’ਚ ਘਰ ਹੀ ਰਹਿਣ ,  ਯੋਗ ਕਰਨ ,  ਆਪਣੀ ਇੰਮਿਊਨਿਟੀ ਨੂੰ ਵਧਾਉਣ ਅਤੇ ਕੋਵਿਡ ਵੈਕਸੀਨ ਜਰੁਰ ਲੈਣ ।   ਮੌਕੇ ’ਤੇ ਪਿ੍ਰੰਸੀਪਲ ਡਾੱ.  ਬਲਜੀਤ ਕੌਰ,  ਇੰਜ.  ਆਰਕੇ ਮੂੰਮ ,  ਡਾੱ.  ਕੁਲਜਿੰਦਰ ਕੌਰ,  ਇੰਜ.  ਸੁਮਿਤ ਚੋਪੜਾ,  ਡੀਨ ਐਡਮਿਸ਼ਨ ਐਂਡ ਪਬਲਿਸਿਟੀ ਜੀਨਤ ਰਾਣਾ ,  ਅੰਕੁਸ਼ ਨਿਝਾਵਨ ,  ਨਿਸ਼ਾ,   ਰਮਿੰਦਰਜੀਤ ਕੌਰ,  ਨਵਜੋਤ ਸਿੰਘ ,  ਅਨੂ ਸ਼ਰਮਾ  ,  ਸਾਕਸ਼ੀ ਮੱਕੜ ,  ਗੌਰਵ ਅਤੇੇ  ਵਿਪਨ ਕੁਮਾਰ  ਆਦਿ  ਦੇ ਨਾਲ ਹੋਰ ਸਟਾਫ ਹਾਜਰ ਰਿਹਾ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments