spot_img
Homeਮਾਝਾਗੁਰਦਾਸਪੁਰਪੰਜਾਬ ਸਰਕਾਰ ਹੁਨਰਮੰਦ ਲੋਕਾਂ ਦਾ ਆਰਥਿਕ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ...

ਪੰਜਾਬ ਸਰਕਾਰ ਹੁਨਰਮੰਦ ਲੋਕਾਂ ਦਾ ਆਰਥਿਕ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ – ਵਿਧਾਇਕ ਸ਼ੈਰੀ ਕਲਸੀ

ਬਟਾਲਾ, 6 ਅਪ੍ਰੈਲ  (ਮੁਨੀਰਾ ਸਲਾਮ ਤਾਰੀ) – ਸ. ਅਮਨਸ਼ੇਰ ਸਿੰਘ ਸੈਰੀ ਕਲਸੀ ਹਲਕਾ ਵਿਧਾਇਕ ਬਟਾਲਾ ਦਾਣਾ ਮੰਡੀ ਬਟਾਲਾ ਵਿਖੇ ਲੱਗੇ ਕਰਾਫਟ ਬਜਾਰ ਪੁਹੰਚੇ ਤੇ ਵੱਖ-ਵੱਖ ਰਾਜਾਂ ਤੋਂ ਆਏ ਹੁਨਰਮੰਦ ਕਲਾਕਾਰਾਂ ਦੇ ਕੰਮ ਨੂੰ ਸਰਾਹਿਆ। ਇਸ ਮੌਕੇ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਰਮਜੀਤ ਕੌਰ ਬੀਡੀਪੀਓ ਬਟਾਲਾ, ਮੰਗਲਜੀਤ ਸਿੰਘ ਸਰਪੰਚ , ਨਿਰਮਲ ਸਿੰਘ  ਤੇ ਆਯੁਧਿਆ ਪ੍ਰਕਾਸ਼ ਆਦਿ ਮੋਜੂਦ ਸਨ। ਦਾਣਾ ਮੰਡੀ ਬਟਾਲਾ ਵਿਖੇ ‘ਕਰਾਫਟ ਬਾਜ਼ਾਰ’ 17 ਅਪਰੈਲ 2022 ਤਕ ਚੱਲੇਗਾ।

ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਹੁਨਰਮੰਦ ਲੋਕਾਂ ਦਾ ਆਰਥਿਕ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ ਹੈ ਅਤੇ ਅਜਿਹੇ ਮੇਲੇ ਹੁਨਰਮੰਦ ਕਾਰੀਗਰਾਂ ਲਈ ਆਰਥਿਕ ਤੋਰ ਤੇ ਬਹੁਤ ਲਾਹਵੰਦ ਹੁੰਦੇ ਹਨ। ਉਨਾਂ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਖਾਸਕਰਕੇ ਪੇਂਡੂ ਖੇਤਰਾਂ ਵਿਚ ਕੰਮ ਕਰਦੀਆਂ ਔਰਤਾਂ ਦੇ ਹੁਨਰ ਇਸ ਮੇਲੇ ਦਾ ਸ਼ਿੰਗਾਰ ਹੁੰਦੇ ਹਨ ਅਤੇ ਲੋਕਾਂ ਦੇ ਸਹਿਯੋਗ ਨਾਲ ਇਨਾਂ ਨੂੰ ਹੋਰ ਉਤਸ਼ਾਹ ਮਿਲਦਾ ਹੈ। ਉਨਾਂ ਅੱਗੇ ਕਿਹਾ ਕਿ ਰਾਜ ਸਰਕਾਰ ਹੁਨਰਮੰਦ ਲੋਕਾਂ ਨੂੰ ਆਪਣੀ ਕਲਾ ਦਾ ਪ੍ਰਦਸ਼ਨ ਕਰਨ ਦੇ ਮੰਤਵ ਲਈ ਅਜਿਹੇ ਪਲੇਟਫਾਰਮ ਮੁਹੱਈਆ ਕਰਵਾ ਰਹੀ ਹੈ ਅਤੇ ਇਹ ਕਾਰਜ ਅਗਾਂਹ ਵੀ ਜਾਰੀ ਰਹੇਗਾ। ਉਨਾਂ ਕਿਹਾ ਕਿ ਬੁਹਤ ਖੁਸ਼ੀ ਵਾਲੀ ਗੱਲ ਹੈ ਕਿ ਗੁਰਦਾਸਪੁਰ ਜ਼ਿਲੇ ਦੇ ਧਰਤੀ ਤੇ ਕਰਾਫਟ ਬਜ਼ਾਰ  ਲੱਗਾ ਹੈ ਤੇ ਦੇਸ਼ ਭਰ ਦੇ ਕਲਾਕਾਰ ਤੇ ਕਾਰੀਗਰ ਇਥੇ ਵੱਡੀ ਗਿਣਤੀ ਵਿਚ ਪੁਹੰਚੇ ਹਨ।

ਉਨਾਂ ਅੱਗੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ‘ਕਰਾਫਟ ਬਾਜ਼ਾਰ’ ਨੂੰ ਸਫਲ ਬਣਾਾੳਣ ਲਈ ਪੂਰੀ ਮਿਹਨਤ ਕੀਤੀ ਗਈ ਜੋ ਵਧਾਈ ਦੀ ਹੱਕਦਾਰ ਹੈ। ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਤੇ ਕਾਰੀਗਰਾਂ ਦੇ ਰਹਿਣ, ਖਾਣੇ ਤੇ ਟਰਾਂਸਪੋਰਟ ਦੇ ਵਧੀਆ ਪ੍ਰਬੰਧ ਕੀਤੇ ਗਏ ਅਤੇ ਪੁਲਿਸ ਅਧਿਕਾਰੀਆਂ ਵਲੋਂ ਸੁਰੱਖਿਆਂ ਤੇ ਪਾਰਕਿੰਗ ਵਿਵਸਥਾ ਲਈ ਯੋਗ ਉਪਰਾਲੇ ਕੀਤੇ ਗਏ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments