ਕੋਵਿਡ ਮਹਾਂਮਾਰੀ ਦੌਰਾਨ ਸਮਾਜ ਸੇਵੀ ਆਏ ਅੱਗੇ-ਜ਼ਿਲਾ ਰੈੱਡ ਕਰਾਸ ਨੂੰ ਆਕਸੀਜਨ ਕੰਸਨਟਰੇਟਰ ਭੇਂਟ ਕੀਤਾ

0
290

ਗੁਰਦਾਸਪੁਰ, 19 ਜੂਨ ( ਸਲਾਮ ਤਾਰੀ ) ਕੋਵਿਡ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਦੀ ਮਦਦ ਲਈ ਸਮਾਜ ਸੇਵੀਆਂ ਤੇ ਸੰਸਥਾਵਾਂ ਵਲੋਂ ਅੱਗੇ ਆਉਣਾ ਸ਼ਲਾਘਾਯੋਗ ਕਦਮ ਹੈ ਅਤੇ ਸੰਕਟ ਦੇ ਇਸ ਦੌਰ ਵਿਚ ਕੋਵਿਡ ਬਿਮਾਰੀ ਵਿਰੁੱਧ ਸਮੂਹਿਕ ਸਹਿਯੋਗ ਕਰਨਾ ਬਹੁਤ ਵਧੀਆ ਉਪਰਾਲਾ ਹੈ। ਜਿਸ ਦੇ ਚੱਲਦਿਆਂ ਨਵਦੀਪ ਸਿੰਘ, ਜੇਲ੍ਹ ਰੋਡ ਗੁਰਦਾਸਪੁਰ ਨੇ ਆਪਣੀ ਮਾਤਾ ਦੇ ਨਾਂਅ ਤੇ ਜੋ ਕੋਵਿਡ ਬਿਮਾਰੀ ਤੋਂ ਪੀੜਤ ਸਨ ਅਤੇ ਹੁਣ ਠੀਕ ਹਨ ਵਲੋਂ ਇੱਕ ਆਕਸੀਜਨ ਕੰਸਨਟਰੇਟਰ ਜ਼ਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੂੰ ਭੇਂਟ ਕੀਤਾ।

ਇਸ ਮੌਕੇ ਗੱਲ ਕਰਦਿਆਂ ਰਾਜੀਵ ਕੁਮਾਰ ਸਕੱਤਰ ਜਿਲਾ ਰੈੱਡ ਕਰਾਸ ਸੁਸਾਇਟੀ ਨੇ ਨਵਦੀਪ ਸਿੰਘ ਧੰਨਵਾਦ ਕੀਤਾ। ਉਨਾਂ ਅੱਗੇ ਕਿਹਾ ਕਿ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲ ਰਹੇ ਸੰਕਟ ਦੋਰਾਨ ਕੋਵਿਡ ਪੀੜਤਾਂ ਦੀ ਸਹੂਲਤ ਲਈ ਆਕਸੀਜਨ ਕੰਸਨਟਰੇਟਰ ਭੇਂਟ ਕੀਤਾ ਗਿਆ ਹੈ ਤੇ ਉਨਾਂ ਕਿਹਾ ਕਿ ਇਸ ਦਾ ਸਹੀ ਉਪਯੋਗ ਯਕੀਨੀ ਬਣਾਇਆ ਜਾਵੇਗਾ।

ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਮਾਜ ਸੇਵੀਆਂ ਸੰਸਥਾਵਾਂ ਵਲੋਂ ਆਕਸੀਜਨ ਕੰਸਨਟਰੇਟਰ ਜ਼ਿਲ੍ਹਾ ਰੈੱਡ ਕਰਾਸ ਨੂੰ ਸੌਂਪੇ ਗਏ ਹਨ, ਜਿਸ ਲਈ ਜਿਲਾ ਰੈੱਡ ਕਰਾਸ ਸਾਰਿਆਂ ਦਾ ਰਿਣੀ ਹੈ।

Previous articleਪਿੰਡ ਮਰੜ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਅੰਤਰਰਾਸ਼ਟਰੀ ਪੱਧਰ ਦਾ ਹਾਕੀ ਸਟੇਡੀਅਮ – ਤ੍ਰਿਪਤ ਬਾਜਵਾ
Next articleਤ੍ਰਿਪਤ ਬਾਜਵਾ ਨੇ ਬਟਾਲਾ ਵਿਖੇ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਜ਼ਿਲ੍ਹਾ ਪੰਚਾਇਤ ਰੀਸੋਰਸ ਸੈਂਟਰ ਦਾ ਨੀਂਹ ਪੱਥਰ ਰੱਖਿਆ
Editor-in-chief at Salam News Punjab

LEAVE A REPLY

Please enter your comment!
Please enter your name here