ਲਾਇਨਜ ਕਲੱਬ ਬਟਾਲ ਮੁਸਕਾਨ ਵੱਲੋਂ ਛਬੀਲ ਲਗਾਈ

0
269

ਲਾਇਨਜ ਕਲੱਬ ਬਟਾਲ ਮੁਸਕਾਨ ਵੱਲੋਂ ਛਬੀਲ ਲਗਾਈ

ਬਟਾਲ 19 ਜੂਨ ( ਸਲਾਮ ਤਾਰੀ )

ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਥਾਨਕ ਧਰਮਪੁਰਾ ਕਲੋਨੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਪਰਪਿਤ ਠੰਡੇ ਮਿੱਠੇ ਜਲ੍ਹ ਦੀ ਛਬੀਲ ਲਗਾਈ ਗਈ। ਉਪਰੋਕਤ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਹਰਭਜਨ ਸਿੰਘ ਸੇਖੋਂ ਨੇ ਦੱਸਿਆ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਪੰਜਵੇਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਿਸ ਵਿੱਚ ਲਾਇਨਜ ਕਲੱਬ 321 ਡੀ ਦੇ ਗਵਰਨਰ ਲਾਇਨ ਹਰਦੀਪ ਸਿੰਘ ਖੜਕਾ , ਰੀਜਨ ਚੇਅਰਮੈਨ ਲਾਇਨ ਭਾਰਤ ਭੂਸ਼ਨ , ਰੀਜਨ ਚੇਅਰਮੈਨ ਲਾਇਨ ਰਵਿੰਦਰ ਸੋਨੀ , ਸੀਨੀ: ਲਾਈਨ ਹਰਵੰਤ ਮਹਾਜਨ , ਜ਼ੋਨ ਚੇਅਰਮੈਨ ਲਾਇਨ ਯੋਗੇਸ਼ ਬੇਰੀ , ਜ਼ੋਨ ਚੇਅਰਮੈਨ ਹੈਪੀ ਗੁਪਤਾ , ਜ਼ੋਨ ਚੇਅਰਮੈਨ ਲਾਇਨ ਲਾਇਨ ਕਮਲਜੀਤ ਸਿੰਘ ਮਠਾਰੂ, ਡ੍ਰਿਸ਼ਟਿਕ ਪੀ.ਆਰ.ਓ. ਲਾਇਨ ਤ੍ਰਿਲੋਕ ਸਿੰਘ ਬੁਮਰਾ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਛਬੀਲ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਗਵਰਨਰ ਲਾਇਨ ਹਰਦੀਪ ਸਿੰਘ ਖੜਕਾ ਨੇ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਤਾਰੀਫ਼ ਕਰਦੇ ਹੋਏ ਭਵਿੱਖ ਵਿੱਚ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਇਸ ਦੌਰਾਨ ਉਨ੍ਹਾਂ ਲਾਇਨ ਅਹੁੱਦੇਦਾਰਾਂ ਤੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਤੇ ਸਮਾਜਿਕ ਕਾਰਜਾਂ ਦੀ ਯੋਜਨਾਬੰਦੀ ਕੀਤੀ। ਇਸ ਮੌਕੇ ਕਲੱਬ ਦੇ ਸਕੱਤਰ ਬਰਿੰਦਰ ਸਿੰਘ ਅਠਵਾਲ , ਖ਼ਜ਼ਾਨਚੀ ਪਰਵਿੰਦਰ ਸਿੰਘ ਗੋਰਾਇਆ , ਪੀ.ਆਰ.ਓ. ਗਗਨਦੀਪ ਸਿੰਘ ਹਾਜ਼ਰ ਸਨ।

Previous articleਕਪੂਰਥਲਾ ਦੇ 6 ਪਿੰਡਾਂ ਅੰਦਰ ਵੈਕਸੀਨੇਸ਼ਨ 100 ਫੀਸਦੀ ਹੋਈ ਡਿਪਟੀ ਕਮਿਸ਼ਨਰ ਵਲੋਂ ਦੂਜੇ ਪਿੰਡਾਂ ਨੂੰ ਪ੍ਰੇਰਨਾ ਲੈਣ ਦੀ ਅਪੀਲ
Next articleਠੇਕਾ ਮੁਲਾਜ਼ਮ ਯੂਨੀਅਨਾਂ ਨੇ ਸਰਕਾਰ ਨੂੰ ਜਗਾਉਣ ਲਈ ਕੈਬਿਨੇਟ ਮੰਤਰੀ ਦੇ ਕਸਬੇ ਵਿੱਚ ਰਾਤ ਸਮੇਂ ਕੱਢੀ ਜਾਗੋ,,,ਜਾਗੋ ਕੱਢਣ ਦਾ ਮਕਸਦ ਸੁੱਤੀ ਸਰਕਾਰ ਨੂੰ ਜਗਾਉਣਾ
Editor-in-chief at Salam News Punjab

LEAVE A REPLY

Please enter your comment!
Please enter your name here