spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਨੇ ਸਬਜ਼ੀ ਮੰਡੀ ਕਾਦੀਆਂ ਵਿੱਚ ਜ਼ਿਆਦਾ ਪਰਚੀ ਕੱਟਣ ਤੇ...

ਜਗਰੂਪ ਸਿੰਘ ਸੇਖਵਾਂ ਨੇ ਸਬਜ਼ੀ ਮੰਡੀ ਕਾਦੀਆਂ ਵਿੱਚ ਜ਼ਿਆਦਾ ਪਰਚੀ ਕੱਟਣ ਤੇ ਲਿਆ ਸਖ਼ਤ ਐਕਸ਼ਨ

 

ਕਾਦੀਆਂ 4 ਅਪ੍ਰੈਲ (ਸਲਾਮ ਤਾਰੀ ) ਕਸਬਾ ਕਾਦੀਆਂ ਦੇ ਅੰਦਰ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਜੋ ਸਬਜ਼ੀ ਮੰਡੀ ਕਾਦੀਆਂ ਦੇ ਅੰਦਰ ਪ੍ਰਾਈਵੇਟ ਠੇਕੇਦਾਰਾਂ ਵੱਲੋਂ ਨਿਰਧਾਰਤ ਰੇਟ ਤੋਂ ਵੱਧ ਪਰਚੀ ਕੱਟੀ ਜਾ ਰਹੀ ਹੈ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਕੋਈ ਵਿਅਕਤੀ ਗ਼ਰੀਬਾਂ ਦੀ ਜੇਬ ਤੇ ਜਾਂ ਮਜ਼ਦੂਰ ਗਰੀਬ ਦਿਹਾੜੀਦਾਰ ਤਬਕੇ ਨਾਲ ਧੱਕਾ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਦੇ ਅਦਾਰੇ ਵਿੱਚ ਲਿਆ ਕੇ ਸਖ਼ਤ ਐਕਸ਼ਨ ਲਿਆ ਜਾਵੇਗਾ ਅਤੇ ਉਸਦਾ ਪਰਚੀ ਕੱਟਣ ਦਾ ਠੇਕਾ ਰੱਦ ਕੀਤਾ ਜਾਵੇਗਾ। ਇਹ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਕਾਦੀਆਂ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਸ ਜਗਰੂਪ ਸਿੰਘ ਸੇਖਵਾਂ ਨੇ ਸਬਜ਼ੀ ਮੰਡੀ ਕਾਦੀਆਂ ਵਿਚ ਪ੍ਰਾਈਵੇਟ ਠੇਕੇਦਾਰ ਵੱਲੋਂ ਜ਼ਿਆਦਾ ਰੇਟ ਦੀ ਪਰਚੀ ਕੱਟਣ ਤੇ ਸ਼ਿਕਾਇਤ ਮਿਲਣ ਤੇ ਸਖਤ ਐਕਸ਼ਨ ਲੈਂਦਿਆਂ ਅੱਜ ਸਵੇਰੇ ਸਬਜ਼ੀ ਮੰਡੀ ਕਾਦੀਆਂ ਦੇ ਵਿੱਚ ਗ਼ਰੀਬ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਅੱਗੇ ਕਿਹਾ ਕਿ ਸਬਜ਼ੀ ਮੰਡੀ ਦੇ ਵਿੱਚ ਗੇਟਾਂ ਦੇ ਪ੍ਰਾਈਵੇਟ ਵਹੀਕਲਾਂ ਦੇ ਉੱਪਰ ਜੋ ਰੇਟ ਪੰਜਾਬ ਸਰਕਾਰ ਵੱਲੋਂ ਤੈਅ ਕੀਤਾ ਗਿਆ ਹੈ ਉਹੀ ਰੇਟ ਹੀ ਲੱਗੇਗਾ ਇਸ ਤੋਂ ਉੱਪਰ ਜੇਕਰ ਕੋਈ ਵੀ ਜ਼ਿਆਦਾ ਰੇਟਾਂ ਦੀ ਪਰਚੀ ਕਟੇਗਾ ਇਸ ਦੇ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਉਨ੍ਹਾਂ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੋ ਰੇਟ ਪੰਜਾਬ ਸਰਕਾਰ ਵੱਲੋਂ ਪਰਚੀ ਕੱਟਣ ਦੇ ਨਿਰਧਾਰਿਤ ਕੀਤੇ ਗਏ ਹਨ ਉਨ੍ਹਾਂ ਦੇ ਵੱਡੇ ਬੋਰਡ ਬਣਾ ਕੇ ਮੰਡੀਆਂ ਦੇ ਗੇਟਾਂ ਤੇ ਲਗਾਏ ਜਾਣ ਤਾਂ ਜੋ ਹੋਰ ਹੀ ਲੋਕਾਂ ਦੀ ਲੁੱਟ ਨੂੰ ਬੰਦ ਕੀਤਾ ਜਾ ਸਕੇ । ਉਨ੍ਹਾਂ ਅੱਜ ਕਿਹਾ ਹੈ ਕਿ ਗ਼ਰੀਬ ਦਿਹਾੜੀਦਾਰ ਜੋ ਸਾਡੇ ਵੋਟਰ ਅਤੇ ਸਪੋਰਟਰ ਹਨ ਅਤੇ ਗ਼ਰੀਬ ਜਨਤਾ ਹੀ ਮੇਰਾ ਪਰਿਵਾਰ ਹੈ ਸਾਨੂੰ ਸਦਾ ਹੀ ੳਹਨ੍ਹਾਂ ਦੀ ਜ਼ਰੂਰਤ ਹੈ ਜੇਕਰ ਕੋਈ ਗਰੀਬ ਬੰਦਾ ਦੱਸ ਵੀਹ ਰੁਪਏ ਕਮਾ ਕੇ ਆਪਣਾ ਪੇਟ ਭਰਦਾ ਹੈ ਤਾਂ ਉਸ ਦੇ ਪੇਟ ਤੇ ਉੱਪਰ ਕੋਈ ਡਾਕਾ ਮਾਰੇਗਾ ਆਮ ਆਦਮੀ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ । ਇਸ ਮੌਕੇ ਸਰਦਾਰ ਆਮ ਆਦਮੀ ਪਾਰਟੀ ਦੇ ਨੇਤਾ ਸ ਗੁਰਮੀਤ ਸਿੰਘ ਨੇ ਦੱਸਿਆ ਕਿ ਜੋ ਸਰਕਾਰ ਵੱਲੋਂ ਪਰਚੀ ਕੱਟਣ ਦੇ ਰੇਟ ਨਿਰਧਾਰਿਤ ਕੀਤੇ ਗਏ ਹਨ ਜਿਸ ਵਿਚ ਤਿੰਨ ਪਹੀਆ ਵਾਹਨ ਦੱਸ ਰੁਪਏ ਚਾਰ ਪਹੀਆ ਵਾਹਨ ਵੀਹ ਰੁਪਏ ਗੱਡਾ ਰੇਰਾ ਪੰਦਰਾਂ ਰੁਪਏ ਟੈਂਪੂ ਸਾਰੇ ਤਰ੍ਹਾਂ ਦੇ ਚਾਲੀ ਰੁਪਏ ਟਰੈਕਟਰ ਟਰਾਲੀ ਕਮਰਸ਼ੀਅਲ ਪੰਜਾਹ ਰੁਪਏ ਛੇ ਟਾਇਰਾ ਟਰੱਕ ਸੱਠ ਰੁਪਏ ਦੱਸ ਟੈਰਾਂ ਟਰੱਕ ਅੱਸੀ ਰੁਪਏ ਬਾਰਾਂ ਟੈਰਾ ਟਰੱਕ ਸੌ ਰੁਪਿਆ ਅਤੇ ਟਰਾਲਾ ਇੱਕ ਸੌ ਪੱਚੀ ਰੁਪਏ ਰੇਟ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਹਨ ਅਤੇ ਇਹ ਰੇਟ ਬਾਰਾਂ ਘੰਟਿਆਂ ਦੇ ਰੇਟ ਹਨ ਅਤੇ ਕੋਈ ਵੀ ਵਾਹਨ ਬਾਰਾਂ ਘੰਟਿਆਂ ਦੇ ਵਿੱਚ ਜਿੰਨੀ ਵਾਰ ਮਰਜ਼ੀ ਆ ਜਾ ਸਕਦਾ ਹੈ। ਇਸ ਦੇ ਉੱਤੇ ਪਰਚੀ ਕੱਟਣ ਤੇ ਕਾਨੂੰਨੀ ਜੁਰਮ ਹੋਵੇਗਾ ।
ਇਸ ਮੌਕੇ ਇਕ ਬਜ਼ੁਰਗ ਔਰਤ ਜਗੀਰ ਕੌਰ ਨੇ ਜਗਰੂਪ ਸਿੰਘ ਸੇਖਵਾਂ ਨੂੰ ਦੱਸਿਆ ਕਿ ਮੇਰੀ ਜ਼ਮੀਨ ਜੋ ਸਬਜ਼ੀ ਮੰਡੀ ਦੇ ਨਜ਼ਦੀਕ ਪੈਂਦੀ ਹੈ ਉਸ ਉੱਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਹੋਏ ਨਾਜਾਇਜ਼ ਕਬਜ਼ੇ ਨੂੰ ਛੁਡਾਉਣ ਵਾਸਤੇ ਮੈਂ ਦਰ ਦਰ ਦੀਆਂ ਠੋਕਰਾਂ ਖਾ ਰਹੀ ਹਾਂ ਮੈਨੂੰ ਕਿਸੇ ਪਾਸਿਓਂ ਵੀ ਇਨਸਾਫ਼ ਨਹੀਂ ਮਿਲ ਰਿਹਾ ਮੈਂ ਇੱਕ ਬਜ਼ੁਰਗ ਔਰਤ ਹਾਂ ਅਤੇ ਮੇਰਾ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ ਇਸ ਉਤੇ ਸਰਦਾਰ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਜੋ ਬੀਬੀ ਜਗੀਰ ਕੌਰ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਹੋਇਆ ਹੈ ਉਸ ਤੇ ਮੈਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾ ਅਤੇ ਨਾਇਬ ਤਹਿਸੀਲਦਾਰ ਕਾਦੀਆਂ ਦੀ ਡਿਊਟੀ ਲਗਾ ਕੇ ਮਾਤਾ ਤੇ ਜ਼ਮੀਨ ਤੇ ਹੋਏ ਨਾਜਾਇਜ਼ ਕਬਜ਼ੇ ਦੀ ਛਾਣਬੀਣ ਕਰਨ ਲਈ ਅਤੇ ਸਹੀ ਰਿਪੋਰਟ ਦੇਣ ਲਈ ਕਿਹਾ ਜਾਏਗਾ ਤਾਂ ਜੋ ਮਾਤਾ ਜਗੀਰ ਕੌਰ ਨੂੰ ਇਨਸਾਫ ਮਿਲ ਸਕੇ । ਇਸ ਮੌਕੇ ਸ ਜਗਰੂਪ ਸਿੰਘ ਸੇਖਵਾਂ ਦੇ ਨਾਲ ਅਸ਼ਵਨੀ ਵਰਮਾ ਗੁਰਮੇਜ ਸਿੰਘ ਨਾਨਕ ਚੰਦ, ਰਾਜਨ ਅਭੀ , ਸੂਰਤੀ ਆੜ੍ਹਤੀ ਆਦਿ ਹਾਜ਼ਰ ਸਨ
ਫੋਟੋ : ਸਬਜ਼ੀ ਮੰਡੀ ਕਾਦੀਆਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸ. ਜਗਰੂਪ ਸਿੰਘ ਸੇਖਵਾਂ
2 .ਆਪਣੀ ਜ਼ਮੀਨ ਤੇ ਹੋਏ ਨਾਜਾਇਜ਼ ਕਬਜ਼ੇ ਸਬੰਧੀ ਸ ਜਗਰੂਪ ਸਿੰਘ ਸੇਖਵਾਂ ਨੂੰ ਜਾਣਕਾਰੀ ਦਿੰਦੀ ਹੋਈ ਬੀਬੀ ਜਗੀਰ ਕੌਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments