ਠੇਕਾ ਮੁਲਾਜ਼ਮ ਯੂਨੀਅਨਾਂ ਨੇ ਸਰਕਾਰ ਨੂੰ ਜਗਾਉਣ ਲਈ ਕੈਬਿਨੇਟ ਮੰਤਰੀ ਦੇ ਕਸਬੇ ਵਿੱਚ ਰਾਤ ਸਮੇਂ ਕੱਢੀ ਜਾਗੋ,,,ਜਾਗੋ ਕੱਢਣ ਦਾ ਮਕਸਦ ਸੁੱਤੀ ਸਰਕਾਰ ਨੂੰ ਜਗਾਉਣਾ

0
273

ਕਾਦੀਆ 19 ਜੂਨ (ਸਲਾਮ ਤਾਰੀ)

ਪੰਜਾਬ ਭਰ ਦੇ ਠੇਕੇ ਉਤੇ ਕੰਮ ਕਰ ਰਹੇ ਮੁਲਾਜਮ ਜਥੇਬੰਦੀਆਂ ਵਲੋਂ ਮੁਲਜਮਾਂ ਦੇ ਹੱਕ ਵਿਚ ਸਮਰਥਨ ਦਿੰਦਿਆਂ ਹੋਇਆ ਕਸਬਾ ਕਾਦੀਆਂ ਵਿਚ ਕੈਬਿਨੇਟ ਮੰਤਰੀ ਤ੍ਰਿਪਤ ਬਾਜਵਾ ਦੀ ਕੋਠੀ ਦਾ ਘੇਰਾਵ ਕਰਦੇ ਹੋਏ ਰਾਤ ਨੂੰ ਜਾਗੋ ਕਡੀ ਗਈ। ਇਕ ਜਾਗੋ ਮੰਤਰੀ ਬਾਜਵਾ ਦੀ ਕੋਠੀ ਤੋਂ ਸ਼ੁਰੂ ਹੋਈ ਅਤੇ ਕਦੀਆਂ ਸ਼ਹਿਰ ਦਾ ਚੱਕਰ ਲਗਾਇਆ ਗਿਆ। ਜਾਗੋ ਬੀਬੀਆਂ ਨੇ ਨਾਰੇਬਾਜੀ ਕੀਤੀ ਅਤੇ ਬੋਲੀਆਂ ਗਾਇਆਂ। ਕਰੀਬ 28 ਜਥੇਬੰਦੀਆਂ ਜਿਹੜੀਆਂ ਪੰਜਾਬ ਦੇ ਅਲੱਗ ਅਲੱਗ ਵਿਭਾਗਾਂ ਵਿਚ ਕੰਮ ਕਰ ਰਹੇ ਹਨ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਇਸ ਧਰਨੇ ਵਿਚ ਪਹੁੰਚੇ ਸਨ। ਇਸ ਮੌਕੇ ਰੋਸ਼ ਮਾਰਚ ਕਰਦੇ ਹੋਏ ਠੇਕਾ ਮੁਲਾਜ਼ਮਾਂ ਵਲੋਂ ਕੈਬਨਿਟ ਮੰਤਰੀ ਬਾਜਵਾ ਦੀ ਰਿਹਾਇਸ਼ ਦੇ ਸਾਹਮਣੇ 24 ਘੰਟਿਆਂ ਲਈ ਰੋਸ਼ ਧਰਨਾ ਵੀ ਸ਼ੁਰੂ ਕੀਤਾ ਗਿਆ ਹੈ।ਧਾਰਨਾ ਪ੍ਰਦਰਸ਼ਨ ਕਰ ਰਹੇ ਪ੍ਰਦੀਪ ਕੁਮਾਰ ਸ਼ਮਰਾ, ਕੁਲਦੀਪ ਸਿੰਘ ਅਤੇ ਰਾਜਵਿੰਦਰ ਕੌਰ ਨੇ ਕਿਹਾ ਕਿ ਮੁਲਾਜਮਾਂ ਦੇ ਵਲੋਂ ਮੰਤਰੀ ਬਾਜਵਾ ਦੀ ਕੋਠੀ ਤੋਂ ਵਿਧਾਨਸਭਾ ਹਲਕਾ ਕਦੀਆਂ ਸ਼ਹਿਰ ਦਾ ਚੱਕਰ ਲਗਾ ਕੇ ਜਾਗੋ ਕਡੀ ਗਈ ਹੈ, ਇਹ ਜਾਗੋ ਕਢਣ ਦਾ ਮਕਸਦ ਸੁਤੇ ਹੋਏ ਮੰਤਰੀਆਂ ਨੂੰ ਜਗਾਉਣ ਹੈ, ਤਾਂ ਕਿ ਸਾਡੀਆਂ ਮੰਗਾ ਪੂਰੀਆਂ ਹੋ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਠੇਕੇ ਤੇ ਰੱਖੇ ਗਏ ਮੁਲਾਜਿਮ ਨੂੰ ਸਰਕਾਰ ਦੇ ਵਲੋਂ ਜੋ ਤਨਖਾ ਦਿਤੀ ਜਾ ਰਹੀ ਹੈ, ਉਸ ਨਾਲ ਘਰ ਚਲਾਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾ, ਠੇਕਾ ਮੁਲਜਮਾਂ ਦਿਆਂ ਛਾਟਿਆਂ ਬੰਦ ਕਰੋ, ਜਲ ਸਪਲਾਈ ਦੇ ਠੇਕੇ ਮੁਲਾਜਮਾਂ ਨੂੰ ਵਿਭਾਗ ਵਿਚ ਪੱਕਾ ਕਰੋ, ਜਲ ਸਪਲਾਈ ਵਿਭਾਗ ਦੀ ਮੈਨੇਜਮੈਂਟ ਵਲੋਂ ਜਥੇਬੰਦੀ ਨਾਲ ਕੀਤੀਆਂ ਮੀਟਿੰਗ ਵਿਚ ਕਿਤੇ ਫੈਸਲੇ ਲਾਗੂ ਕਰੋ, ਜਲ ਸਪਲਾਈ ਵਿਭਾਗ ਦੇ ਵਰਕਰਾਂ ਨੂੰ 2 ਵੇਜਿਜ਼ 2215 ਹੈਡ ਵਿਚੋਂ ਹੀ ਤਨਖਾਹ ਦਿਓ, ਐਮਰਜੈਂਸੀ ਦੇ ਹਾਲਾਤਾਂ ਵਿਚ ਡਿਓਟਿਆ ਕਰਨ ਵਾਲੇ ਠੇਕਾ ਮੁਲਜਮਾਂ ਨੂੰ ਸਹੂਲਤਾਂ ਦੇਣ ਦਾ ਪ੍ਰਬੰਧ ਕਰੋ, ਪੇਂਡੂ ਜਲ ਘਰਾਂ ਦਾ ਪੰਚਾਈਤੀਕਰਨ, ਨਿੱਜੀਕਰਨ ਬੰਦ ਕਰੋ, ਸਰਕਾਰ ਲੋਕਾਂ ਦੇ ਪੀਣ ਦੇ ਪਾਣੀ ਦਾ ਖੁਦ ਪਰਬੰਧ ਕਰੇ। ਇਹਨਾਂ ਮੰਗਾਂ ਵਿਚੋਂ ਕਈ ਮੰਗਾ ਸਰਕਾਰ ਮੰਨ ਵੀ ਚੁਕੀ ਹੈ ਪਰ ਲਾਗੂ ਨਹੀਂ ਕਰ ਰਹੀ। ਅਗਰ ਸਰਕਾਰ ਨੇ ਇਹਨਾਂ ਮੰਗਾ ਨੂੰ ਲਾਗੂ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿਖਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ, ਸਰਕਾਰ ਦੀ ਨੀਅਤ ਵਿੱਚ ਖੋਟ ਹੈ। ਨਿਜੀ ਕੰਪਨੀਆਂ ਬਣਾ ਕੇ ਉਹਨਾਂ ਨੂੰ ਫਾਇਦਾ ਦਿਤ ਜਾ ਰਿਹਾ ਹਾਂ ਅਤੇ ਠੇਕੇ ਅਧਾਰਿਤ ਮੁਲਾਜਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।

 

Previous articleਲਾਇਨਜ ਕਲੱਬ ਬਟਾਲ ਮੁਸਕਾਨ ਵੱਲੋਂ ਛਬੀਲ ਲਗਾਈ
Next articleਤ੍ਰਿਪਤ ਬਾਜਵਾ ਵੱਲੋਂ ਉੱਡਣੇ ਸਿੱਖ ਮਿਲਖਾ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Editor-in-chief at Salam News Punjab

LEAVE A REPLY

Please enter your comment!
Please enter your name here