spot_img
Homeਮਾਝਾਗੁਰਦਾਸਪੁਰਬਲਾਕ ਪੱਧਰੀ ਟੀ ਬੀ ਜਾਗਰੂਕਤਾ ਟ੍ਰੇਨਿੰਗ ਦਾ ਆਯੋਜਨ

ਬਲਾਕ ਪੱਧਰੀ ਟੀ ਬੀ ਜਾਗਰੂਕਤਾ ਟ੍ਰੇਨਿੰਗ ਦਾ ਆਯੋਜਨ

 

ਹਰਚੋਵਾਲ,2 ਅਪ੍ਰੈਲ(ਸੁਰਿੰਦਰ ਕੌਰ )ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੁਰਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਸੀ ਐਚ ਸੀ ਭਾਮ ਵਿਖੇ 24 ਮਾਰਚ ਤੋਂ 13 ਅਪ੍ਰੈਲ ਤੱਕ ਚਲ ਰਹੀ ਮੁਹਿੰਮ ਟੀ ਬੀ ਮੁਕਤ ਭਾਰਤ ਸਬੰਧੀ ਟ੍ਰੇਨਿੰਗ ਦਿੱਤੀ ਗਈ। ਜਿਸ ਵਿਚ ਬਲਾਕ ਭਾਮ ਦੇ ਸਮੂਹ ਕਮਿਉਨਿਟੀ ਹੈਲਥ ਅਫਸਰ ਦੁਆਰਾ ਸ਼ਿਰਕਤ ਕੀਤੀ ਗਈ। ਇਸ ਮੋਕੇ ਜਾਣਕਾਰੀ ਸਾਝੀ ਕਰਦੇ ਹੋਏ ਐਸ ਐਮ ਓ ਡਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਸਾਡੇ ਸਾਰੇ ਸਬ ਸੈਂਟਰਾ ਵਿਚ ਟੀਬੀ ਜਾਗਰੂਕਤਾ ਤੇ ਸੈਮੀਨਾਰ ਕੀਤੇ ਜਾ ਰਹੇ ਹਨ ਗਏ ,ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਟੀ ਬੀ ਲਾ ਇਲਾਜ ਬਿਮਾਰੀ ਨਹੀ ਹੈ ਅਤੇ ਇਸ ਦਾ ਇਲਾਜ ਜਿਲੇ ਦੇ ਹਰ ਸਿਹਤ ਕੇਦਰ ਵਿੱਚ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਜਾਗਰੂਕਤਾ ਦੀ ਘਾਟ ਕਰਕੇ ਲੋਕ ਇਸਦੇ ਸ਼ੁਰੁਵਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਜਿਲ੍ਹਾ ਪੱਧਰ ਤੋਂ ਉਚੇਚੇ ਤੌਰ ਤੇ ਹਾਜਿਰ ਹੋਏ ਟੀ ਬੀ ਐੱਚ ਆਈ ਵੀ ਸੁਪਰਵਾਜ਼ਰ ਸਰਵਣ ਸਿੰਘ ਅਤੇ ਜਤਿੰਦਰਪਾਲ ਸਿੰਘ ਐਸ ਟੀ ਐਸ ਨੇ ਦੱਸਿਆ ਕਿ ਤਪਦਿਕ ਦੇ ਖਾਤਮੇ ਲਈ ਸਰਕਾਰ ਵੱਲੋ 2025 ਤੱਕ ਦੇਸ਼ ਨੂੰ ਟੀ ਬੀ ਮੁੱਕਤ ਕਰਨ ਦਾ ਟੀਚਾ ਰੱਖਿਆ ਹੈ ਸਰਕਾਰ ਵੱਲੋ ਇਲਾਜ ਦੋਰਾਨ 500 ਰੁਪਏ ਪੋਸਟਿਕ ਖੁਰਾਕ ਲਈ ਦਿੱਤੇ ਜਾਦੇ ਹਨ ਤਾੰ ਜੋ ਮਰੀਜ ਤੰਦਰੁਸਤ ਅਤੇ ਸਿਹਤ ਮੰਦ ਹੋ ਸਕੇ । ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਤਪਦਿਕ ਦੇ ਸਹੀ ਅਤੇ ਜਲਦੀ ਜਾਂਚ ਲਈ ਪੰਜਾਬ ਦੇ ,ਸਾਰੇ ਜਿਲਾਂ ਹਸਪਤਾਲਾ ਵਿੱਚ ਬਲੱਗਮ ਦੀ ਜਾਂਚ , ਛਾਤੀ ਦਾ ਐਕਸਰੇ , ਸੀ ਬੀ ਨੋਟ ਮਸ਼ੀਨ ਅਤੇ ਟਰੂਨੋਟ ਮਸ਼ੀਨਾ ਰਾਹੀ ਟੀ ਬੀ ਬਿਮਾਰੀ ਦੇ ਟੌਸਟ ਅਤੇ ਇਲਾਜ ਬਿਲਕੁਲ ਮੁੱਫਤ ਹਨ । ਇਸ ਮੌਕੇ ਤੇ ਐਸ ਐਮ ਓ ਡਾਕਟਰ ਗੁਰਦਿਆਲ ਸਿੰਘ, ਡਾਕਟਰ ਸੰਦੀਪ ਕੁਮਾਰ, ਬੀ ਈ ਈ ਸੁਰਿੰਦਰ ਕੌਰ, ਟੀ ਬੀ ਸੁਪਰਵਾਈਜ਼ਰ ਸਰਵਣ ਸਿੰਘ, ਐਸ ਟੀ ਐਸ ਜਤਿੰਦਰਪਾਲ ਸਿੰਘ, ਸਰਬਜੀਤ ਸਿੰਘ, ਪਰਜੀਤ ਸਿੰਘ ਹੈਲਥ ਇੰਸਪੇਕਟਰ ਹਰਪਿੰਦਰ ਸਿੰਘ, ਸੀ ਐੱਚ ਓ ਸਿਮਰਨ, ਸੀ ਐੱਚ ਓ ਹਰਸਿਮਰਨ, ਸੀ ਐੱਚ ਓ ਉਰਮਿਲਾ, ਸੀ ਐੱਚ ਓ ਸਮਿਤਾ, ਸੀ ਐੱਚ ਓ ਗੁਰਸ਼ਰਨ ਕੌਰ, ਸੀ ਐੱਚ ਓ ਨਵਦੀਪ ਕੌਰ, ਸੀ ਐੱਚ ਓ ਕਮਲਦੀਪ ਕੌਰ, ਸੀ ਐੱਚ ਓ ਹਰਲਵਲੀਨ ਅਤੇ ਸਮੂਹ ਸੀ ਐੱਚ ਓ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments