ਬਲਾਕ ਪੱਧਰ ’ਤੇ ਸਿਹਤ ਮੇਲੇ ਲਗਾਉਣਾ ਰਾਜ ਸਰਕਾਰ ਦਾ ਸ਼ਲਾਘਾਯੌਗ ਕਾਰਜ਼- ਐਮ ਐਲ ਏ ਐਡਵੋਕੇਟ ਅਮਰਪਾਲ ਸਿੰਘ

0
210

 

ਹਰਚੋਵਾਲ 20ਅਪ੍ਰੈਲ (ਸੁਰਿੰਦਰ ਕੌਰ )
ਪੰਜਾਬ ਸਰਕਾਰ ਵੱਲੋ ਹਰ ਵਰਗ ਦੇ ਲੋਕਾਂ ਨੰੂ ਚੰਗੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਹਰੇਕ ਜ਼ਿਲੇ ਅੰਦਰ ਬਲਾਕ ਪੱਧਰ ’ਤੇ ਸਿਹਤ ਮੇਲੇ ਲਗਾਉਣਾ ਇਕ ਸ਼ਲਾਘਾਯੋਗ ਕਾਰਜ਼ ਹੈ। ਬਲਾਕਾਂ ਅੰਦਰ ਲੱਗਣ ਵਾਲੇ ਸਿਹਤ ਮੇਲੇ ਪਿੰਡਾਂ ਦੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਲਈ ਕਾਫੀ ਲਾਹੇਵੰਦ ਸਾਬਿਤ ਹੋਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਅਮਰਪਾਲ ਸਿੰਘ ਨੇ ਸੀ.ਐਚ.ਸੀ. ਭਾਮ ਵਿਖੇ ਲੱਗੇ ਸਿਹਤ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਹਸਪਤਾਲ ਅੰਦਰ ਰੱਖੇ ਸਾਦੇ ਸਮਾਗਮ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆ ਕੀਤਾ।
ਐਮ ਐਲ ਏ ਸਾਹਿਬ ਨੇ ਕਿਹਾ ਕਿ ਇਕੋਂ ਥਾਂ ਤੇ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀਆਂ ਦਵਾਈਆ ਦੇਣ ਨਾਲ ਮਰੀਜ਼ਾਂ ਦੇ ਸਮੇਂ ਦੀ ਕਾਫੀ ਬੱਚਤ ਹੋੇਵੋਗੀ। ਉਨਾਂ ਕਿਹਾ ਕਿ ਪਿੰਡਾਂ ਦੇ ਕਈਂ ਬਜ਼ਰੁਗ ਜਾਂ ਛੋਟੇ ਬੱਚੇ ਘਰੇਲੂ ਸਮੱਸਿਆਵਾਂ ਕਾਰਣ ਹਸਪਤਾਲ ਨਹੀ ਜਾ ਸਕਦੇ, ਅਜਿਹੀਆਂ ਸਮੱਸਿਆਵਾਂ ਨੂੰ ਦੇਖ ਕੇ ਰਾਜ ਸਰਕਾਰ ਵੱਲੋਂ ਹਰੇਕ ਜ਼ਿਲੇ ਅੰਦਰ ਬਲਾਕ ਪੱਧਰ ’ਤੇ ਸਿਹਤ ਮੇਲੇ ਲਗਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਸਿਹਤ ਮੇਲੇ ਵਿਚ ਆਉਣ ਵਾਲੇ ਹਰੇਕ ਮਰੀਜ਼ ਦਾ ਚੰਗੇ ਤਰੀਕੇ ਚੈਕਅੱਪ, ਟੈਸਟ. ਦਵਾਈਆਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਮੌਕੇ ਤੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਸ਼ੈਲਜਾ, ਮੇਡੀਕਾਲ ਸਪੇਸ਼ਲਿਸਟ ਡਾਕਟਰ ਸੁਖਦੀਪ ਸਿੰਘ , ਡੈਂਟਲ ਡਾਕਟਰ ਪੁਨੀਤ ਕਸ਼ਚਪ ,ਓਪਠਾਲਮਿਕ ਅਫਸਰ ਡਾਕਟਰ ਲੋਕੇਸ਼ ਵਲੋਂ ਅੱਖਾਂ ਦੇ ਮਰੀਜਾਂ ਦੀ ਜਾਂਚ ਕੀਤੀ ਗਈ।
ਸਹਾਇਕ ਸਿਵਲ ਸਰਜਨ ਡਾਕਟਰ ਭਾਰਤ ਭੁਸ਼ਨ ਨੇ ਦੱਸਿਆ ਕਿ ਸੀ.ਐਚ.ਸੀ. ਭਾਮ ਵਿਖੇ ਕਰੀਬ 748 ਮਰੀਜ਼ਾਂ ਨੇ ਮਾਹਿਰ ਡਾਕਟਰਾਂ ਤੋਂ ਆਪਣੀ ਸਰੀਰਕ ਜਾਂਚ ਕਰਵਾ ਕੇ ਸਿਹਤ ਮੇਲੇ ਦਾ ਲਾਭ ਲਿਆ ਹੈ। ਇਸ ਮੌਕੇ ਤੇ ਐਸ ਐੱਮ ਓ ਡਾਕਟਰ ਗੁਰਦਿਆਲ ਸਿੰਘ ਅਤੇ ਐਸ ਐਮ ਓ ਡਾਕਟਰ ਜੇ ਐਸ ਗਿੱਲ ਨੇ ਸਾਰਿਆਂ ਨੂੰ ਸਿਹਤ ਮੇਲੇ ਵਿਚ ਆਉਣ ਤੇ ਜੀ ਆਇਆਂ ਨੂੰ ਕਿਹਾ। ਮੌਕੇ ਤੇ ਗੈਰ ਸੰਚਾਰੀ ਰੋਗਾਂ ਬੀ ਪੀ ,ਸ਼ੂਗਰ, ਆਯੂਸ਼ਮਾਣ ਭਾਰਤ, ਆਭਾ ਕਾਰਡ, ਇਸੰਜੀਵਨੀ ਤਹਿਤ ਟੈਲੀਕੰਸਲਟੇਸ਼ਣ, ਡੇਂਗੂ, ਮਲੇਰੀਆ ਬਿਮਾਰੀ ਦੀ ਰੋਕਥਾਮ, ਮਲੇਰੀਆਂ ਟੈਸਟਿੰਗ, ਰਾਸ਼ਟਟ੍ਰੀ ਬਾਲ ਸੁਰੱਖਿਆ ਕਾਰੀਆਕ੍ਰਮ ਤਹਿਤ ਬੱਚਿਆਂ ਦੀ ਸਕਰੀਨਿੰਗ, ਪੀਅਰ ਐਡਕੈਟਰ, ਲੋਕਾਂ ਦੀ ਅੱਖਾਂ ਦੀ ਜਾਂਚ ਕੈੰਪ , ਪੋਸ਼ਣ ਅਭਿਆਨ ਤਹਿਤ ਵੱਖ ਵੱਖ ਪੋਸ਼ਟਿਕ ਆਹਾਰ ਦੀ ਪ੍ਰਦਰਸ਼ਨੀ ਲਗਾਈ ਗਈ, ਆਯੂਸ਼ ਵਿਭਾਗ ਵਲੋਂ ਨਾ ਕੇਵਲ ਆਮ ਲੋਕਾਂ ਨੂੰ ਯੋਗਾ ਸਬੰਧੀ ਜਾਗਰੂਕ ਕੀਤਾ ਗਿਆ ਬਲਕਿ ਮੌਕੇ ਤੇ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਤੇ ਜੱਚਾ ਬੱਚਾ ਵਿਭਾਗ ਪਾਸੋ ਟੀਕਾਕਰਨ ਕੈੰਪ ਵੀ ਲਗਾਇਆ ਗਿਆ। ਸਟੇਜ ਸੰਚਾਲਕ ਦਾ ਕੰਮ ਬੀ ਈ ਈ ਸੁਰਿੰਦਰ ਕੌਰ ਨੇ ਨਿਭਾਇਆ। ਇਸ ਮੌਕੇ ਤੇ ਸਿਹਤ ਸੇਵਾਵਾਂ ਨੂੰ ਪੇਸ਼ ਕਰਦੀ ਪ੍ਰਦਰਸ਼ਨੀ ਵੀ ਲਗਾਈ ਗਈ।ਇਸ ਮੌਕੇ ਤੇ ਐਮ ਐਲ ਏ ਸਰਦਾਰ ਅਮਰਪਾਲ ਸਿੰਘ, ਸਹਾਇਕ ਸਿਵਲ ਸਰਜਨ ਡਾਕਟਰ ਭਾਰਤ ਭੂਸ਼ਣ, ਜਿਲ੍ਹਾ ਅਪੀਡੋਮੋਲੋਜਿਸਟ ਡਾਕਟਰ ਪ੍ਰਭਜੋਤ ਕਲਸੀ, ਐਸ ਐਮ ਓ ਡਾਕਟਰ ਗੁਰਦਿਆਲ ਸਿੰਘ, ਐਸ ਐਮ ਓ ਡਾਕਟਰ ਜੇ ਐਸ ਗਿੱਲ, ਡਾਕਟਰ ਮੋਹਪ੍ਰੀਤ ਸਿੰਘ, ਡਾਕਟਰ ਸੁਖਦੀਪ ਸਿੰਘ, ਡਾਕਟਰ ਰਮਨੀਤ ਕੌਰ, ਡਾਕਟਰ ਸੰਦੀਪ, ਬੀ ਈ ਈ ਸੁਰਿੰਦਰ ਕੌਰ, ਨਰਸਿੰਗ ਸਿਸਟਰ ਰਵਿੰਦਰ ਕੌਰ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਪ੍ਰਿੰਸੀਪਲ ਲਖਵਿੰਦਰ ਸਿੰਘ, ਸਮੂਹ ਕਮਿਉਨਿਟੀ ਹੈਲਥ ਅਫਸਰ, ਡਾਕਟਰ ਮੀਨਾਕਸ਼ੀ ,ਸਮੂਹ ਹੈਲਥ ਵਰਕਰ, ਸਮੂਹ ਏ ਐਨ ਐੱਮ, ਸਮੂਹ ਆਸ਼ ਫਸੀਲਿਟੇਟਰ, ਸਮੂਹ ਆਸ਼ਾ, ਉੱਗੇ ਐਨ ਜੋ ਆਗੂ ਗੁਰਿੰਦਰ ਪਾਲ ਸਿੰਘ ਸਾਬੀ,ਫੀਲਡ ਸਟਾਫ ਹਾਜਿਰ ਰਿਹਾ।

Previous articleबसरांवां के हाईस्कूल में पलविंदर सिंह द्वारा 5000₹ की राशि की गई भेंट
Next articleਐਕਸੀਅਨ ਦਾ ਕੀਤਾ ਸਵਾਗਤ
Editor-in-chief at Salam News Punjab

LEAVE A REPLY

Please enter your comment!
Please enter your name here