spot_img
Homeਮਾਝਾਗੁਰਦਾਸਪੁਰਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ

ਗੁਰਦਾਸਪੁਰ 30 ਮਾਰਚ (ਮੁਨੀਰਾ ਸਲਾਮ ਤਾਰੀ) :- ਡਿਪਟੀ ਕਮਿਸਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਹੋਈ । ਜਿਸ ਵਿੱਚ ਸਿਹਤ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸਾਮਲ  ਹੋਏ । ਮੀਟਿੰਗ ਵਿੱਚ ਗਰਮੀ ਤੋ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ ਸਬੰਧੀ ਸਿਹਤ ਅਧਿਕਾਰੀਆਂ ਵੱਲੋ ਜਾਣਕਾਰੀ ਦਿੱਤੀ ਗਈ । ਉਨ੍ਹਾਂ ਕਿਹਾ ਕਿਹਾ ਗਰਮ ਲੂ ਤੋ ਬਚਣ ਲਈ ਕਿਹਾ ਕਿ ਪਾਣੀ ਜਿਆਦਾ ਪੀਓ , ਲੱਸੀ ਅਤੇ ਹੋਰ ਤਰਲ ਪਦਾਰਥ ਪੀਓ  ,ਧੁੱਪ ਵਿੱਚ ਨਾ ਜਾਓ, ਠੰਡੀ ਜਗ੍ਹਾ ਤੇ ਬੈਠੋ ਅਤੇ  ਹਲਕੇ ਰੰਗ ਦੇ ਕਪੜੇ ਪਾਉ । ਉਨ੍ਹਾ ਦੱਸਿਆ ਕਿ ਲੂ ਦੇ ਲੱਛਣ ਗਰਮੀ ਕਰਕੇ ਪਿੱਛ ਹੋਣਾ ਜਾਂ ਚੱਕਰ ਆਉਣੇ , ਬਹੁਤ ਪਸੀਨਾ ਆਉਣਾ ਤੇ ਥਕਾਨ ਹੋਣਾ , ਸਿਰ ਦਰਦ ਤੇ ਉਲਟੀਆਂ ਲੱਗਣੀਆਂ , ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ , ਲਾਲ ਗਰਮ ਤੇ ਖੁਸ਼ਕ ਚਮੜੀ, ਮਾਸ ਪੇਸ਼ੀਆਂ ਵਿੱਚ ਕਮਜੋਰੀ ਹੋਣਾ , ਚੱਕਰ ਆਉਣੇ ਤੇ ਉਲਟੀਆਂ ਆਉਣਾ , ਬੱਚਿਆਂ , ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖਤਰਾ ਜਿਆ ਹੁੰਦਾ ਹੈ । ਇਸ ਲਈ ਪਾਣੀ ਜਿਆਦਾ ਤੋ ਜਿਆਦਾ ਪੀਓ ।
ਇਸ ਮੌਕੇ ਤੇ ਡਾ; ਅਮਰਦੀਪ ਕੌਰ ਵਧੀਕ ਡਿਪਟੀ ਕਮਿਸਨਰ ( ਸਹਿਰੀ ਵਿਕਾਸ਼ ) ਹਰਜਿੰਦਰ ਸੰਧੂ ਡੀ ਡੀ ਪੀ ਓ ,ਡਾ; ਭਾਰਤ ਭੂਸ਼ਣ ਸਹਾਇਕ ਸਿਵਲ ਸਰਜਨ , ਡਾ: ਪ੍ਰਭਜੋਤ ਕੌਰ ਜਿਲ੍ਹਾ ਐਪੀਡਿਮੋਲਿਜਸ ਆਦਿ ਹਾਜਰ ਸਨ ।
ਫੋਟੋ ਕੈਪਸ਼ਨ : ਡਿਪਟੀ ਕਮਿਸਨਰ ਗੁਰਦਾਸਪੁਰ ਜਿਲ੍ਹਾ ਪੱਧਰੀ ਟਾਸਕ ਫੋਰਸ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments