spot_img
Homeਮਾਝਾਗੁਰਦਾਸਪੁਰਤਹਿਸੀਲ ਦਫਤਰਾਂ ਵਿਚੋਂ ਕੰਮ ਕਰਵਾ ਕੇ ਗਏ ਵਿਅਕਤੀਆਂ ਨੇ ਮਿਲ ਰਹੀਆਂ ਸੇਵਾਵਾਂ...

ਤਹਿਸੀਲ ਦਫਤਰਾਂ ਵਿਚੋਂ ਕੰਮ ਕਰਵਾ ਕੇ ਗਏ ਵਿਅਕਤੀਆਂ ਨੇ ਮਿਲ ਰਹੀਆਂ ਸੇਵਾਵਾਂ ’ਤੇ ਪ੍ਰਗਟਾਈ ਸੰਤੁਸ਼ਟੀ ਜ਼ਿਲ੍ਹਾ ਪ੍ਰਸ਼ਾਸ਼ਨ ਲੋਕਾਂ ਨੂੰ ਸਮਾਂਬੱਧ ਤੇ ਸੁਚਾਰੂ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ

ਗੁਰਦਾਸਪੁਰ, 29 ਮਾਰਚ (ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਪ੍ਰਸ਼ਾਸਨ ਜ਼ਿਲਾ ਵਾਸੀਆਂ ਨੂੰ ਸਮਾਂਬੱਧ ਤੇ ਸੁਚਾਰੂ ਢੰਗ ਨਾਲ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਰੈਵਨਿਊ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋਂ ਲੋਕ ਸੰਤੁਸ਼ਟ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਰੈਵਨਿਊ ਵਿਭਾਗ ਵਲੋਂ ਦਿੱਤੀਆਂ ਗਈਆਂ ਸੇਵਾਵਾਂ ਦੀ ਫੀਡਬੈਕ ਲੈਣ ਲਈ ਉੱਚ ਅਧਿਕਾਰੀਆਂ ਵਲੋਂ ਜਦੋਂ ਤਹਿਸੀਲਾਂ ਵਿਚੋਂ ਕੰਮ ਕਰਵਾ ਕੇ ਗਏ ਵਿਅਕਤੀਆਂ/ਲੋਕਾਂ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਮਿਲੀਆਂ ਸੇਵਾਵਾਂ ਤੋਂ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਉਨਾਂ ਨੂੰ ਕੰਮ ਕਰਵਾਉਣ ਵਿਚ ਕੋਈ ਮੁਸ਼ਕਿਲ ਨਹੀਂ ਆਈ ਹੈ।

ਨੋਸਹਿਰਾ ਮੱਝਾ ਸਿੰਘ ਸਬ ਤਹਿਸੀਲ ਵਿਖੇ ਪਿੰਡ ਕਾਲੂ ਸੋਹਲ ਤੋਂ ਮਾਲਕ ਗੁਰਦੀਪ ਸਿੰਘ ਤੇ ਖਰੀਦਦਾਰ ਹਰਵੰਤ ਸਿੰਘ ਨਾਲ ਫੋਨ ਰਾਹੀਂ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਤਹਿਸੀਲ ਵਿਖੇ ਉਨਾਂ ਨੂੰ ਕੰਮ ਕਰਵਾਉਣ ਵਿਚ ਕੋਈ ਮੁਸ਼ਕਿਲ ਨਹੀਂ ਆਈ ਹੈ ਤੇ ਕੋਈ ਵਾਧੂ ਫੀਸ ਨਹੀਂ ਦਿੱਤੀ ਹੈ। ਪਿੰਡ ਸਤਕੋਹਾ, ਖੋਖਰ ਫੋਜੀਆਂ, ਛੀਨਾ ਰੇਤ ਵਾਲਾ ਤੇ ਖਾਨ ਪਿਆਰਾ ਕੰਮ ਕਰਵਾਉਣ ਆਏ ਲੋਕਾਂ ਵਲੋਂ ਵੀ ਸਤੁੰਸ਼ਟੀ ਜ਼ਾਹਰ ਕੀਤੀ ਗਈ।

ਇਸੇ ਤਰਾਂ ਗੁਰਦਾਸਪੁਰ ਤਹਿਸੀਲ ਵਿਚ ਕੰਮ ਕਰਵਾਉਣ ਲਈ ਆਏ ਦੀਪਕ ਕੁਮਾਰ ਸ਼ਰਮਾ, ਰਾਜ ਕੁਮਾਰ, ਅਰੁਣ ਕੁਮਾਰ ਤੇ ਪਲਵਿੰਦਰ ਕੋਰ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਉਨਾਂ ਦਾ ਕੰਮ ਨਿਰਧਾਰਤ ਕੀਤੀਆਂ ਗਈਆਂ ਸਰਕਾਰੀ ਫੀਸਾਂ ਤਹਿਤ ਹੀ ਹੋਇਆ ਹੈ। ਇਸੇ ਤਰਾਂ ਸਬ ਤਹਿਸੀਲ ਧਾਰੀਵਾਲ ਤੋਂ ਵਸੀਕਾ ਨੰਬਰ 1063 ਪਿੰਡ ਫਤਿਹਨੰਗਲ ਦੇ ਗੁਰਪ੍ਰੀਤ ਸਿੰਘ ਤੇ ਵਸੀਕਾ ਨੰਬਰ 1072 ਧਾਰੀਵਾਲ ਦੇ ਰਮੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨਾਂ ਨੇ ਵੀ ਤਹਿਸੀਲ ਵਿਚ ਕਰਵਾਏ ਗਏ ਕੰਮ ਵਿਚ ਕਿਸੇ ਕਿਸਮ ਦੀ ਕੋਈ ਖਾਮੀ ਨਾ ਹੋਣ ਦੀ ਗੱਲ ਆਖੀ।

ਇਸੇ ਤਰਾਂ ਗੁਰਦਾਸਪੁਰ ਗੁਰਦਾਸਪੁਰ, ਬਟਾਲਾ, ਧਾਰੀਵਾਲ, ਕਾਦੀਆਂ , ਡੇਰਾ ਬਾਬਾ ਨਾਨਕ, ਦੀਨਾਨਗਰ ਅਤੇ ਕਾਹਨੂੰਵਾਨ ਦੇ ਤਹਿਸੀਲ ਦਫਤਰਾਂ ਵਿਚ  ਕੰਮ ਕਰਵਾਉਣ ਵਾਲੇ ਲੋਕਾਂ ਨੇ ਦੱਸਿਆ ਕਿ ਉਨਾਂ ਨੂੰ ਸਮੇਂ ਸਿਰ ਅਤੇ ਨਿਰਧਾਰਤ ਫੀਸ ਤਹਿਤ ਹੀ ਸੇਵਾ ਪ੍ਰਦਾਨ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜਿਲੇ ਅੰਦਰ ਲੋਕਾਂ ਨੂੰ ਪਾਰਦ੍ਰਰਸ਼ੀ ਤੇ ਸਮਾਂਬੱਧ ਸੇਵਾਵਾਂ ਦੇਣ ਲਈ ਸਮੂਹ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਪ੍ਰਸ਼ਾਸਨ ਵਲੋਂ ਲੋਕਹਿੱਤ ਲਈ ਦਿੱਤੀਆਂ ਜਾ ਸੇਵਾਵਾਂ ਪੁਜਦਾ ਕਰਨ ਵਿਚ ਕੋਈ ਢਿੱਲਮੱਠ ਨਹੀਂ ਵਰਤੀ ਜਾਵੇਗੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments