spot_img
Homeਮਾਝਾਗੁਰਦਾਸਪੁਰਹੈਲਥ ਅਤੇ ਵੈਲਨਸ ਸੈਂਟਰ ਢਾਪਈ ਵਿਖੇ ਟੀ ਬੀ ਜਾਗਰੂਕਤਾ ਸੈਮੀਨਾਰ ਹਰ ਸਿਹਤ...

ਹੈਲਥ ਅਤੇ ਵੈਲਨਸ ਸੈਂਟਰ ਢਾਪਈ ਵਿਖੇ ਟੀ ਬੀ ਜਾਗਰੂਕਤਾ ਸੈਮੀਨਾਰ ਹਰ ਸਿਹਤ ਕੇਦਰ ਵਿੱਚ ਟੀਬੀ ਦਾ ਮੁਫ਼ਤ ਇਲਾਜ: ਕਮਿਊਨਿਟੀ ਹੈਲਥ ਅਫਸਰ ਰਾਜਬੀਰ ਕੌਰ

 

ਹਰਚੋਵਾਲ,24 ਮਾਰਚ ( ਸੁਰਿੰਦਰ ਕੌਰ ) ਵਿਸ਼ਵ ਤਪਦਿਕ ਦਿਵਸ ਤੇ ਕਮਿਊਨਿਟੀ ਹੈਲਥ ਸੈਂਟਰ ਭਾਮ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮੋਹਪ੍ਰੀਤ ਸਿੰਘ ਦੀ ਅਗਵਾਈ ਹੇਠ ਹੈਲਥ ਅਤੇ ਵੈਲਨਸ ਸੈਂਟਰ ਢਾਪਈ ਵਿਖੇ ਵਿਸ਼ਵ ਤਪਦਿਕ ਦਿਵਸ ਮਨਾਇਆ ਗਿਆ। ਹੈਲਥ ਇੰਸਪੈਕਟਰ ਕੁਲਜੀਤ ਸਿੰਘ ਨੇ ਦੱਸਿਆ ਕਿ ਤਪਦਿਕ ਦੇ ਖਾਤਮੇ ਲਈ ਸਰਕਾਰ ਵੱਲੋ 2025 ਤੱਕ ਦੇਸ਼ ਨੂੰ ਟੀ ਬੀ ਮੁੱਕਤ ਕਰਨ ਦਾ ਟੀਚਾ ਰੱਖਿਆ ਹੈ ਸਰਕਾਰ ਦੇ ਨਾਲ ਨਾਲ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਜਰੂਰੀ ਹੈ ।
ਸੀ ਐਚ ਓ ਰਾਜਬੀਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਤਪਦਿਕ ਦੇ ਸਹੀ ਅਤੇ ਜਲਦੀ ਜਾਂਚ ਲਈ ਪੰਜਾਬ ਦੇ ,ਸਾਰੇ ਜਿਲਾਂ ਹਸਪਤਾਲਾ ਵਿੱਚ ਬਲੱਗਮ ਦੀ ਜਾਂਚ , ਛਾਤੀ ਦਾ ਐਕਸਰੇ , ਸੀ ਬੀ ਨੋਟ ਮਸ਼ੀਨ ਅਤੇ ਟਰੂਨੋਟ ਮਸ਼ੀਨਾ ਰਾਹੀ ਟੀ ਬੀ ਬਿਮਾਰੀ ਦੇ ਟੌਸਟ ਅਤੇ ਇਲਾਜ ਬਿਲਕੁਲ ਮੁੱਫਤ ਹਨ । ਇਸ ਮੌਕੇ ਤੇ ਸੀ ਐਚ ਓ ਰਾਜਬੀਰ ਕੌਰ, ਹੈਲਥ ਇੰਸਪੈਕਟਰ ਕੁਲਜੀਤ ਸਿੰਘ, ਹੈਲਥ ਵਰਕਰ ਗੁਰਵੰਤ ਸਿੰਘ ਸਮੂਹ ਆਸ਼ਾ ਵਰਕਰ ਅਤੇ ਪਿੰਡ ਵਾਸੀ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments