spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਈ ਦਾਖਲਾ ਮੁਹਿੰਮ ਦੀ ਸ਼ੁਰੂਆਤ (ਜ਼ਿਲ੍ਹਾ ਸਿੱਖਿਆ ਅਫਸਰ ਸ...

ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਈ ਦਾਖਲਾ ਮੁਹਿੰਮ ਦੀ ਸ਼ੁਰੂਆਤ (ਜ਼ਿਲ੍ਹਾ ਸਿੱਖਿਆ ਅਫਸਰ ਸ ਜੁਗਰਾਜ ਸਿੰਘ ਦੀ ਯੋਗ ਅਗਵਾਈ ਅਧੀਨ ਹੋਈ ਵਿਸ਼ੇਸ਼ ਮੀਟਿੰਗ)

ਕਾਦੀਆਂ 30 ਮਾਰਚ (ਮੁਨੀਰਾ ਸਲਾਮ ਤਾਰੀ)

ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖਲੇ ਨੂੰ ਵਧਾਉਣ ਲਈ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਜੁਗਰਾਜ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀ ਰਾਜੇਸ਼ ਖੰਨਾ ਦੀ ਯੋਗ ਅਗਵਾਈ ਤਹਿਤ ਦਾਖਲਾ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਵਿਸ਼ੇਸ਼ ਮੀਟਿੰਗ ਡਾਈਟ ਵੇਰਕਾ ਵਿਖੇ ਰੱਖੀ ਗਈ। ਇਸ ਮੀਟਿੰਗ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਨੂੰ ਵਧਾਉਣ ਲਈ ਵੱਖ-ਵੱਖ ਅਧਿਕਾਰੀਆਂ ਵੱਲੋਂ ਦਾਖਲਾ ਵਧਾਉਣ ਲਈ ਵਿਚਾਰ ਚਰਚਾ ਕੀਤੀ ਗਈ ਇਨ੍ਹਾਂ ਅਧਿਕਾਰੀਆਂ ਵਿੱਚ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਮੈਡਮ ਨਵਦੀਪ ਕੌਰ ਗਿੱਲ , ਪ੍ਰਿੰਸੀਪਲ ਡਾਈਟ ਵੇਰਕਾ ਕੰਵਲਪ੍ਰਦੀਪ ਸਿੰਘ ਕਾਹਲੋਂ, ਡੀ ਐਸ ਐਮ ਬਲਰਾਜ ਸਿੰਘ ਢਿੱਲੋਂ, ਲੈਕਚਰਾਰ ਕਸ਼ਮੀਰ ਸਿੰਘ ਗਿੱਲ, ਵੱਖ ਵੱਖ ਵਿਸ਼ਿਆਂ ਦੇ ਡੀ ਐਮ ਅਤੇ ਬੀ ਐਮ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਜਿਲਾ ਸਿਖਿਆ ਅਫਸਰ ਸੰਕੈਡਰੀ ਸਰਦਾਰ ਜੁਗਰਾਜ ਸਿੰਘ ਅਤੇ ਜ਼ਿਲ੍ਹਾ ਦਾਖਲਾ ਨੋਡਲ ਅਫਸਰ ਸ੍ਰੀ ਰਜੇਸ਼ ਖੰਨਾ ਜੀ ਨੇ ਦੱਸਿਆ ਕਿ ਜਿਲ੍ਹੇ ਦੇ 15 ਬਲਾਕਾਂ ਵਿੱਚ ਸਾਰੇ ਬੀ ਐਨ ਓ ਦੁਆਰਾ ਬਲਾਕ ਪੱਧਰ ਤੇ ਅਤੇ ਸਾਰੇ ਸਕੂਲ ਮੁਖੀਆਂ ਦੁਆਰਾ ਸਕੂਲ ਪੱਧਰ ਤੇ ਦਾਖਲਾ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ। ਜੇਕਰ ਕਿਸੇ ਸਕੂਲ ਮੁਖੀ ਨੇ ਅਜੇ ਤੱਕ ਦਾਖਲਾ ਕਮੇਟੀ ਨਹੀਂ ਬਣਾਈ ਤਾਂ ਉਹ ਵੀ ਜਲਦੀ ਤੋਂ ਜਲਦੀ ਦਾਖਲਾ ਕਮੇਟੀ ਬਣਾਕੇ ਦਫਤਰ ਵਿਖੇ ਰਿਪੋਰਟ ਕਰਨ। ਸਾਰੇ ਸਕੂਲ ਮੁਖੀਆਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਸਕੂਲ ਦੀਆਂ ਪ੍ਰਾਪਤੀਆਂ, ਵਿਸ਼ੇਸ਼ਤਾਵਾਂ ਅਤੇ ਸਕੂਲ ਵਿਚ ਮਿਲਣ ਵਾਲੀਆਂ ਸਹੂਲਤਾਂ ਨੂੰ ਜਨਤਾ ਤੱਕ ਪਹੁੰਚਾਉਣ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ । ਇਸ ਉਦੇਸ਼ ਲਈ ਪਿੰਡਾਂ ਵਿੱਚ ਰੈਲੀਆਂ ਕੱਢੀਆਂ ਜਾਣ ਅਤੇ ਪ੍ਰਚਾਰ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਜਾਵੇ। ਦਾਖਲਾ ਮੁਹਿੰਮ ਤਹਿਤ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਦਾ ਕੰਮ ਵੀ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ। ਇਸ ਮੌਕੇ ਤੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ ਜੁਗਰਾਜ ਸਿੰਘ ਅਤੇ ਜ਼ਿਲਾ ਦਾਖਲਾ ਕਮੇਟੀ ਦੁਆਰਾ ਲੈਕਚਰਾਰ ਕਸ਼ਮੀਰ ਸਿੰਘ ਗਿੱਲ ਦੁਆਰਾ ਦਾਖਲਾ ਮੁਹਿੰਮ ਤਹਿਤ ਲਿਖੇ ਅਤੇ ਗਾਏ ਗੀਤ ਚਲੋ ਚਲੋ ਸਰਕਾਰੀ ਸਕੂਲ ਦੇ ਪੋਸਟਰ ਦੁਆਰਾ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਦਾਖਲਾ ਮੁਹਿੰਮ ਤਹਿਤ ਜਿੱਥੇ ਜਿੱਥੇ ਵੀ ਪ੍ਰਚਾਰ ਕੀਤਾ ਜਾਵੇ ਉੱਥੇ ਇਸ ਗੀਤ ਦਾ ਇਸਤੇਮਾਲ ਕੀਤਾ ਜਾਵੇ। ਹਰ ਸਕੂਲ ਮੁਖੀ ਆਪਣੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਵਿਸ਼ੇਸ਼ਤਾਵਾਂ ਦੀ ਵੀਡੀਓ ਤਿਆਰ ਕਰਨ ਲਈ ਇਸ ਗੀਤ ਦਾ ਇਸਤੇਮਾਲ ਕਰ ਸਕਦਾ ਹੈ। ਮਾਪੇ ਅਧਿਆਪਕ ਮਿਲਣੀ ਸਮੇਂ ਮਾਪਿਆਂ ਨੂੰ ਸਕੂਲ ਦੀਆਂ ਪ੍ਰਾਪਤੀਆਂ ਅਤੇ ਵਿਸ਼ੇਸ਼ਤਾਵਾਂ ਪ੍ਰਤੀ ਜਾਗਰੂਕ ਕੀਤਾ ਜਾਵੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments