spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਨੇ ਨਸ਼ੇ ਦੀ ਭੇਂਟ ਚੜ੍ਹੇ ਯੁਵਕ ਦੇ ਪਰਿਵਾਰ ਨਾਲ...

ਜਗਰੂਪ ਸਿੰਘ ਸੇਖਵਾਂ ਨੇ ਨਸ਼ੇ ਦੀ ਭੇਂਟ ਚੜ੍ਹੇ ਯੁਵਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

 

ਕਾਦੀਆਂ/23 ਮਾਰਚ (ਸਲਾਮ ਤਾਰੀ)
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜਗਰੂਪ ਸਿੰਘ ਸੇਖਵਾ ਪਿਛਲੇ ਦਿਨੀਂ ਨਸ਼ੇ ਦੀ ੳਵਰ ਡੋਜ਼ ਲੈਣ ਵਾਲੇ ਨੋਜਵਾਨ ਸ਼ੁਭਮ ਦੀ ਮੌਤ ਤੇ ਅਫ਼ਸੋਸ ਪਰਗਟ ਕਰਨ ਲਈ ਮਿਰਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਸ ਦੇ ਘਰ ਪਹੁੰਚੇ। ਉਨ੍ਹਾਂ ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੀਆਂ ਕਿਹਾ ਕਿ ਪੰਜਾਬ ਦਾ ਨੌਜਵਾਨ ਨਸ਼ੇ ਦੀ ਦਲਦਲ ਚ ਫ਼ਸ ਚੁੱਕਿਆ ਹੈ। ਨੋਜਵਾਨਾਂ ਨੂੰ ਇਸ ਦਲਦਲ ਤੋਂ ਬਾਹਰ ਕੱਢਣ ਲਈ ਆਪ ਸਰਕਾਰ ਢੁਕਵੇਂ ਕਦਮ ਚੁੱਕ ਰਹੀ ਹੈ। ਉਨ੍ਹਾਂ ਨਸ਼ਾ ਵਪਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਨਸ਼ਿਆਂ ਦੇ ਕਾਰੋਬਾਰ ਖ਼ਤਮ ਕਰ ਦੇਣ ਵਰਨਾ ਉਨ੍ਹਾਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਦਲ (ਬਾਦਲ) ਆਗੂ ਜਰਨੈਲ ਸਿੰਘ ਮਾਹਲ ਨੇ ਵੀ ਸ਼ੁਭਮ ਦੇ ਪਰਿਵਾਰ ਨਾਲ ਉਸਦੇ ਘਰ ਜਾ ਕੇ ਦੁੱਖ ਸਾਂਝਾ ਕੀਤਾ ਹੈ।
ਫ਼ੋਟੋ: ਜਗਰੂਪ ਸਿੰਘ ਸੇਖਵਾਂ ਸ਼ੁਭਮ ਦੇ ਪਿਤਾ ਨਾਲ ਦੁੱਖ ਸਾਂਝਾ ਕਰਦੇ ਹੋਏ
2) ਸਾਬਕਾ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਅਫ਼ਸੋਸ ਕਰਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments