spot_img
Homeਮਾਝਾਗੁਰਦਾਸਪੁਰਰਿਹਾਇਸ਼ੀ ਇਲਾਕੇ ਚ ਕੂੜੇ ਨੂੰ ਅੱਗ ਲਗਾ ਕੇ ਲੋਕਾਂ ਦੀ ਸਿਹਤਾਂ ਨਾਲ...

ਰਿਹਾਇਸ਼ੀ ਇਲਾਕੇ ਚ ਕੂੜੇ ਨੂੰ ਅੱਗ ਲਗਾ ਕੇ ਲੋਕਾਂ ਦੀ ਸਿਹਤਾਂ ਨਾਲ ਕੀਤਾ ਜਾ ਰਿਹਾ ਹੈ ਖਿਲਵਾੜ

ਕਾਦੀਆਂ/26 ਮਾਰਚ (ਮੁਨੀਰਾ ਸਲਾਮ ਤਾਰੀ)
ਕਾਦੀਆਂ ਚ ਆਬਾਦੀ ਦੇ ਵਿਚਕਾਰ ਬਹਿਸ਼ਤੀ ਮਕਬਰਾ ਨੇੜੇ ਪੂਰੇ ਸ਼ਹਿਰ ਦਾ ਕੂੜਾ ਸੁੱਟੇ ਜਾਣ ਦਾ ਸਿਲਸਿਲਾ ਜਾਰੀ ਹੈ। ਹੁਣ ਗਰਮੀ ਦੇ ਚੱਲਦੀਆਂ ਮੱਛਰਾਂ ਦੀ ਭਰਮਾਰ ਦੇ ਨਾਲ ਨਾਲ ਕੂੜੇ ਤੋਂ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਕੂੜਾ ਇਨ੍ਹਾਂ ਜ਼ਿਆਦਾ ਇਕੱਠਾ ਹੋ ਗਿਆ ਹੈ ਕਿ ਹੁਣ ਕੂੜੇ ਨੂੰ ਸੜਕਾਂ ਤੇ ਸੁੱਟਿਆ ਜਾਣ ਲਗਾ ਹੈ। ਕੂੜੇ ਨੂੰ ਹੁਣ ਨਗਰ ਕੌਂਸਲ ਵੱਲੋਂ ਸਾੜਿਆ ਜਾਣ ਲਗਾ ਹੈ। ਕੂੜੇ ਚ ਪਲਾਸਟਿਕ ਦੇ ਲਿਫ਼ਾਫ਼ੇ ਕਾਫ਼ੀ ਵੱਧ ਮਾਤਰਾ ਚ ਹੋਣ ਕਾਰਨ ਜ਼ਹਿਰੀਲੇ ਕਿਸਮ ਦਾ ਧੂੰਆ ਫ਼ੈਲ ਰਿਹਾ ਹੈ। ਜਿਸਦੇ ਕਾਰਨ ਆਲੇ ਦੁਆਲੇ ਦੇ ਲੋਕਾਂ ਨੂੰ ਭਾਰੀ ਮੁਸ਼ਕਿਲ ਹੋ ਰਹੀ ਹੈ।L ਧੂੰਏ ਕਾਰਨ ਲੋਕਾਂ ਦੇ ਸਾਂਹ ਘੁੱਟਣ ਲਗੇ ਹਨ। ਅਤੇ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀ ਝੇਲਣੀ ਪੈ ਰਹੀ ਹੈ। ਲੱਖਾਂ ਰੁਪਏ ਲਗਾਕੇ ਕੂੜੇ ਨੂੰ ਰੀਸਾਈਕਲ ਕਰਨ ਦੀ ਮਸ਼ੀਨ ਡੰਪ ਸਥਲ ਤੇ ਲਗਾਈ ਗਈ ਹੈ। ਪਰ ਉਹ ਬੇਕਾਰ ਪਈ ਹੋਈ ਹੈ। ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡੰਪ ਨੂੰ ਆਬਾਦੀ ਤੋਂ ਪਰੇ ਦੂਰ ਲੈ ਜਾਇਆ ਜਾਵੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments