spot_img
Homeਮਾਝਾਗੁਰਦਾਸਪੁਰਵਧੀਕ ਜ਼ਿਲ੍ਹਾ ਮੈਜਿਸਟਰੇਟ   ਰਾਹੁਲ ਵੱਲੋਂ  ਜਿਲ੍ਹਾ ਗੁਰਦਾਸਪੁਰ ਅੰਦਰ ਸਾਮ 9 ਵਜੇ ਤੋ ਸਵੇਰੇ 7 ਵਜੇ ਤਕ ਕੰਬਾਇਨਾਂ ਨਾਲ ਕਣਕ ਕੱਟਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ  ਲਾਗੂ

ਵਧੀਕ ਜ਼ਿਲ੍ਹਾ ਮੈਜਿਸਟਰੇਟ   ਰਾਹੁਲ ਵੱਲੋਂ  ਜਿਲ੍ਹਾ ਗੁਰਦਾਸਪੁਰ ਅੰਦਰ ਸਾਮ 9 ਵਜੇ ਤੋ ਸਵੇਰੇ 7 ਵਜੇ ਤਕ ਕੰਬਾਇਨਾਂ ਨਾਲ ਕਣਕ ਕੱਟਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ  ਲਾਗੂ


ਗੁਰਦਾਸਪੁਰ ,30 ਮਾਰਚ  (ਮੁਨੀਰਾ ਸਲਾਮ ਤਾਰੀ)  ਸ੍ਰੀ ਰਾਹੁਲ ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਗੁਰਦਾਸਪੁਰ ਜਾਬਤਾ ਫੋਜਦਾਰੀ ਸੰਘਤਾ 1973 (ਐਕਟ ਨੰ: 2 ਆਫ 1974 ) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ , ਜ਼ਿਲ੍ਹਾ ਗੁਰਦਾਸਪੁਰ ਅੰਦਰ ਸ਼ਾਮ 9-00 ਵਜੇ ਤੋ ਸਵੇਰੇ 7-00 ਤੱਕ ਕੰਬਾਈਨਾਂ ਨਾਲ ਕਣਕ ਕੱਟਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ।
ਹੁਕਮਾਂ ਵਿੱਚ ਅੱਗੇ  ਕਿਹਾ ਗਿਆ ਹੈ ਕਿ  ਕਣਕ ਦੀ ਕਟਾਈ ਦਾ ਸੀਜ਼ਨ ਸਾਲ 2022 ਸੁਰੂ ਹੋਣ ਵਾਲਾ ਹੈ । ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਕਣਕ ਕੱਟਣ ਲਈ ਕੰਬਾਈਨਾਂ 24 ਘੰਟੇ ਕੰਮ ਕਰਦੀਆਂ ਹਨ। ਇਹ ਕੰਬਾਈਨਾਂ ਰਾਤ ਵੇਲੇ ਹਰੀ ਕਣਕ ਜਿਹੜੀ ਕਿ ਚੰਗੀ ਤਰ੍ਹਾਂ ਪੱਕੀ  ਨਹੀ ਹੁੰਦੀ , ਭਾਵ ਦਾਣਾ ਕੱਚਾ ਕੱਟ ਦਿੰਦੀਆਂ ਹਨ । ਹਰੀ ਕੱਟੀ ਹੋਈ ਕਣਕ ਸੁੱਕਣ ਤੇ ਕਾਲੀ ਪੈ ਜਾਂਦੀ ਹੈ । ਬਹੁਤ ਸਾਰੀਆਂ ਪੁਰਾਣੀਆਂ ਹੋ ਚੁੱਕੀਆਂ ਕੰਬਾਈਨਾਂ ਵੀ ਕਟਾਈ ਕਰਦੀਆਂ ਹਨ ਜੋ ਕਣਕ ਦੀ ਕੁਆਲਟੀ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਕੁਆਲਟੀ ਗਿਰ ਜਾਂਦੀ ਹੈ । ਇਸ ਤੋ ਇਲਾਵਾ ਕੰਬਾਈਨਾਂ ਵਿੱਚ ਮਕੈਨੀਕਲ ਨੁਕਸ ਹੋਣ ਕਾਰਨ ਕਣਕ ਦੀ ਕੁਆਲਟੀ ਪ੍ਰਭਾਵਿਤ ਹੁੰਦੀ ਹੈ , ਜਿਸ ਕਰਕੇ ਖਰੀਦ ਏਜੰਸੀਆਂ ਵਿੱਚ ਖਰੀਦ ਕਰਨ ਤੋ ਹਿਚਕਚਾਉਦੀਆਂ ਹਨ , ਜਿਸ ਨਾਲ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੁੰਦਾ ਹੈ ਅਤੇ ਉਸਦਾ ਅਸਰ ਦੇਸ਼ ਦੇ ਉਤਪਾਦਨ ਤੇ ਪੈਂਦਾ ਹੈ । ਕਣਕ ਨਾ ਵਿਕਣ ਨਾਲ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ , ਜਿਸ ਨਾਲ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਖਤਰਾ ਹੁੰਦਾ ਹੈ । ਅਜਿਹਾ ਉਪਰੋਕਤ ਦਰਸਾਈ ਸਥਿਤੀ ਕਾਰਨ ਹੁੰਦਾ ਹੈ। ਇਸ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ । ਇਹ ਹੁਕਮ ਮਿਤੀ 1 ਅਪ੍ਰੈਲ 2022 ਤੋ 31 ਮਈ 2022 ਤੱਕ ਲਾਗੂ ਰਹਿਣਗੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments