spot_img
Homeਦੋਆਬਾਰੂਪਨਗਰ-ਨਵਾਂਸ਼ਹਿਰਨਵੇਂ ਸੈਸ਼ਨ ਦੀ ਸ਼ੁਰੁਆਤ ਲਈ ਕਰਵਾਇਆ ਸਕੂਲ ’ਚ ਸ਼੍ਰੀ ਸੁਖਮਨੀ ਸਾਹਿਬ ਜੀ...

ਨਵੇਂ ਸੈਸ਼ਨ ਦੀ ਸ਼ੁਰੁਆਤ ਲਈ ਕਰਵਾਇਆ ਸਕੂਲ ’ਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ

ਨਵਾਂਸ਼ਹਿਰ,  04 ਅਪ੍ਰੈਲ (ਮੁਨੀਰਾ ਸਲਾਮ ਤਾਰੀ)

 ਕੇਸੀ ਪਬਲਿਕ ਸਕੂਲ ਵਲੋ ਆਪਣੇ 23ਵੇਂ ਸੈਸ਼ਨ ਦਾ ਸ਼ੁਰੂਆਤ  ਕੈਂਪਸ ਡਾਇਰੇਕਟਰ ਪ੍ਰੋ.ਕੇ. ਗਣੇਸ਼ਨ ਦੀ ਦੇਖਰੇਖ ’ਚ ਸ਼੍ਰੀ ਸੁਖਮਨੀ ਸਾਹਿਬ ਜੀ  ਦਾ ਪਾਠ ਨਾਲ ਕੀਤਾ ਦਿਆ।   ਚੰਡੀਗੜ ਰੋਡ  ਦੇ ਗੁਰਦੁਆਰਾ ਸਾਹਿਬ ਸ਼੍ਰੀ ਅੰਗਦ ਦੇਵ  ਨਗਰ  ਦੇ ਭਾਈ ਮਨਜੀਤ ਸਿੰਘ  ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋ ਸ਼੍ਰੀ ਸੁਖਮਣੀ ਸਾਹਿਬ ਜੀ  ਦਾ ਪਾਠ ਕਰਵਾਇਆ ।  ਇਸਦੇ ਬਾਅਦ ਉਨਾਂ ਨੇ ਸਾਰਿਆਂ ਨੂੰ ਅਰਦਾਸ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮਾਲਿਕ  ਦੇ ਚਰਣਾਂ ’ਚ ਅਰਦਾਸ ਬਹੁਤ ਜਰੁਰੀ ਹੈ ।  ਸਕੂਲਾਂ ’ਚ ਸਵੇਰੇ ਦੀ ਪ੍ਰਰਾਥਨਾ ਵੀ ਅਰਦਾਸ ਦਾ ਹੀ ਹਿੱਸਾ ਹੈ,  ਜਿਸਦੇ ਨਾਲ ਸਟੂਡੈਂਟ ’ਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ ।  ਉਨਾਂ ਨੇ ਕੇਸੀ ਗਰੁੱਪ  ਦੇ ਦਿਨ ਨਿੱਤ ਤਰੱਕੀ ਕਰਨ ਦੀ ਅਰਦਾਸ ਕੀਤੀ ।  ਅਰਦਾਸ  ਦੇ ਬਾਅਦ ਚੌਪਈ ਸਾਹਿਬ ਜੀ  ਦਾ ਪਾਠ ਕੀਤਾ ਅਤੇ ਸਤਨਾਮ ਵਾਹਿਗੁਰੂ ਜੀ  ਦਾ ਜਾਪ ਵੀ ਕਰਵਾਇਆ ।  ਇਸਦੇ ਬਾਅਦ ਪਿ੍ਰੰਸੀਪਲ ਅਸ਼ੋਕ ਜੈਨ ਨੇ ਦੱਸਿਆ ਕਿ ਹਰ ਸਟੂਡੈਂਟ ਅਤੇ ਸਟਾਫ ਨੂੰ ਆਪਣੇ ਮਿੱਥੇ ਟੀਚਾ ਅਨੁਸਾਰ ਹੀ ਕਾਰਜ ਕਰਨਾ ਚਾਹੀਦਾ ਹੈ ।  ਹਰ ਸਟੂਡੈਂਟ ਨੂੰ ਆਪਣੇ ਗੁਰੂ ਦੀ ਆਗਿਆ ਦਾ ਪਾਲਣ ਕਰਨਾ ਜਰੁਰੀ ਹੈ ,  ਕਿਉਂਕਿ ਉਸਨੇ ਆਪਣਾ ਭਵਿੱਖ ਉੱਜਵਲ ਇਹਨਾਂ ਗੁਰੂਆਂ ਦੇ ਅਸ਼ੀਰਵਾਦ ਨਾਲ ਹੀ ਬਣਾਉਣਾ ਹੈ ।  ਮੌਕੇ ’ਤੇ ਸੰਦੀਪ ਵਾਲੀਆ, ਨੀਤੂ,  ਰਾਜਵੀਰ,  ਜਸਕਰਣ,  ਪ੍ਰਵੀਨ ਭਾਟਿਆ,  ਮੋਨਿਕਾ ਸਨੋਤਰਾ,  ਕਿਰਨ ਸੋਬਤੀ  ਅਤੇ ਵਿਪਨ ਕੁਮਾਰ  ਆਦਿ  ਦੇ ਨਾਲ ਸਕੂਲ ਸਟਾਫ ਹਾਜਰ ਰਿਹਾ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments