spot_img
Homeਮਾਝਾਗੁਰਦਾਸਪੁਰਵਿਕਾਸ ਪੱਖੋਂ ਪਿੰਡ ਹਰਦਾਨ ਨੇ ਦੂਸਰੇ ਪਿੰਡਾਂ ਲਈ ਉਦਾਹਰਨ ਕਾਇਮ ਕੀਤੀ

ਵਿਕਾਸ ਪੱਖੋਂ ਪਿੰਡ ਹਰਦਾਨ ਨੇ ਦੂਸਰੇ ਪਿੰਡਾਂ ਲਈ ਉਦਾਹਰਨ ਕਾਇਮ ਕੀਤੀ

ਬਟਾਲਾ, 6 ਅਪ੍ਰੈਲ (ਮੁਨੀਰਾ ਸਲਾਮ ਤਾਰੀ) – ਕੁਝ ਕਰਨ ਦੀ ਚਾਹਤ ਮਨੁੱਖ ਨੂੰ ਨਿੱਤ ਨਵੀਆਂ ਮੰਜਿਲਾਂ ਸਰ ਕਰਨ ਨੂੰ ਪ੍ਰੇਰਦੀ ਹੈ ਅਤੇ ਜੇਕਰ ਪੂਰੀ ਇਮਾਨਦਾਰੀ ਅਤੇ ਸਿਰੜ ਨਾਲ ਯਤਨ ਕੀਤੇ ਜਾਣ ਤਾਂ ਕਿਸੇ ਵੀ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਤਾਜਾ ਮਿਸਾਲ ਬਲਾਕ ਕਾਦੀਆਂ ਦੇ ਪਿੰਡ ਹਰਧਾਨ ਦੀ ਹੈ, ਜਿਥੋਂ ਦੀ ਸਰਪੰਚ ਸਰਬਜੀਤ ਕੌਰ ਨੇ ਇਲਾਕੇ ਵਿੱਚੋਂ ਆਪਣੇ ਪਿੰਡ (ਹਰਧਾਨ ) ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਦੀ ਪਹਿਲਕਦਮੀਂ ਕੀਤੀ ਹੈ।

ਸਰਪੰਚ ਸਰਬਜੀਤ ਕੌਰ, ਗੁਰਦੀਪ ਸਿੰਘ ਬਾਜਵਾ, ਨੰਬਰਦਾਰ ਅਜੈਬ ਸਿੰਘ, ਸਰਪੰਚ ਸਿਕੰਦਰ ਸਿੰਘ ਖੈਹਿਰਾ, ਪੰਚ ਬਲਜੀਤ ਸਿੰਘ, ਸਕੱਤਰ ਸਰਬਜੀਤ ਸਿੰਘ, ਨਿਰਮਲ ਸਿੰਘ ਫੌਜੀ, ਪੰਚ ਅਮਰੀਕ ਸਿੰਘ, ਰਘਬੀਰ ਸਿੰਘ, ਸਾਬਕਾ ਪੰਚ ਅਮਰ ਸਿੰਘ, ਪ੍ਰਧਾਨ ਬਲਜੀਤ ਸਿੰਘ ਆਦਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਾਡੇ ਪਿੰਡ ਦੀ ਨੁਹਾਰ ਬਦਲ ਗਈ ਹੈ। ਪਿੰਡ ਵਿੱਚ ਜਿਥੇ ਵਿਕਾਸ ਕਾਰਜ ਕੀਤੇ ਗਏ ਹਨ ਓਥੇ ਪਿੰਡ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰਬਾਣੀ ਦੇ ਲਾਈਵ ਕੀਰਤਨ ਸੁਣਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਿਸ ਨਾਲ ਪਿੰਡ ਦੀ ਫਿਜ਼ਾ ਰੂਹਾਨੀਅਤ ਵਿੱਚ ਰੰਗੀ ਗਈ ਹੈ। ਦੂਰ-ਦੁਰਾਡੇ ਪਿੰਡਾਂ ਦੇ ਲੋਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਾਰਾ ਦਿਨ ਚੱਲ ਰਹੇ ਗੁਰਬਾਣੀ ਦੇ ਲਾਈਵ ਕੀਰਤਨ ਸੁਣਨ ਲਈ ਆਉਂਦੇ ਹਨ ਅਤੇ ਪਿੰਡ ਦੇ ਇਸ ਉਪਰਾਲੇ ਦੀ ਸਰਾਹਨਾ ਕਰਦੇ ਹਨ।

ਪਿੰਡ ਦੇ ਵਿਕਾਸ ਸਬੰਧੀ ਗੱਲ ਕਰਦਿਆਂ ਸਰਪੰਚ ਸਰਬਜੀਤ ਕੌਰ ਬਾਜਵਾ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਜਿਨੇ ਵੀ ਵਿਕਾਸ ਕਾਰਜ ਹੋਏ ਹਨ ਉਹ ਸਾਰਿਆਂ ਦੀ ਸਹਿਮਤੀ ਨਾਲ ਹੋਏ ਹਨ ਅਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਸਰਕਾਰ ਨੇ ਪੂਰਾ ਸਹਿਯੋਗ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਆਲੇ ਦੁਆਲੇ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ, ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦੇ ਨਾਲ ਸੀਵਰੇਜ ਪਾਇਆ ਗਿਆ ਹੈ। ਫਿਰਨੀ ਦੇ ਦੋਹਾਂ ਪਾਸਿਆਂ `ਤੇ ਲੌਕ ਟਾਈਲਾਂ ਲਗਾ ਕੇ ਆਪਣੇ ਪਿੰਡ ਦਾ ਮੂੰਹ ਮੁਹਾਂਦਰਾ ਬਦਲਿਆ ਹੈ। ਪਿੰਡ ਦੇ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਬਣਾਇਆ ਗਿਆ ਹੈ। ਸਭ ਤੋਂ ਖਾਸ ਗੱਲ ਪਿੰਡ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰਬਾਣੀ ਦੇ ਲਾਈਵ ਕੀਰਤਨ ਸੁਣਾਉਣ ਦਾ ਪ੍ਰੋਜੈਕਟ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਨਹਦ ਬਾਣੀ ਦੇ ਮਿੱਠੇ ਬੋਲ ਜਦੋਂ ਪਿੰਡ ਵਿੱਚ ਗੂੰਜਦੇ ਹਨ ਤਾਂ ਉਸ ਅਨੰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਸਰਪੰਚ ਸਰਬਜੀਤ ਕੌਰ ਬਾਜਵਾ ਨੇ ਕਿਹਾ ਕਿ ਪਿੰਡ ਦੇ ਜੋ ਵਿਕਾਸ ਕਾਰਜ ਬਕਾਇਆ ਰਹਿ ਗਏ ਹਨ ਉਹ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੀ ਅਗਵਾਈ ਹੇਠ ਪੂਰੇ ਕੀਤੇ ਜਾਣਗੇ। ਇਸ ਮੌਕੇ ਗੁਰਦੀਪ ਸਿੰਘ ਬਾਜਵਾ, ਜਗਮੋਹਨ ਸਿੰਘ ਫੌਜੀ, ਯੂਥ ਆਗੂ ਗੁਰਮੀਤ ਸਿੰਘ ਪੰਨੂ, ਝਿਰਮਲ ਸਿੰਘ ਡੀਪੂ ਹੋਲਡਰ, ਅੰਮ੍ਰਿਤਪਾਲ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments