spot_img
Homeਮਾਝਾਗੁਰਦਾਸਪੁਰਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਹੁਲ ਵਲੋਂ ਅਸਲਾ ਭੰਡਾਰ ਸ਼ਿਕਾਰ ਮਾਛੀਆਂ ਤੇ ਤਿੱਬੜੀ ਕੈਂਟ...

ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਹੁਲ ਵਲੋਂ ਅਸਲਾ ਭੰਡਾਰ ਸ਼ਿਕਾਰ ਮਾਛੀਆਂ ਤੇ ਤਿੱਬੜੀ ਕੈਂਟ ਦੇ ਆਲੇ ਦੁਆਲੇ 1200 ਯਾਰਡ ਦੇ ਖੇਤਰ ਵਿੱਚ ਜਲਨਸ਼ੀਲ ਪਦਾਰਥਾਂ ਦੀ ਵਰਤੋ ਕਰਨ ਅਤੇ ਅਣ-ਅਧਿਕਾਰਤ ਉਸਾਰੀਆਂ ਕਰਨ ’ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ

ਗੁਰਦਾਸਪੁਰ, 2 ਅਪ੍ਰੈਲ (ਸਲਾਮ ਤਾਰੀ ) ਸ੍ਰੀ ਰਾਹੁਲ, ਵਧੀਕ ਜ਼ਿਲ੍ਹਾ ਮੈਜਿਸਟਰੇਟ , ਗੁਰਦਾਸਪੁਰ  ਨੇ ਡਿਫੈਂਸ ਐਕਟ 1903, ਦੇ ਸੈਕਸ਼ਨ 3 ਸਬ ਸੈਕਸ਼ਨ (2) ਤਹਿਤ ਜਿਲ੍ਹਾ ਗੁਰਦਾਸਪੁਰ ਵਿੱਚ ਅਸਲਾ ਭੰਡਾਰ ਸ਼ਿਕਾਰ ਮਾਛੀਆਂ ਅਤੇ ਤਿੱਬੜੀ ਕੈਂਟ ਦੇ ਆਲੇ ਦੁਆਲੇ 1200 ਯਾਰਡ ਦੇ ਖੇਤਰ ਵਿੱਚ ਲੋਕਾਂ ਦੁਆਰਾ ਜਲਨਸ਼ੀਲ ਪਦਾਰਥਾਂ ਦੀ ਵਰਤੋ ਕਰਨ ਅਤੇ ਅਣ-ਅਧਿਕਾਰਤ ਉਸਾਰੀਆਂ ਤੇ ਮੁਕੰਮਲ ਪਾਬੰਦੀ ਲਗਾਉਣ ਦੀੇ ਹੁਕਮ ਜਾਰੀ ਕੀਤੇ ਗਏ ਹਨ

ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਿਲ੍ਹਾ ਗੁਰਦਾਸਪੁਰ ਵਿੱਚ ਅਸਲਾ ਭੰਡਾਰ ਸ਼ਿਕਾਰ ਮਾਛੀਆਂ ਤਹਿਸੀਲ ਡੇਰਾ ਬਾਬਾ ਨਾਨਕ ਅਤੇ ਤਿੱਬੜੀ ਕੈਟ ਦੇ ਆਲੇ ਦੁਆਲੇ 1200 ਯਾਰਡ ਤੇ ਖੇਤਰ ਲੋਕਾਂ ਵੱਲੋ ਜਲਨਸ਼ੀਲ ਪਦਾਰਥਾਂ ਦੀ ਵਰਤੋ ਅਤੇ ਅਣ-ਅਧਿਕਾਰਤ ਉਸਾਰੀਆਂ ਕੀਤੀਆ ਜਾ ਰਹੀਆ ਹਨ , ਜਿਸ ਨਾਲ ਕਿਸੇ ਅਣ-ਸੁਖਾਵੀ ਘਟਨਾ ਦੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ । ਇਸ ਲਈ ਮਨੁੱਖੀ ਜਾਨਾਂ ਅਤੇ ਸਰਕਾਰੀ ਜਾਇਦਾਦਾਂ ਨੂੰ ਬਚਾਉਣ ਦੇ ਮੰਤਵ ਲਈ ਅਸਲਾ ਭੰਡਾਰ ਅਤੇ ਸ਼ਿਕਾਰ ਮਾਛੀਆਂ ਅਤੇ ਤਿੱਬੜੀ ਕੈਂਟ ਦੇ ਆਲੇ ਦੁਆਲੇ 1200 ਯਾਰਡ ਦੇ ਖੇਤਰ ਵਿੱਚ ਜਲਨਸ਼ੀਲ ਪਦਾਰਥਾਂ ਦੀ ਵਰਤੋ ਨਾ ਕਰਨ ਅਤੇ ਅਣ-ਅਧਿਕਾਰਤ ਉਸਾਰੀ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ । ਇਹ ਹੁਕਮ 28 ਅਪ੍ਰੈਲ 2023 ਤਕ ਲਾਗੂ ਰਹੇਗਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments