spot_img
Homeਮਾਝਾਗੁਰਦਾਸਪੁਰਫਾਇਰ ਬ੍ਰਿਗੇਡ ਨੇ ਵਾਢੀ ਦੇ ਸੀਜਨ ਵਿਚ ਅੱਗ ਦੀਆਂ ਘਟਨਾਵਾਂ ਦੇ ਬਚਾਅ...

ਫਾਇਰ ਬ੍ਰਿਗੇਡ ਨੇ ਵਾਢੀ ਦੇ ਸੀਜਨ ਵਿਚ ਅੱਗ ਦੀਆਂ ਘਟਨਾਵਾਂ ਦੇ ਬਚਾਅ ਲਈ ਕੀਤੀ ਤਿਆਰੀ

ਬਟਾਲਾ, 5 ਅਪ੍ਰੈਲ (ਮੁਨੀਰਾ ਸਲਾਮ ਤਾਰੀ) – ਕਮਿਸ਼ਨਰ ਨਗਰ ਨਿਗਮ ਬਟਾਲਾ ਸ਼੍ਰੀ ਰਾਮ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਥਾਨਿਕ ਫਾਇਰ ਬ੍ਰਿਗੇਡ ਵਲੋਂ ਵਾਢੀ ਦੇ ਸੀਜ਼ਨ ਵਿੱਚ ਅੱਗ ਤੋਂ ਬਚਾਅ ਲਈ ਪੂਰੀ ਤਿਆਰੀ ਕਰ ਲਈ ਗਈ ਹੈ।ਹਰ ਸਾਲ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਕਈ ਏਕੜ ਕਣਕ ਦੀ ਪੱਕੀ ਫਸਲ ਸੁਆਹ ਵਿੱਚ ਬਦਲ ਜਾਂਦੀ ਹੈ। ਗਰਮੀ ਵੱਧਣ ਕਰਕੇ ਅੱਗ ਲੱਗਣ ਦੀਆਂ ਸੰਭਾਵਨਾਵਾਂ ਵੀ ਵੱਧ ਜਾਂਦੀਆਂ ਹਨ ਪਰ ਥੋੜੀ ਜਿਹੀ ਅਹਿਤਿਆਤ ਵਰਤ ਕੇ ਇਸ ਨਾਲ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

ਇਸ ਮੋਕੇ ਇੰਚਾਰਜ ਫਾਇਰ ਅਫਸਰ ਸੁਰਿੰਦਰ ਸਿੰਘ ਰਾਣਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੰਬਾਈਨਟ੍ਰੈਕਟਰ ਆਦਿ ਦੀ ਬੈਟਰੀ ਵਾਲੀਆ ਤਾਰਾਂ ਸਪਾਰਕ ਨਾ ਕਰਨ ਪਹਿਲਾਂ ਹੀ ਮੁਰੰਮਤ ਕਰਵਾ ਲਵੋ। ਖੇਤਾਂ ਨੇੜਲੇ ਖਾਲਚੁਬੱਚੇਸਪਰੇਅ ਪੰਪ ਟੈਂਕੀਆਂ ਆਦਿ ਪਾਣੀ ਨਾਲ ਭਰ ਕੇ ਰੱਖੋ। ਖੇਤਾਂ ਵਿੱਚ ਲਗੇ ਟਰਾਂਸਫਾਰਮ ਦੇ ਆਲੇ-ਦੁਆਲੇ ਫਸਲ ਕੱਟ ਕੇ ਥਾਂ ਬਿਲਕੁਲ ਸਾਫ਼  ਗਿੱਲਾ ਰੱਖਿਆ ਜਾਵੇ। ਜੇਕਰ ਕਿਸੇ ਅਣਗਲੀ ਕਾਰਣ ਹਾਦਸਾ ਵਾਪਰ ਜਾਵੇ ਤਾਂ ਫਾਇਰ-ਬ੍ਰਿਗੇਡ ਫੋਨ ਨੰਬਰ : 01871-240101, 01871-299297, 101 ਮੋਬਾਇਲ : 91157-96801, ਰਾਸ਼ਟਰੀ ਸਹਾਇਤਾ ਨੰਬਰ 112 ‘ਤੇ ਸਹੀ ਤੇ ਪੂਰੀ ਜਾਣਕਾਰੀ ਦਿਓ ਤੇ ਇਹ ਸਹਾਇਤਾ ਨੰਬਰ ਆਪਣੇ ਕੋਲ ਸੇਵ ਰੱਖੋ।

ਉਨਾਂ ਦੱਸਿਆ ਕਿ ਕਣਕ ਦਾ ਸੀਜ਼ਨ ਕਟਾਈ ਤੋਂ ਲੈ ਕੇ ਤੂੜੀ ਬਣਾਉਣ ਤੱਕ ਚਲਦਾ ਹੈ। ਇਸ ਦੇ ਮੱਦੇਨਜਰ ਫਾਇਰ ਬ੍ਰਿਗੇਡ ਸਟਾਫ ਦੀਆਂ ਛੁਟੀਆਂ ਤੇ ਰੈਸਟਾਂ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀਆਂ ਹਨ ਅਤੇ 24 ਘੰਟੇ ਸਟਾਫ ਨੂੰ ਤਿਆਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਬਟਾਲਾ ਫਾਇਰ ਬ੍ਰਿਗੇਡ ਹਰ ਸਮੇਂ ਤਿਆਰ ਹੈ ਅਤੇ ਕਿਸੇ ਵੀ ਐਮਰਜੈਂਸੀ ਸਮੇਂ ਇਸ ਨੂੰ ਬੁਲਾਇਆ ਜਾ ਸਕਦਾ ਹੈ। ਕਿਸੇ ਵੀ ਅਨਸੁਖਾਵੀਂ ਘਟਨਾ ਵਾਪਰਨ ਤੇ ਨੁਕਸਾਨ ਨੂੰ ਘੱਟ ਕਰਨ ਲਈ ਫਾਇਰ ਟੈਂਡਰਾਂ ਨੰੁ ਵੱਖ-ਵੱਖ ਥਾਵਾਂ ਤੇ ਪਹਿਲਾ ਹੀ ਤਨਾਇਤ ਕੀਤਾ ਜਾ ਰਿਹਾ ਹੈ ਜਿਸ ਵਿਚ  ਬਾਈਪਾਸ ਡੇਰਾ ਰੋਡਬਾਈਪਾਸ ਜਲੰਧਰ ਰੋਡ ਤੇ ਸ਼ਹਿਰ ਲਈ ਸਥਾਨਿਕ ਦਫ਼ਤਰ ਵਿਖੇ ਆਦਿ ।

ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦੱਸਿਆ ਕਿ ਘਰਾਂ/ਦੁਕਾਨਾਂ ਕਾਰਖਾਨਿਆਂ ਵਿਚ ਇਨਵਰਟਰਧੂਪਜੋਤਚਾਰਜਰ ਜਾਂ ਪੁਰਾਣੀਆਂ ਤਾਰਾਂ `ਤੇ ਬਿਜਲੀ ਯੰਤਰਾਂ ਦਾ ਵੱਧ ਲੋਡ ਕਾਰਣਅੱਗ ਲੱਗਦੀ ਹੈ ਸੋ ਸਮੇਂ ਸਮੇਂ ਇਸ ਦੀ ਨਿਗਰਾਨੀ ਵੀ ਕਰਨੀ ਚਾਹੀਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫਾਇਰ ਬ੍ਰਿਗੇਡਪੁਲਿਸ ਤੇ ਐਂਬੂਲੈਂਸ ਨੂੰ ਪਹਿਲ ਦੇ ਅਧਾਰ `ਤੇ ਸੜਕ ` lang=”PA”>ਤੇ ਰਸਤਾ ਦਿਓ। ਕਿਸੇ ਵੀ ਘਟਨਾ ਮੌਕੇ ਫਾਇਰ ਫਾਈਟਰਜ਼ ਨਾਲ ਸਿਵਲ ਡਿਫੈਂਸ ਦੇ ਵਲੰਟੀਅਰਜ਼ ਪੂਰਾ ਸਹਿਯੋਗ ਕਰਨਗੇ।

ਇਸ ਮੌਕੇ ਫਾਇਰ ਅਫ਼ਸਰ ਓਂਕਾਰ ਸਿੰਘ ਤੇ ਨੀਰਜ ਸ਼ਰਮਾਂ ਦੇ ਨਾਲ ਡਰਾਇਵਰ ਜਸਬੀਰ ਸਿੰਘਦਲਜੀਤ ਸਿੰਘਸੁਖਵਿੰਦਰ ਸਿੰਘ ਸਾਰੇਫਾਇਰਮੈਨ- ਰਵਿੰਦਰ ਲਾਲਸਚਿਨ ਮਹਾਜਨਵਰਿੰਦਰਦਵਿੰਦਰ ਸਿੰਘ,ਦੀਪਕ ਕੁਮਾਰਸੀ.ਡੀ. ਵਲੰਟੀਅਰਜ਼ ਹਰਪ੍ਰੀਤ ਸਿੰਘ ਤੇ ਦਲਜਿੰਦਰ ਸਿੰਘ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments