spot_img
Homeਮਾਝਾਅੰਮ੍ਰਿਤਸਰਬਟਾਲਾ ਵਿੱਚ ਮਾਣਮੱਤੀ ਇਤਿਹਾਸਕ ਜਿੱਤ ਦਰਜ ਕਰਨ ਵਾਲੇ ਹਲਕਾ ਵਿਧਾਇਕ ਅਮਨਸ਼ੇਰ ਸਿੰਘ...

ਬਟਾਲਾ ਵਿੱਚ ਮਾਣਮੱਤੀ ਇਤਿਹਾਸਕ ਜਿੱਤ ਦਰਜ ਕਰਨ ਵਾਲੇ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦਾ ਡਾ. ਕਲਸੀ ਦੇ ਗ੍ਰਹਿ ਵਿਖੇ ਕੀਤਾ ਗਿਆ ਵਿਸ਼ੇਸ਼ ਸਨਮਾਨ

ਗੁਰਦਾਸਪੁਰ,14 ਅਪਰੈਲ  (ਮੁਨੀਰਾ ਸਲਾਮ ਤਾਰੀ)  ਬਟਾਲਾ ਦੇ ਨੌਜਵਾਨ ਲੋਕ-ਮਕਬੂਲੀਅਤ ਵਾਲੇ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਜਿੰਨ੍ਹਾਂ ਨੇ ਕਿ ਬਟਾਲਾ ਵਿੱਚ ਬਤੌਰ ਐੱਮ.ਐੱਲ.ਏ. ਮਾਣਮੱਤੀ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ, ਦਾ ਸਟੇਟ ਤੇ ਨੈਸ਼ਨਲ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ ਦੇ ਗ੍ਰਹਿ ਵਿਖੇ ਵੱਖ-ਵੱਖ ਹਸਤੀਆਂ ਤੇ ਵਰਗਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸੰਖੇਪ ਘਰੇਲੂ ਮਿਲਣੀ ਮੌਕੇ ਵਿਸ਼ੇਸ਼ ਸਨਮਾਨ-ਸਮਾਰੋਹ ਵਿੱਚ ਆਲ ਇੰਡੀਆ ਸਟੇਟ ਤੇ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ [ਏਸੰਨਤਾ] ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਕਲਸੀ, ਬੁੱਧੀਜੀਵੀ ਦਾਰਸ਼ਨਿਕ ਪ੍ਰੋ. ਹਰਭਜਨ ਸਿੰਘ ਸੇਖੋਂ, ਐੱਮ.ਸੀ. ਜਰਮਨਜੀਤ ਸਿੰਘ ਬਾਜਵਾ, ਪ੍ਰਿੰ. ਰਾਜਨ ਚੌਧਰੀ, ਐਕਸੀਅਨ ਜਸਵਿੰਦਰ ਸਿੰਘ, ਪੱਤਰਕਾਰ ਰਮੇਸ਼ ਨੋਨਾ, ਪੱਤਰਕਾਰ ਮਨਜੀਤ ਸਿੰਘ, ਪ੍ਰਧਾਨ ਰਤਨ ਸਿੰਘ ਸੇਖੋਂ, ਮਾਸਟਰ ਜੋਗਿੰਦਰ ਸਿੰਘ ਆਦਿ ਵੱਲੋਂ ਹਲਕਾ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦਾ ਦੁਸ਼ਾਲਾ ਅਤੇ ਗੁਲਦਸਤਾ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਹਾਜ਼ਰ ਗਰੀਨ ਸਿਟੀ ਵਸਨੀਕਾਂ ਵੱਲੋਂ ਸੱਠ ਫੁੱਟੀ ਸੜਕ ‘ਤੇ ਪੈਂਦੇ ਖ਼ਤਰਨਾਕ ਮੋੜ ‘ਤੇ ਵਾਪਰਨ ਵਾਲੇ ਜਾਨਲੇਵਾ ਹਾਦਸਿਆਂ ਨੂੰ ਰੋਕਣ ਲਈ ਇਸ ਦੇ ਦੋਵੇਂ ਪਾਸੇ ਸਪੀਡ ਬਰੇਕਰ ਬਣਵਾਉਣ, ਗਰੀਨ ਸਿਟੀ ਦੀਆਂ ਅੰਦਰੂਨੀ ਸੜਕਾਂ ‘ਤੇ ਲਾਈਟਾਂ ਦੇ ਪ੍ਰਬੰਧ ਕਰਵਾਉਣ ਅਤੇ ਇਸ ਦੀਆਂ ਟੁੱਟੀਆਂ ਸੜਕਾਂ ਨੂੰ ਬਣਵਾਉਣ ਦੇ ਮਸਲੇ ਉਠਾਏ ਗਏ, ਜਿਸ ਦੇ ਜਲਦ ਠੋਸ ਹੱਲ ਕਰਨ ਲਈ ਐੱਮ.ਐੱਲ.ਏ. ਸ਼ੈਰੀ ਕਲਸੀ ਵੱਲੋਂ ਭਰੋਸਾ ਦਿੱਤਾ ਗਿਆ। ਡਾ. ਪਰਮਜੀਤ ਸਿੰਘ ਕਲਸੀ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਦੀ ਨੀਤੀ, ਪੰਜਾਬ ਦੇ ਸਟੇਟ ਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਤੇ ਹੋਰ ਅਤਿ-ਜ਼ਰੂਰੀ ਅਧਿਆਪਕ ਮਸਲਿਆਂ ਦੇ ਵਿਚਾਰ-ਵਟਾਂਦਰੇ ਲਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੁਲਾਕਾਤ ਕਰਵਾਉਣ ਲਈ ਕਹਿਣ ‘ਤੇ ਹਲਕਾ ਵਿਧਾਇਕ ਸ਼ੈਰੀ ਕਲਸੀ ਵੱਲੋਂ ਉਸਾਰੂ ਹਾਂ-ਪੱਖੀ ਹੁੰਗਾਰਾ ਦਿੱਤਾ ਗਿਆ। ਬਾਲ-ਕਲਾਕਾਰ ਪਾਹੁਲ ਪ੍ਰਤਾਪ ਸਿੰਘ ਕਲਸੀ ਵੱਲੋਂ ਵਿਧਾਇਕ ਸ਼ੈਰੀ ਕਲਸੀ ਨੂੰ ਆਪਣੀ ਕਲਮ-ਨਵੀਸੀ ਰਾਹੀਂ ਬਣਾਈਆਂ ਕਲਾ-ਕ੍ਰਿਤਾਂ ਵੀ ਭੇਟ ਕੀਤੀਆਂ ਗਈਆਂ, ਜਿਸ ਨੂੰ ਦੇਖ ਕੇ ਵਿਧਾਇਕ ਵੱਲੋਂ ਖ਼ੂਬ ਪ੍ਰਸੰਸਾ ਕੀਤੀ ਗਈ ਅਤੇ ਕਿਹਾ ਕਿ ਉਹ ਹਲਕੇ ਦੀ ਨੁਹਾਰ ਬਦਲਣ ਦੇ ਨਾਲ-ਨਾਲ ਬਾਲ-ਕਲਾਕਾਰੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਵੀ ਪਰਿਆਸ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਏ. ਉਪਦੇਸ਼ ਕੁਮਾਰ, ਸਮਾਜ ਸੇਵੀ ਸਤਿੰਦਰਪਾਲ ਸਿੰਘ ਬਟਾਲਾ, ਮਾਸਟਰ ਨਵਦੀਪ ਸਿੰਘ ਚੂਹੇਵਾਲ, ਹਰਪ੍ਰੀਤ ਸਿੰਘ ਮਾਨ, ਮਨਿਕ ਮਹਿਤਾ, ਗਗਨਦੀਪ ਸਿੰਘ, ਬਲਜੀਤ ਸਿੰਘ ਨਿੱਕਾ, ਗਰੀਨ ਸਿਟੀ ਵਾਸੀ ਰਾਕੇਸ਼ ਕੁਮਾਰ, ਮਨਜਿੰਦਰ ਸਿੰਘ ਬੈਂਸ, ਕੁਲਜੀਤ ਸਿੰਘ ਘੁੰਮਣ, ਭਗਵੰਤ ਸਿੰਘ, ਹਵਾਲਦਾਰ ਹਰੀਸ਼ ਕੁਮਾਰ, ਮਾਸਟਰ ਜੋਗਿੰਦਰ ਸਿੰਘ, ਤੇਜਿੰਦਰਦੀਪ ਸਿੰਘ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments