spot_img
Homeਮਾਝਾਗੁਰਦਾਸਪੁਰਰਿਹਾਇਸ਼ੀ ਇਲਾਕੇ ਚ ਬਣੇ ਡੰਪ ਦਾ ਕਾਰਨ ਕਾਂਗਰਸ ਦੀ ਗੁੰਡਾਗਰਦੀ :ਜਗਰੂਪ ਸੇਖਵਾਂ

ਰਿਹਾਇਸ਼ੀ ਇਲਾਕੇ ਚ ਬਣੇ ਡੰਪ ਦਾ ਕਾਰਨ ਕਾਂਗਰਸ ਦੀ ਗੁੰਡਾਗਰਦੀ :ਜਗਰੂਪ ਸੇਖਵਾਂ

 

ਕਾਦੀਆਂ/23 ਮਾਰਚ (ਸਲਾਮ ਤਾਰੀ)
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਬਹਿਸ਼ਤੀ ਮਕਬਰਾ ਦੇ ਨੇੜੇ ਸਥਿਤ ਰਿਹਾਇਸ਼ੀ ਇਲਾਕਾ ਵਾਸੀਆਂ ਦੀ ਸ਼ਿਕਾਇਤ ਮਿਲਣ ਤੇ ਉੱਥੇ ਆਕੇ ਬਣੇ ਡੰਪ ਦਾ ਜਾਇਜ਼ਾ ਲਿਆ। ਇਸ ਮੌਕੇ ਤੇ ਇਲਾਕਾ ਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਪੂਰੇ ਸ਼ਹਿਰ ਦੀ ਗੰਦਗੀ ਸਾਡੇ ਮੁਹੱਲੇ ਚ ਸੁੱਟੀ ਜਾ ਰਹੀ ਹੈ। ਜਿਸ ਦੇ ਕਾਰਨ ਜਿੱਥੇ ਬਿਮਾਰੀ ਫ਼ੈਲਣ ਦਾ ਖ਼ਤਰਾ ਬਣ ਗਿਆ ਹੈ ਉੱਥੇ ਬਦਬੂ ਦੇ ਚੱਲਦੀਆਂ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ ਹੈ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਕਾਂਗਰਸ ਦੀ ਗੁੰਡਾਗਰਦੀ ਦੇ ਕਾਰਨ ਇਹ ਡੰਪ ਰਿਹਾਇਸ਼ੀ ਇਲਾਕੇ ਚ ਬਣਾ ਕੇ ਲੋਕਾਂ ਤੇ ਜ਼ੁਲਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਡੰਪ ਨੂੰ ਸ਼ਹਿਰ ਤੋਂ ਬਾਹਰ ਲੈ ਜਾਇਆ ਜਾਵੇਗਾ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਸੂਬਾ ਸਕੱਤਰ ਬਬੀਤਾ ਖੋਸਲਾ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਸ਼ਵਨੀ ਵਰਮਾ ਸਮੇਤ ਵੱਡੀ ਗਿਣਤੀ ਚ ਲੋਕ ਮੌਜੂਦ ਸਨ।
ਫ਼ੋਟੋ: ਜਗਰੂਪ ਸੇਖਵਾਂ ਮੁਹੱਲਾ ਵਾਸੀਆਂ ਦੀ ਤਕਲੀਫ਼ਾਂ ਸੁਣਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments