Home ਮਾਲਵਾ ਕੇਂਦਰੀ ਖੇਤੀ ਮੰਤਰੀ ਤੋਮਰ ਦਾ ਪੁਤਲਾ ਫੂਕਿਆ

ਕੇਂਦਰੀ ਖੇਤੀ ਮੰਤਰੀ ਤੋਮਰ ਦਾ ਪੁਤਲਾ ਫੂਕਿਆ

180
0

ਜਗਰਾਉਂ 20 ਜੂਨ  (ਰਛਪਾਲ ਸਿੰਘ ਸ਼ੇਰਪੁਰੀ ,)   ਬੀਤੇ ਕਲ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਕਾਲੇ ਖੇਤੀ ਕਨੂੰਨ ਰੱਦ ਨਾ ਕਰਨ ਦੇ ਬਿਆਨ ਤੋਂ ਰੋਹ  ਵਿਚ ਆਏ ਕਿਸਾਨਾਂ ਨੇ  ਅਜ ਇਥੇ ਖੇਤੀ ਮੰਤਰੀ ਦੀ ਅਰਥੀ ਫੂਕ ਕੇ ਅਪਣੇ ਤਿੱਖੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਧਰਨਾਕਾਰੀਆਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਉਡਨੇ ਸਿੱਖ ਮਿਲਖਾ ਸਿੰਘ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ  ਸ਼ਰਧਾਂਜਲੀ ਭੇਂਟ ਕੀਤੀ।ਇਸ ਸਮੇਂ ਮੰਚ ਸੰਚਾਲਕ ਮਾਸਟਰ ਧਰਮ ਸਿੰਘ ਨੇ ਕਿਹਾ ਕਿ ਇਕ ਯਤੀਮ ਬੱਚਾ ਹੁੰਦਿਆਂ ਜੀਵਨ ਦੀਆਂ ਬੁਲੰਦੀਆਂ ਸਰ ਕਰਨ ਵਾਲਾ ਮਿਲਖਾ ਸਿੰਘ ਇਕ ਵਿਲੱਖਣ ਸਖਸ਼ੀਅਤ ਸਨ। ਇਸ ਸਮੇਂ ਅਪਣੇ ਸੰਬੋਧਨ ਚ  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ 26 ਜੂਨ ਨੂੰ ਦੇਸ਼ ਭਰ ਚ ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋਣ ਤੇ ਖੇਤੀ ਬਚਾਓ ਲੋਕਤੰਤਰ ਬਚਾਓ ਦਿਵਸ ਮਨਾਉਂਦਿਆਂ ਰੇਲ ਪਾਰਕ ਜਗਰਾਂਓ ਅਤੇ ਬਰਨਾਲਾ ਚੌਂਕ ਰਾਏਕੋਟ ਵਿਖੇ ਞਿਸ਼ਾਲ ਇਕ ਕੀਤੇ ਜਾਣਗੇ।ਇਸ ਦਿਨ +975 ਚ ਤਾਨਾਸ਼ਾਹ ਇੰਦਰਾ ਗਾਂਧੀ ਵਲੋਂ ਦੇਸ਼ ਭਰ ਚ ਜਮਹੂਰੀਅਤ ਦਾ ਗਲਾ ਘੁੱਟ ਲਈ ਲਗਾਈ ਐਮਰਜੈਂਸੀ ਦੀ ਕਾਲੀ ਯਾਦ ਚ ਮੋਦੀ ਵਲੋਂ ਵਖ ਵਖ ਢੰਗਾਂ ਨਾਲ ਥੋਪੀ ਜਾਰੀ ਐਮਰਜੈਂਸੀ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਇਸ ਸਮੇਂ ਮੁਲਾਜਮ ਆਗੂ ਜਗਦੀਸ਼ ਸਿੰਘ ਨੇ ਲੋਕਾਂ ਨੂੰ ਲੋਕ ਸਰੋਕਾਰ ਨਾਲ ਜੂੜਣ ਦਾ ਸੱਦਾ ਦਿਤਾ।

Previous articleਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਹੋਈ
Next articleਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਵਲੋਂ ਦੋ ਸਾਲ ਦੌਰਾਨ 119 ਵਿਦਿਆਰਥੀਆਂ ਨੂੰ 25.81 ਲੱਖ ਦੀ ਫੀਸ ਮੁਆਫੀ ਅਤੇ ਸਕਾਲਰਸ਼ਿਪ ਦਾ ਲਾਭ ਦਿੱਤਾ – ਵਿਧਾਇਕ ਲਾਡੀ

LEAVE A REPLY

Please enter your comment!
Please enter your name here