spot_img
Homeਮਾਝਾਗੁਰਦਾਸਪੁਰਨਗਰ ਨਿਗਮ ਨੂੰ ਬਟਾਲਾ ਸ਼ਹਿਰ ਦੇ 10 ਤੋਂ 15 ਕਿਲੋਮੀਟਰ ਘੇਰੇ ਵਿੱਚ...

ਨਗਰ ਨਿਗਮ ਨੂੰ ਬਟਾਲਾ ਸ਼ਹਿਰ ਦੇ 10 ਤੋਂ 15 ਕਿਲੋਮੀਟਰ ਘੇਰੇ ਵਿੱਚ 4 ਤੋਂ 5 ਏਕੜ ਜ਼ਮੀਨ ਠੇਕੇ ’ਤੇ ਲੋੜੀਂਦੀ

ਬਟਾਲਾ, 24 ਮਾਰਚ ( ਮੁਨੀਰਾ ਸਲਾਮ ਤਾਰੀ) – ਨਗਰ ਨਿਗਮ ਬਟਾਲਾ ਵੱਲੋਂ ਸ਼ਹਿਰ ਦੇ ਕੂੜੇ-ਕਰਕਟ ਨੂੰ ਸੁੱਟਣ ਲਈ ਸ਼ਹਿਰੋਂ ਬਾਹਰਵਾਰ 4 ਤੋਂ 5 ਏਕੜ ਜ਼ਮੀਨ ਠੇਕੇ ’ਤੇ ਲਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ, ਨਗਰ ਨਿਗਮ ਬਟਾਲਾ ਸ੍ਰੀ ਰਾਮ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਬਟਾਲਾ ਸ਼ਹਿਰ ਦੇ 10 ਤੋਂ 15 ਕਿਲੋਮੀਟਰ ਘੇਰੇ ਵਿੱਚ 4 ਤੋਂ 5 ਏਕੜ ਜ਼ਮੀਨ ਠੇਕੇ ’ਤੇ ਲੱਭੀ ਜਾ ਰਹੀ ਹੈ ਤਾਂ ਜੋ ਸ਼ਹਿਰ ਦੇ ਕੂੜੇ ਦਾ ਓਥੇ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਠੇਕੇ ’ਤੇ ਜ਼ਮੀਨ ਦੇਣ ਚਾਹਵਾਨ ਜ਼ਮੀਨ ਮਾਲਕ ਆਪਣੀ ਮਾਲਕੀ ਦੇ ਸਬੂਤ ਸਹਿਤ ਨਗਰ ਨਿਗਮ ਬਟਾਲਾ ਦੇ ਕਮਰਾ ਨੰਬਰ 5 ਵਿੱਚ ਸੈਨਟਰੀ ਇੰਸਪੈਕਟਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਠੇਕੇ ਦੀ ਕੀਮਤ ਗੱਲਬਾਤ ਰਾਹੀਂ ਤਹਿ ਕਰ ਲਈ ਜਾਵੇਗੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments