spot_img
Homeਮਾਝਾਅੰਮ੍ਰਿਤਸਰਜਵਾਲਾਮੁਖੀ ਮੰਦਰ ਹਰਚੋਵਾਲ ਵਿੱਚ ਹਨੂਮਾਨ ਜਯੰਤੀ ਮਨਾਈ।

ਜਵਾਲਾਮੁਖੀ ਮੰਦਰ ਹਰਚੋਵਾਲ ਵਿੱਚ ਹਨੂਮਾਨ ਜਯੰਤੀ ਮਨਾਈ।

ਹਰਚੋਵਾਲ 16 ਅਪ੍ਰੈਲ(ਮੁਨੀਰਾ ਸਲਾਮ ਤਾਰੀ) ਜਵਾਲਾਮੁਖੀ ਮੰਦਰ ਹਰਚੋਵਾਲ ਵਿੱਚ ਹਨੂਮਾਨ ਜਯੰਤੀ ਬੜੇ ਧੂਮ-ਧਾਮ ਨਾਲ ਮਨਾਈ ਗਈ।ਇਸ ਮੌਕੇ ਇਲਾਕੇ ਦੀ ਸੰਗਤ ਹਨੂਮਾਨ ਜਯੰਤੀ ਮੌਕੇ ਮੰਦਰ ਵਿਚ ਨਤਮਸਤਕ ਹੋਈ ਅਤੇ ਹਨੂਮਾਨ ਜੀ ਪੂਜਾ ਕੀਤੀ ਗਈ‌।ਇਸ ਮੌਕੇ ਪਿੰਡ ਦੀ ਸੰਗਤ ਵੱਲੋਂ ਆਲੂ ਪੂੜੀ ਅਤੇ ਖੀਰ ਦਾ ਲੰਗਰ ਵੀ ਲਗਾਇਆਂ ਗਿਆ।ਮੰਦਰ ਦੇ ਪੁਜਾਰੀ ਵੱਲੋਂ ਪੁਰਾਤਨ ਕਥਾ ਅਨੁਸਾਰ ਇਕ ਵਾਰ ਮਹਾਨ ਰਿਸ਼ੀ ਅੰਗਿਰਾ ਸਵਰਗਲੋਕ ਪਹੁੰਚ ਗਏ। ਜਿਥੇ ਇਕ ਪੁੰਜਿਕਸਥਲਾ ਨਾਮ ਦੀ ਇਕ ਸੁੰਦਰ ਅਪਸਰਾ ਨੂੰ ਇੰਦਰ ਨੇ ਨ੍ਰਿਤ ਲਈ ਬੁਲਾਇਆ ਸੀ। ਪਰ ਰਿਸ਼ੀ ਨੇ ਇਸ ਨ੍ਰਿਤ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ ਅਤੇ ਉਸਨੇ ਰੱਬ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਨ੍ਰਿਤ ਖਤਮ ਹੋਣ ਤੋਂ ਬਾਅਦ ਅਪਸਰਾ ਨੇ ਰਿਸ਼ੀ ਨੂੰ ਆਪਣੇ ਨ੍ਰਿਤ ਬਾਰੇ ਪੁੱਛਿਆ ਤਾਂ ਰਿਸ਼ੀ ਨੇ ਸੱਚ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨ੍ਰਿਤ ਵਿਚ ਕੋਈ ਰੁਚੀ ਨਹੀਂ ਹੈ। ਅਪਸਾਰਾ ਇਹ ਜਵਾਬ ਸੁਣ ਕੇ ਗੁੱਸੇ ਵਿਚ ਆ ਗਈ। ਅਪਸਰਾ ਦੇ ਇਸ ਕਾਰਜ ਤੇ ਰਿਸ਼ੀ ਨਾਰਾਜ਼ ਹੋ ਗਏ ਅਤੇ ਅਪਸਰਾ ਨੂੰ ਬਾਂਦਰੀ ਹੋਣ ਦਾ ਸਰਾਪ ਦੇ ਦਿੱਤਾ।ਜਦੋਂ ਅਪਸਰਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਤਾਂ ਉਸਨੇ ਰਿਸ਼ੀ ਤੋਂ ਮੁਆਫੀ ਮੰਗੀ, ਪਰੰਤੂ ਰਿਸ਼ੀ ਨੇ ਆਪਣਾ ਸਰਾਪ ਵਾਪਸ ਨਹੀਂ ਲਿਆ। ਇਸ ਤੋਂ ਬਾਅਦ ਅਪਸਰਾ ਇਕ ਹੋਰ ਰਿਸ਼ੀ ਮੁਨੀ ਕੋਲ ਪਹੁੰਚੀ ਅਤੇ ਸਾਰੀ ਘਟਨਾ ਬਾਰੇ ਦੱਸਿਆ। ਰਿਸ਼ੀ ਮੁਨੀ ਨੇ ਅਪਸਰਾ ਨੂੰ ਦੱਸਿਆ ਕਿ ਸਤਯੁਗ ਵਿਚ ਭਗਵਾਨ ਵਿਸ਼ਨੂੰ ਦਾ ਅਵਤਾਰ ਪ੍ਰਗਟ ਹੋਵੇਗਾ। ਇਸ ਤੋਂ ਬਾਅਦ ਅਪਸਰਾ ਨੇ ਸਤਯੁਗ ਵਿਚ ਵਾਨਰ ਰਾਜ ਕੁੰਜਰ ਦੀ ਧੀ ਅੰਜਨਾ ਦੇ ਰੂਪ ਵਿਚ ਜਨਮ ਲਿਆ। ਅੰਜਨਾ ਦਾ ਵਿਆਹ ਵਨਰਾਜ ਰਾਜ ਕਪਿਰਾਜ ਕੇਸਰੀ ਨਾਲ ਹੋਇਆ। ਹਨੂੰਮਾਨ ਦਾ ਜਨਮ ਉਨ੍ਹਾਂ ਦੋਵਾਂ ਦੇ ਪੁੱਤਰ ਵਜੋਂ ਹੋਇਆ ਸੀ।ਇਸ ਮੌਕੇ ਸੰਗਤ ਹਨੂਮਾਨ ਜੀ ਦੇ ਜੀਵਨ ਬਾਰੇ ਚਾਨਣਾ ਪਿਆ ਗਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments