spot_img
Homeਮਾਝਾਗੁਰਦਾਸਪੁਰਸਾਬਕਾ ਵਿਧਾਇਕਾਂ ਦੀਆਂ ਇਕ ਤੋਂ ਵੱਧ ਪੈਨਸ਼ਨਾਂ ਬੰਦ ਕਰਨਾ, ਪੰਜਾਬ ਸਰਕਾਰ ਦਾ...

ਸਾਬਕਾ ਵਿਧਾਇਕਾਂ ਦੀਆਂ ਇਕ ਤੋਂ ਵੱਧ ਪੈਨਸ਼ਨਾਂ ਬੰਦ ਕਰਨਾ, ਪੰਜਾਬ ਸਰਕਾਰ ਦਾ ਫੈਸਲਾ ਸ਼ਲਾਘਾਯੋਗ, ਹੁਣ ਆਮਦਨ ਟੈਕਸ ਵੀ ਖੁਦ ਭਰਨ ਵਿਧਾਇਕ – ਬਲਜਿੰਦਰ ਸਿੰਘ ਸੋਨੂ

ਕਾਦੀਆਂ, 27 ਮਾਰਚ ( ਸਲਾਮ ਤਾਰੀ) 15 ਅਗਸਤ 1947 ਨੂੰ ਭਾਰਤ ਆਜ਼ਾਦ ਦੇਸ਼ ਵਜੋਂ ਵਜੂਦ ਵਿੱਚ ਆਇਆ।  ਅੱਜ ਅਸੀਂ ਭਗਤ ਸਿੰਘ, ਸੁਖਦੇਵ, ਰਾਜ ਗੁਰੂ ਅਤੇ ਚੰਦਰ ਸ਼ੇਖਰ ਆਜ਼ਾਦ ਆਦਿ  ਅਜਿਹੇ ਦੇਸ਼ ਭਗਤਾਂ ਨੇ ਅਤੇ ਅਨੇਕਾਂ ਹੋਰ ਸੰਘਰਸ਼ੀ ਯੋਧਿਆਂ ਸਦਕਾ ਆਜ਼ਾਦੀ ਦਾ ਅਨੰਦ ਮਾਣ ਰਹੇ ਹਾਂ। ਪੰਜਾਬ ਦੀ ਵੰਡ ਦਾ ਦੁਖਾਂਤ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ। ਲੋਕਤੰਤਰ ਤਹਿਤ ਜਨਤਾਂ ਸੂਬੇ ਦੇ ਵਿਧਾਇਕਾਂ ਅਤੇ ਸੰਸਦਾਂ ਦੀ ਚੋਣ ਕਰਦੀ ਹੈ ਤਾਂ ਜੋ ਆਮ ਲੋਕ ਸੁੱਖ ਸ਼ਾਂਤੀ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰ ਸਕਣ। ਪਰ ਕੁਝ ਚੁਣੇ ਇਹ ਆਗੂ ਲਾਲਚ ਵਸ ਅਮੀਰ ਬਣਨ ਦੀ ਦੌੜ ਵਿੱਚ ਭਿ੍ਰਸ਼ਟਾਚਾਰੀ ਕੰਮ ਕਰਨ ਲੱਗੇ ਹਨ। ਵਿਧਾਨ ਸਭਾ ਵਿੱਚ ਆਪੇ ਹੱਥ ਖੜੇ ਕਰਕੇ ਪੈਨਸ਼ਨ ਲਾਭ ਵਜੋਂ ਬਾਰ ਬਾਰ ਚੁਣੇ ਜਾਣ ਤੇ ਇਕ ਤੋਂ ਵੱਧ ਪੈਨਸ਼ਨਾਂ ਲੈਣ ਲੱਗੇ, ਵਿਰੋਧੀ ਧਿਰਾਂ ਦਾ ਵੀ ਇਸ ਭਿ੍ਰਸ਼ਟਾਚਾਰੀ ਸੋਚ ਵਿੱਚ ਪੂਰਾ ਯੋਗਦਾਨ ਰਿਹਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਆਂਪ ਆਗੂ ਬਲਜਿੰਦਰ ਸਿੰਘ ਸੋਨੂ ਨੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨਾਲ ਮੁਲਾਕਤ ਦੋਰਾਨ  ਕੀਤਾ। ਉਨਾਂ ਅੱਗੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਬਣੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਿ੍ਰਸ਼ਟਚਾਰ ਦਾ ਜੜੋ ਖਾਤਮਾ ਕਰਨ ਦਾ ਵਚਨ ਪੂਰਾ ਕਰਨ ਤਹਿਤ ਵਿਧਾਇਕਾਂ ਦੀ ਇਕ ਤੋਂ ਵੱਧ ਪੈਨਸ਼ਨ ਬੰਦ ਕਰਕੇ ਭਾਰਤ ਭਰ ਵਿੱਚ ਇਕ ਮਿਸਾਲ ਕਾਇਮ ਕਰ ਦਿੱਤੀ ਗਈ ਹੈ।  ਸਰਕਾਰ ਦੁਆਰਾ ਕੀਤੀ ਇਸ ਪਹਿਲਕਦਮੀ ਦਾ ਪੰਜਾਬ ਦੇ ਲੋਕਾਂ  ਵੱਲੋਂ ਪੁਰਜੋਰ ਸਵਾਗਤ ਕੀਤਾ ਜਾਂਦਾ ਹੈ ਅਤੇ ਮੁੱਖ ਮੰਤਰੀ ਪੰਜਾਬ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਮੌਕੇ ਪੰਜਾਬ ਨੂੰ ਆਪ ਜਿਹੇ ਇਮਾਨਦਾਰ ਅਤੇ ਦਿ੍ਰੜ ਇਰਾਦੇ ਵਾਲੇ ਮੁੱਖ ਮੰਤਰੀ ਦੀ ਲੋੜ ਸੀ।  ਬਲਜਿੰਦਰ ਸਿੰਘ ਸੋਨੂ ਨੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੂੰ ਆਪਣੀ ਰਾਏ  ਦਿੰਦੇ ਆਖਿਆ ਕਿ ਹੁਣ ਉਪਰੋਕਤ ਆਗੂ ਆਪਣਾ ਆਮਦਨ ਕਰ ਖੁਦ ਭਰਨ ਅਤੇ ਆਪਣੇ ਹਲਕੇ ਵਿਚ ਦਫਤਰ ਖੋਲ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ, ਦੁੱਖ ਦਰਦ ਸੁਣ ਕੇ ਉਹਨਾਂ ਦਾ ਨਿਪਟਾਰਾ ਕਰਨ। ਨਵੇਂ ਚੁਣੇ ਵਿਧਾਇਕ ਜਨਤਾ ਪ੍ਰਤੀ ਵਫਾਦਾਰ ਸਿਪਾਹੀ ਬਣ ਕੇ ਪੰਜਾਬ ਵਿੱਚ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਸਰਕਾਰ ਵੱਲੋਂ ਚਲਾਏ ਗਏ ਅਭਿਆਨ ਵਿੱਚ ਪੂਰਾ ਯੋਗਦਾਨ ਪਾਉਣ ਤਾਂ ਜੋ ਅਸੀਂ ਮੁੜ ਹੱਸਦੇ ਵਸਦੇ ਪੰਜਾਬ ਦਾ ਨਿਰਮਾਣ ਕਰ ਸਕੀਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments