spot_img
Homeਮਾਝਾਗੁਰਦਾਸਪੁਰਸਿਹਤ ਵਿਭਾਗ ਵੱਲੋ ਕੋਵਿਡ 19 ਦੋਰਾਂਨ ਲੋਕਾਂ ਦੀਆਂ ਜਾਂਨਾਂ ਬਚਾਉਣ ਵਾਲੇ ਅਧਿਕਾਰੀ/ਕਰਮਚਾਰੀਆਂ...

ਸਿਹਤ ਵਿਭਾਗ ਵੱਲੋ ਕੋਵਿਡ 19 ਦੋਰਾਂਨ ਲੋਕਾਂ ਦੀਆਂ ਜਾਂਨਾਂ ਬਚਾਉਣ ਵਾਲੇ ਅਧਿਕਾਰੀ/ਕਰਮਚਾਰੀਆਂ ਨੂੰ ਸਨਮਾਨਿਤ ਕੀਤਾ : ਸਿਵਲ ਸਰਜਨ

ਗੁਰਦਾਸਪੁਰ 04 ਅਪ੍ਰੈਲ (ਮੁਨੀਰਾ ਸਲਾਮ ਤਾਰੀ):- ਐਸ.ਬੀ.ਐਸ.ਐਨ.ਜੀਓ ਵੱਲੋ ਜਿਲ੍ਹਾ ਗੁਰਦਾਸਪੁਰ ਦੇ ਹੋਟਲ ਇੰਟਰਨੈਸ਼ਨਲ ਵਿਖੇ ਡਾਮੁਨੀਸ਼ ਕੁਮਾਰ ਪ੍ਰਧਾਨ ਵੱਲੋ ਇੱਕ ਪ੍ਰੋਗਰਾਮ ਕਰਵਾਇਆ ਗਿਆ , ਇਸ ਪ੍ਰੋਗਰਾਮ ਵਿੱਚ ਸਿਵਲ ਸਰਜਨ ਗੁਰਦਾਸਪੁਰ ਡਾਵਿਜੇ ਕੁਮਾਰ  ਨੂੰ ਮੁੱਖ ਮਹਿਮਾਨ  ਬੁਲਾਇਆ ਗਿਆ  ਉਨ੍ਹਾਂ ਵੱਲੋ ਜਿਲ੍ਹਾ ਗੁਰਦਾਸਪੁਰ ਦੇ  ਸਿਹਤ ਵਿਭਾਗ ਦੇ ਅਧਿਕਾਰੀਆਂ  ਅਤੇ ਕਰਮਚਾਰੀਆਂ ਜਿੰਨ੍ਹਾ ਨੇ ਬੜੇ ਲਗਨ ਅਤੇ ਮਿਹਨਤ ਨਾਲ ਸਿਹਤ ਵਿਭਾਗ ਵਿੱਚ ਕੰਮ ਕਰਕੇ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਹੈ   ਸਿਵਲ ਸਰਜਨ ਡਾਵਿਜੇ ਕੁਮਾਰ ਅਤੇ ਐਸ.ਬੀਐਨ.ਜੀਓ ਵੱਲੋ ਉਹਨਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ  ਉਹਨਾਂ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਘਰ ਘਰ ਜਾ ਕੇ ਇਲਾਜ ਕੀਤਾ ਗਿਆ ਹੈ ਅਤੇ ਕੋਵਿਡ -19 ਵੈਕਸੀਨੇਸ਼ਨ ਦਾ ਟੀਕਾਕਰਨ ਕੀਤਾ ਗਿਆ ਹੈ

                              ਜਿਲ੍ਹਾ ਟੀਕਾਕਰਨ ਅਫਸਰ ਡਾਅਰਵਿੰਦ ਕੁਮਾ;ਰ ਨੇ ਦੱਸਿਆ ਕਿ 18 ਸਾਲ ਤੋ ਉਪਰ ਵਾਲੇ ਵਿਅਕੀਤਆਂ ਦੀ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ 99.2 ਪ੍ਰਤੀਸਤ ਅਤੇ ਦੂਜੀ ਡੋਜ 83.5 ਪ੍ਰਤੀਸਤ ਹੋਈ ਹੈ  12 ਤੋ 14 ਸਾਲ ਦੇ ਬੱਚਿਆਂ ਦੀ ਪਹਿਲੀ ਡੋਜ 70 ਪ੍ਰਤੀਸਤ ਲਗਾਈ  ਗਈ ਹੈ  ਇਹ ਕੰਮ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ  ਲਗਨ ਅਤੇ  ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ  ਹਰੇਕ ਵਿਅਕਤੀ ਦੀ ਕੋਵਿਡ-19 ਵੈਕਸੀਨੇਸ਼ਨ ਕਰਕੇ ਕਰੋਨਾਂ ਤੋ ਬਚਾਇਆ ਜਾ ਰਿਹਾ  ਹੈ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments