ਜਗਰਾਉ 19 ਜੂਨ (ਰਛਪਾਲ ਸਿੰਘ ਸ਼ੇਰਪੁਰੀ) ਪੁਲਿਸ ਜਿਲਾ ਲੁਧਿਆਣਾ ( ਦਿਹਾਤੀ )ਦੇ ਐਸ.ਐਸ.ਪੀ ਚਰਨਜੀਤ ਸਿੰਘ ਸੋਹਲ ਦੀ ਦਿਸ਼ਾ ਨਿਰਦਿਸ਼ਾ ਹੇਠ ਨਸ਼ਿਆਂ ਵਿਰੁੱਧ ਚਲਾਈ ਵਿਸ਼ੇਸ ਮਹਿੰਮ ਦੋਰਾਨ ਨਸ਼ਾ ਤਸਕਰਾ ਨੂੰ ਕਾਬੂ ਕਰਨ ਲਈ ਅੱਜ ਪੁਲਿਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ ਸੁਰਜੀਤ ਸਿੰਘ ਵੱਲੋ ਸਕੌਡਾ ਗੱਡੀ ਸਮੇਤ ਨਾਜਾਇਜ 15 ਪੇਟੀਆ ਅੰਗਰੇਜੀ ਸਰਾਬ ਦੀਆ ਬਰਾਮਦ ਕੀਤੀਆ।ਪ੍ਰਾਪਤ ਜਾਣਕਾਰੀ ਅਨੁਸਰ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕੇ ਦੋ ਵਿਅਕਤੀ ਬਾਹਰਲੀਆ ਸਟੇਟਾਂ ਚੰਡੀਗੜ ਤੇ ਹਰਿਆਣਾ ਤੋ ਰਾਜਧਾਨੀ ਵਿਸਕੀ ਸਰਾਬ ਲਿਆ ਕੇ ਵੇਚ ਦੇ ਹਨ। ਤੇ ਉਹ ਗਾਲਿਬ ਕਲਾਂ ਤੋ ਸ਼ੇਰਪੁਰ ਕਲਾਂ,ਸਵੱਦੀ ਖੁਰਦ ਪਿੰਡਾਂ ਵਿੱਚ ਆਪਣੇ ਗਾਹਕਾਂ ਨੂੰ ਸਰਾਬ ਨਜਾਇਜ ਤੌਰ ਤੇ ਵੇਚਣ ਜਾ ਰਹੇ ਹਨ।ਜਿਸ ਤੇ ਕਾਰਵਾਈ ਕਰਦਿਆਂ ਜਦੋ ਪੁਲਿਸ ਪਾਰਟੀ ਨੇ ਗੱਡੀ ਦਾ ਕਾਫੀ ਦੂਰ ਤੱਕ ਪਿੱਛਾ ਕੀਤਾ ਤਾਂ ਹਨੇਰਾ ਹੋਣ ਕਾਰਨ ਨਸ਼ਾ ਤਸਕਰ ਗੱਡੀ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਤੇ ਅਣਪਾਛਤੇ ਦੋ ਵਿਅਕਤੀਆ ਖਿਲਾਫ ਮੁਕੱਦਮਾ ਦਰਜ ਕਰਕੇ ਦੋਸੀਆ ਭਾਲ ਸੁਰੂ ਕਰ ਦਿੱਤੀ ਹੈ।
15 ਪੇਟੀਆ ਅੰਗਰੇਜੀ ਸਰਾਬ ਦੀਆਂ ਬਰਾਮਦ ਦੋ ਆਣਪਾਛਤੇ ਵਿਅਕਤੀਆ ਕਿਲਾਫ ਮੁਕੱਦਮ ਦਰਜ
RELATED ARTICLES