ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਹੋਈ

0
229

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 20 ਜੂਨ (ਰਵੀ ਭਗਤ)-ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੀ ਇਕ ਵਿਸ਼ਾਲ ਮੀਟਿੰਗ ਪਿੰਡ ਫੱਤਹਿ ਨੰਗਲ ਵਿਖੇ ਹੋਈ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਇਕ ਸੁਰ ਵਿੱਚ ਕਿਹਾ ਕਿ ਹੁਣ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤਕ ਤੌਰ ਤੇ ਸਮਝੌਤਾ ਹੋ ਚੁੱਕਾ ਹੈ ਅਤੇ ਕੁਝ ਸ਼ਰਾਰਤੀ ਅਨਸਰ ਇਸ ਗੱਠਜੋੜ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਾਰੇ ਵਰਕਰ ਪਿੰਡਾਂ ਵਿੱਚ ਜਾ ਕੇ ਇਸ ਤਰਕ ਨਾਲ ਪ੍ਰਚਾਰ ਕਰਨ ਕਿ ਲੋਕਾਂ ਨੂੰ ਬਸਪਾ ਤੇ ਅਕਾਲੀ ਦਲ ਦੇ ਸਮਝੌਤੇ ਬਾਰੇ ਜਾਣਕਾਰੀ ਹੋ ਸਕੇ। ਬੁਲਾਰਿਆ ਨੇ ਕਿਹਾ ਕਿ ਇਹ ਸਮਝੌਤਾ ਸਾਹਿਬ ਸ੍ਰੀ ਬਾਬੂ ਕਾਂਸ਼ੀ ਰਾਮ ਦੇ ਸੁਪਨਿਆਂ ਦਾ ਸਮਝੌਤਾ ਹੈ ਅਤੇ ਜ਼ਿਲ੍ਹਾ ਪ੍ਰਧਾਨ ਬਸਪਾ ਜੇ.ਪੀ ਭਗਤ ਦੀ ਅਗਵਾਈ ਵਿੱਚ ਹਲਕੇ ਅੰਦਰ ਹਰੇਕ ਪਿੰਡ ਵਿਚ ਜਾ ਕੇ ਬਹੁਜਨ ਸਮਾਜ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਮੌਕੇ ਰਿਟਾ: ਪ੍ਰਿੰਸੀਪਲ ਨੰਦ ਲਾਲ ਕਲਿਆਣਪੁਰੀ, ਡਾ. ਰਤਨ ਚੰਦ ਲੇਹਲ, ਅਜੀਤ ਰਾਮ ਪ੍ਰਧਾਨ ਰਾਜਪਾਲ, ਸਤਪਾਲ ਸੋਹਲ, ਅਕਾਲੀ ਆਗੂ ਹਰਦੇਵ ਸਿੰਘ ਦੇਬੀ, ਬਾਬਾ ਮਹਿੰਦਰ ਸਿੰਘ, ਮੋਹਨ ਸਿੰਘ, ਅਸ਼ਵਨੀ ਕੁਮਾਰ, ਸੋਨੀ ਆਦਿ ਹਾਜ਼ਰ ਸਨ।

Previous articleਡਿਪਟੀ ਕਮਿਸ਼ਨਰ ਵਲੋਂ ਘਰ—ਘਰ ਜਾ ਕੇ ਲੋਕਾਂ ਨੂੰ ਵੈਕਸੀਨ ਲਗਾਉਣ ਕੀਤਾ ਗਿਆ ਪ੍ਰੇਰਿਤ
Next articleਕੇਂਦਰੀ ਖੇਤੀ ਮੰਤਰੀ ਤੋਮਰ ਦਾ ਪੁਤਲਾ ਫੂਕਿਆ

LEAVE A REPLY

Please enter your comment!
Please enter your name here