spot_img
HomeਮਾਝਾਗੁਰਦਾਸਪੁਰWHO ਦੀ ਟੀਮ ਵੱਲੋ ਬਲਾਕ ਭਾਮ ਵਿਖੇ ਮਿਸ਼ਨ ਇੰਦਰਧਾਨੁਸ਼ ਦਾ ਲਿਆ ਜਾਇਜ਼ਾ

WHO ਦੀ ਟੀਮ ਵੱਲੋ ਬਲਾਕ ਭਾਮ ਵਿਖੇ ਮਿਸ਼ਨ ਇੰਦਰਧਾਨੁਸ਼ ਦਾ ਲਿਆ ਜਾਇਜ਼ਾ

 

ਕਾਦੀਆਂ6 ਅਪ੍ਰੈਲ ,(ਸੁਰਿੰਦਰ ਕੋਰ ) -ਸਿਹਤ ਵਿਭਾਗ ਵੱਲੋਂ 4 ਅਪ੍ਰੈਲ ਤੋਂ 10 ਅਪ੍ਰੈਲ ਤਕ ਮਿਸ਼ਨ ਇੰਦਰਧਨੁਸ਼ ਦੇ ਦੂਜੇ ਰਾਊਂਡ ਤਹਿਤ ਬਲਾਕ ਭਾਮ ਦੇ ਵੱਖੋ ਵੱਖਰੇ ਪਿੰਡਾਂ ਦੇ ਭੱਠਿਆਂ , ਪੱਥਰਾਂ, ਗੁੱਜਰ ਦੇ ਓਹਨਾਂ 2 ਸਾਲ ਤਕ ਦੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ਜਿੰਨਾ ਦੀ ਡੋਜ ਕੁੱਝ ਕਰਨਾ ਕਰਕੇ ਰਹਿ ਗਈ ਹੋਵੇ । ਇਸੇ ਲੜੀ ਤਹਿਤ ਪਿੰਡ ਭੇਟ ਦੀਆਂ ਝੁੱਗੀਆਂ , ਭਾਮ ਦਾ ਭੱਠਾ, ਪਥੇਰਾਂ ਆਦਿ ਵਿਖੇ ਜਿਲਾ ਪੱਧਰ ਤੋਂ ਆਏ ਜਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਅਰਵਿੰਦ ਮਨਚੰਦਾ, WHO ਦੀ ਟੀਮ ਡਾਕਟਰ ਇਸ਼ੀਤਾ ਅਤੇ ਡਾਕਟਰ ਗਗਨ ਸ਼ਰਮਾ ਵਲੋਂ 2 ਸਾਲ ਤੱਕ ਦੇ ਬੱਚੇ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਦੀ ਜਾਂਚ ਕੀਤੀ ਗਈ। ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਜਿਨ੍ਹਾਂ ਨੂੰ ਵੱਖ-ਵੱਖ ਬਿਮਾਰੀਆਂ ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਹੋਵੇ। ਜਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਅਰਵਿੰਦ ਮਨਚੰਦਾ ਨੇ ਦੱਸਿਆ ਕਿ ਉਂਜ ਤਾਂ ਹਰ ਹਫਤੇ ਬੁੱਧਵਾਰ ਨੂੰ ਛੋਟੇ ਬਚਿਆਂ ਦਾ ਟੀਕਾਕਰਨ ਰੁਟੀਨ ਵਿਚ ਕੀਤਾ ਜਾਂਦਾ ਹੈ ਪ੍ਰੰਤੂ ਫੇਰ ਵੀ ਕੁਝ ਬੱਚੇ ਨਿਯਮਤ ਟੀਕਾਕਰਨ ਪ੍ਰੋਗਰਾਮ ਤੋਂ ਬਾਹਰ ਰਹਿ ਜਾਂਦੇ ਹਨ। ਅਜਿਹੇ ਬੱਚਿਆਂ ਦੀ ਭਾਲ ਕਰਕੇ ਹਫ਼ਤੇ ਭਰ ਦੀ ਮੁਹਿੰਮ ਦੌਰਾਨ ਇਨ੍ਹਾਂ ਬੱਚਿਆਂ ਦਾ ਟੀਕਾਕਰਨ ਕੀਤਾ ਜਾਣਾ ਹੈ।
ਇਸ ਮੌਕੇ ਡਾਕਟਰ ਗਗਨ ਸ਼ਰਮਾ ਅਤੇ ਡਾ ਇਸ਼ਿਤਾ ਨੇ ਕਿਹਾ ਕਿ ਸਾਰੇ ਕਮਜ਼ੋਰ ਖੇਤਰਾਂ ਜਿਵੇਂ ਕਿ ਪਿੰਡਾਂ, ਇਲਾਕਾ ਜਿੱਥੇ ਮਜ਼ਦੂਰ ਰਹਿੰਦੇ ਹਨ, ਝੁੱਗੀਆਂ, ਝੁੱਗੀ-ਝੌਂਪੜੀਆਂ, ਪ੍ਰਵਾਸੀ ਮਜ਼ਦੂਰਾਂ, ਇੱਟਾਂ ਦੇ ਭੱਠਿਆਂ, ਪਥੇਰ ਵਿੱਚ ਕੰਮ ਕਰਨ ਵਾਲੇ ਲੋਕਾਂ ਅਤੇ ਹੋਰ ਖਿੱਲਰੀਆਂ ਥਾਵਾਂ ਤੇ ਛੁੱਟੇ ਹੋਏ ਬੱਚਿਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਟੀਕੇ ਲਗਾਉਣਾ ਹੈ। ਇਸ ਮੌਕੇ ਤੇ ਡੀ ਆਈ ਓ ਡਾਕਟਰ ਅਰਵਿੰਦ ਮਨਚੰਦਾ, ਨੋਡਲ ਅਫਸਰ ਡਾਕਟਰ ਸੰਦੀਪ ਕੁਮਾਰ,ਸੁਰਿੰਦਰ ਕੌਰ ਬੀ ਈ ਈ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ,ਅਮਨਦੀਪ ਕੌਰ ਏਐਨਐਮ, ਗੁਰਦੀਪ ਸਿੰਘ ਹੈਲਥ ਵਰਕਰ ਰੁਪਿੰਦਰ ਸਿੰਘ ਹੈਲਥ ਵਰਕਰ ਅਤੇ ਆਸ਼ਾ ਵਰਕਰ ਮੌਜੂਦ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments