spot_img
Homeਮਾਝਾਗੁਰਦਾਸਪੁਰਪਿੰਡ ਹਰਪੁਰਾ ਵਿਖੇ ਹੋਇਆ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ

ਪਿੰਡ ਹਰਪੁਰਾ ਵਿਖੇ ਹੋਇਆ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ

ਬਟਾਲਾ, 26 ਮਾਰਚ ( ਮੁਨੀਰਾ ਸਲਾਮ ਤਾਰੀ) – ਨਿਊ ਪੰਜਾਬ ਯੂਥ ਕਲੱਬ (ਰਜਿ:) ਪਿੰਡ ਹਰਪੁਰਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਦਾਤ ਨੂੰ ਸਮਰਪਿਤ 6ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ ਪਿੰਡ ਦੇ ਖੇਡ ਮੈਦਾਨ ਵਿਖੇ ਕਰਵਾਇਆ ਗਿਆ। ਚਾਰ ਰੋਜ਼ਾ ਇਸ ਫੁਟੱਬਾਲ ਟੂਰਨਾਮੈਂਟ ਵਿਚ ਮਾਝੇ ਅਤੇ ਦੁਆਬੇ ਦੀਆਂ 40 ਨਾਮੀਂ ਫੁੱਟਬਾਲ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਪਿੰਡ ਹਰਪੁਰਾ ਅਤੇ ਮਿਸ਼ਰਪੁਰਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਪੈਂਨਲਟੀ ਸ਼ੂਟ ਰਾਹੀਂ 5-4 ਦੇ ਫਰਕ ਨਾਲ ਮਿਸ਼ਰਪੁਰਾ ਦੀ ਟੀਮ ਜੇਤੂ ਰਹੀ। ਟੂਰਨਾਮੈਂਟ ਵਿੱਚ ਹੋਰ ਰਵਾਇਤੀ ਖੇਡਾਂ ਵੀ ਦੇਖਣ ਨੂੰ ਮਿਲੀਆਂ।

ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਨਿਭਾਈ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਸੱਭਿਆਚਾਰ ਪੈਦਾ ਕਰਨਾ ਬੇਹੱਦ ਜਰੂਰੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਖੇਤਰ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਸਥਾਨ ਹੈ ਅਤੇ ਪਿੰਡ ਹਰਪੁਰਾ ਦੇ ਨੌਜਵਾਨਾਂ ਨੇ ਇਹ ਟੂਰਨਾਮੈਂਟ ਕਰਾ ਕੇ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਹੈ।

ਇਸ ਮੌਕੇ ਸ਼ਹੀਦ ਗੁਰਬਾਜ਼ ਸਿੰਘ ਮਸਾਣੀਆਂ ਦੇ ਪਿਤਾ ਗੁਰਮੀਤ ਸਿੰਘ ਅਤੇ ਟੂਰਨਾਮੈਂਟ ਵਿੱਚ ਵਿਸ਼ੇਸ਼ ਸਹਿਯੋਗ ਦੇਣ ਵਾਲੇ ਜੋਗਿੰਦਰ ਸਿੰਘ ਖੈਹਿਰਾ ਕਨੇਡਾ, ਪ੍ਰਗਟ ਸਿੰਘ ਬਾਹੀਆ ਕਨੇਡਾ, ਕੁਲਵੰਤ ਸਿੰਘ ਖੈਹਿਰਾ, ਨਿਸ਼ਾਨ ਸਿੰਘ, ਅਮਰਦੀਪ ਸਿੰਘ ਘੁਮਾਣ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸਤੋਂ ਇਲਾਵਾ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਸਾਬਤ-ਸੂਰਤ ਸਿੱਖ ਖਿਡਾਰੀਆਂ ਅਤੇ ਸੀਨੀਅਰ ਫੁੱਟਬਾਲ ਖਿਡਾਰੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਕਰਨਬੀਰ ਸਿੰਘ ਹਰਪੁਰਾ ਨੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ, ਦਰਸ਼ਕਾਂ ਅਤੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਸਦਕਾ ਇਹ ਟੂਰਨਾਮੈਂਟ ਸਫਲਤਾ ਨਾਲ ਸੰਪਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਸਾਰਥਿਕ ਉਪਰਾਲੇ ਕੀਤੇ ਜਾਂਦੇ ਰਹਿਣਗੇ।

ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਬਟਾਲਾ ਇੰਦਰਜੀਤ ਸਿੰਘ ਹਰਪੁਰਾ, ਮਾਸਟਰ ਸੂਬਾ ਸਿੰਘ, ਗੁਰਦੀਪ ਸਿੰਘ ਕੋਚ, ਕੁਲਵੰਤ ਸਿੰਘ ਖੈਹਿਰਾ, ਵਿੱਕੀ ਨਿਊਜ਼ੀਲੈਂਡ, ਗਗਨ ਮੱਲੀ, ਲਵਲੀ ਅਮਰੀਕਾ, ਹਰਮਨ ਪੰਨੂ, ਪਾਲਾ ਅਸਟ੍ਰੇਲੀਆ, ਸੁੱਖਬੀਰ ਸਿੰਘ ਕਨੇਡਾ, ਗੋਲਡੀ ਖੈਹਿਰਾ, ਜੁਝਾਰ ਸਿੰਘ ਹਰਪੁਰਾ, ਹਰਵਿੰਦਰ ਸਿੰਘ, ਲਾਲ ਸਿੰਘ ਖੈਹਿਰਾ, ਮਨਦੀਪ ਸਿੰਘ ਵਲੰਟੀਅਰ ਆਮ ਆਦਮੀ ਪਾਰਟੀ, ਜੱਸਾ ਕੋਚ, ਜਸਪਾਲ ਸਿੰਘ ਖੈਹਿਰਾ, ਅਭੀ ਅਸਟ੍ਰੇਲੀਆ, ਲਵ ਐਮੀ, ਬਿਕਰਮਜੀਤ ਸਿੰਘ ਖੈਹਿਰਾ, ਵਿਪਨ ਹਰਪੁਰਾ, ਸ਼ੇਰਾ ਗੋਰਾਇਆ, ਬਾਬਾ ਜਗਤ ਸਿੰਘ, ਸੋਨੀ ਸ਼ਾਹ, ਸੁਖਦੇਵ ਸਿੰਘ ਹਰਪੁਰਾ, ਬਲਜਿੰਦਰ ਸਿੰਘ ਖੈਹਿਰਾ, ਲਾਡੀ ਯੂ.ਐੱਸ.ਏ, ਰਣਜੀਤ ਸਿੰਘ ਬਹਾਦੁਰਹੁਸੈਨ, ਮਾਸਟਰ ਗੁਰਜੀਤ ਸਿੰਘ, ਬਾਬਾ ਸੁਖਦੇਵ ਸਿੰਘ ਡੇਅਰੀ ਵਾਲੇ, ਮਾਸਟਰ ਜੋਗਾ ਸਿੰਘ ਲਵ ਆਸਟ੍ਰੇਲੀਆ, ਮਨਦੀਪ ਸਿੰਘ ਖੈਹਿਰਾ, ਮਾਣਕ ਮਹਿਤਾ, ਉਪਦੇਸ਼, ਜੱਸੀ ਸਰਪੰਚ ਸਮੇਤ ਹੋਰ ਮੋਹਤਬਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments