spot_img
Homeਮਾਝਾਗੁਰਦਾਸਪੁਰਆਪ ਸਰਕਾਰ ਦੇ ਲੋਕ ਹਿਤਾਂ ਦੇ ਫ਼ੈਸਲਿਆਂ ਤੋਂ ਨਾ ਤਿੱਲ ਮਿਲਾਉਣ ਪ੍ਰਤਾਪ...

ਆਪ ਸਰਕਾਰ ਦੇ ਲੋਕ ਹਿਤਾਂ ਦੇ ਫ਼ੈਸਲਿਆਂ ਤੋਂ ਨਾ ਤਿੱਲ ਮਿਲਾਉਣ ਪ੍ਰਤਾਪ ਬਾਜਵਾ: ਜਗਰੂਪ ਸਿੰਘ ਸੇਖਵਾਂ

ਕਾਦੀਆਂ/28 ਮਾਰਚ      (ਮੁਨੀਰਾ ਸਲਾਮ ਤਾਰੀ)  ਵਿਧਾਨ ਸਭਾ ਹਲਕਾ ਕਾਦੀਆਂ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਪ੍ਰਤਾਪ ਬਾਜਵਾ ਨੂੰ ਆਪ ਸਰਕਾਰ ਵੱਲੋਂ ਲੋਕ ਹਿਤ ਤੇ ਲਏ ਜਾ ਰਹੇ ਫ਼ੈਸਲਿਆਂ ਤੇ ਤਿੱਲ ਮਿਲਾਉਣ ਜਾਂ ਬੌਖਲਾਹਟ ਚ ਆਉਣ ਦੀ ਬਜਾਏ ਪੰਜਾਬ ਚ ਉਨ੍ਹਾਂ ਦੀ ਪਾਰਟੀ ਦੀ ਹੋਈ ਸ਼ਰਮਨਾਕ ਹਾਰ ਦੇ ਕਾਰਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕਾਂਗਰਸ ਦੀ ਸਰਕਾਰ ਨੇ ਆਪਣੇ ਪੰਜ ਸਾਲਾ ਦੌਰ ਚ ਕੁੱਝ ਨਹੀਂ ਕੀਤਾ। ਹੁਣ ਜਦੋਂ ਪੰਜਾਬ ਚ ਆਪ ਦੀ ਸਰਕਾਰ ਬਣਨ ਤੇ ਲੋਕ ਪੱਖੀ ਫ਼ੈਸਲੇ ਲਏ ਜਾ ਰਹੇ ਹਨ ਤਾਂ ਇਨ੍ਹਾਂ ਨੂੰ ਤਕਲੀਫ਼ ਹੋ ਰਹੀ ਹੈ। ਉਨ੍ਹਾਂ ਕਿਹਾ ਪੰਜ ਸਾਲ ਤੱਕ ਇਨ੍ਹਾਂ ਦਾ ਭਰਾ ਫ਼ਤਹਿਜੰਗ ਸਿੰਘ ਬਾਜਵਾ ਹਲਕਾ ਕਾਦੀਆਂ ਤੋਂ ਵਿਧਾਇਕ ਰਿਹਾ। ਉਨ੍ਹਾਂ ਨੇ ਤਾਂ ਪੰਜ ਸਾਲਾਂ ਚ ਨਸ਼ਾ ਖ਼ਤਮ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਇਹ ਕਿਹੜੇ ਮੂੰਹ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੰਦੇ ਫ਼ਿਰ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਦਾ ਇਹ ਕਹਿਣਾ ਕਿ ਪੰਜਾਬ ਦੇ ਲੋਕਾਂ ਨੂੰ ਰਾਸ਼ਨ ਪਹਿਲਾਂ ਤੋਂ ਹੀ ਮਿਲ ਰਿਹਾ ਹੈ। ਅਤੇ ਹਰ ਪਿੰਡ ਮੁਹੱਲੇ ਚ ਡੀਪੂ ਹਨ, ਫ਼ਿਰ ਆਪ ਵੱਲੋਂ ਕੀ ਨਵਾਂ ਕੀਤਾ ਗਿਆ ਹੈ? ਇਸ ਤੇ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਅਸੀਂ ਦਿਲੀ ਦੀ ਤਰਜ਼ ਤੇ ਘਰ ਘਰ ਰਾਸ਼ਨ ਪਹੁੰਚਾਵਾਂਗੇ। ਅਨੇਕ ਬਜ਼ੁਰਗ, ਬਿਮਾਰ, ਅਪਾਹਜ ਅਤੇ ਦਿਹਾੜੀਦਾਰ ਲੋਕ ਹੁੰਦੇ ਹਨ ਜੋ ਲਾਈਨਾਂ ਚ ਰਾਸ਼ਨ ਲੈ ਨਹੀਂ ਸਕਦੇ ਹਨ। ਲੋਕਾਂ ਦੀ ਆਸਾਨੀ ਲਈ ਇਹ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਆਨਬਾਜ਼ੀ ਕਰਨ ਨਾਲ ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਫ਼ੋਟੋ: ਜਗਰੂਪ ਸਿੰਘ ਸੇਖਵਾਂ ਦੀ ਫ਼ਾਈਲ ਫ਼ੋਟੋ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments