spot_img
Homeਮਾਝਾਗੁਰਦਾਸਪੁਰਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ...

ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਨਿਵੇਕਲੇ ਢੰਗ ਨਾਲ਼ ਕੀਤਾ ਦਾਖ਼ਲਾ ਮੁਹਿੰਮ ਦਾ ਆਗਾਜ਼ ਸਕੂਲ ਸਟਾਫ਼ ਦੇ ਨਾਲ਼ ਵਿਦਿਆਰਥਣਾਂ ਵੀ ਨਵੇਂ ਦਾਖ਼ਲੇ ਲਈ ਕਰ ਰਹੀਆਂ ਹਨ ਸਹਿਯੋਗ – ਪ੍ਰਿੰਸੀਪਲ ਰਾਜਵਿੰਦਰ ਕੌਰ

ਗੁਰਦਾਸਪੁਰ  2ਅਪ੍ਰੈਲ ( ਸਲਾਮ ਤਾਰੀ):- ਅੱਜ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਦੇ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਦੀ ਅਗਵਾਈ ਵਿੱਚ ਸਮੂਹ ਸਟਾਫ਼ ਮੈਂਬਰਾਂ ਵੱਲੋਂ ਵਿਦਿਆਰਥਣਾਂ ਨੂੰ ਨਵੇਂ ਦਾਖ਼ਲੇ ਲਈ ਪ੍ਰੇਰਿਤ ਕੀਤਾ ਗਿਆਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥਣਾਂ ਦਾਖ਼ਲਾ ਮੁਹਿੰਮ ਲਈ ਵੱਡਾ ਸਹਿਯੋਗ ਕਰ ਰਹੇ ਹਨਦਾਖ਼ਲਾ ਮੁਹਿੰਮ ਦਾ ਨਿਵੇਕਲੇ ਤਰੀਕੇ ਨਾਲ਼ ਆਗਾਜ਼ ਕਰਦੇ ਹੋਏ ਵਿਦਿਆਰਥਣਾਂ ਨੇ ਆਪਣੇ-ਆਪਣੇ ਪਿੰਡਾਂਗਲੀਆਂ-ਮੁਹੱਲਿਆਂ ਵਿੱਚ ਸਕੂਲ ਸਟਾਫ਼ ਦੀ ਅਗਵਾਈ ਵਿੱਚ ਇੱਕ ਮੁਹਿੰਮ ਚਲਾਉਣ ਦਾ ਪ੍ਰਣ ਲਿਆਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥਣਾਂ ਵੱਲੋਂ ਘੱਟੋ-ਘੱਟ ਇੱਕ-ਇੱਕ ਨਵੀਂ ਵਿਦਿਆਰਥਣ ਦੇ ਦਾਖ਼ਲੇ ਦਾ ਪ੍ਰਣ ਕੀਤਾ ਗਿਆਇਸ ਸਮੇਂ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥਣਾਂ ਹਾਜ਼ਰ ਸਨ I

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments