spot_img
Homeਪੰਜਾਬਮਾਲਵਾਅੰਗਰੇਜਾਂ ਖਿਲਾਫ ਜੰਗ ਲੜਦੇ ਸ਼ਹੀਦ ਹੋਏ ਬੱਬਰ ਅਕਾਲੀ ਲਹਿਰ ਦੇ...

ਅੰਗਰੇਜਾਂ ਖਿਲਾਫ ਜੰਗ ਲੜਦੇ ਸ਼ਹੀਦ ਹੋਏ ਬੱਬਰ ਅਕਾਲੀ ਲਹਿਰ ਦੇ ਯੋਧੇ ਸੰਤਾ ਸਿੰਘਨੂੰ ਸ਼ਰਧਾਜਲੀ ਭੇਂਟ ਕੀਤੀ

ਜਗਰਾਉਂ 18 ਜੂਨ  ( ਰਛਪਾਲ ਸਿੰਘ ਸ਼ੇਰਪੁਰੀ  ) ਰੇਲ ਪਾਰਕ ਜਗਰਾਂਓ ਚ 261 ਵੇ  ਦਿਨ ਚ ਸ਼ਾਮਲ ਹੋਏ ਕਿਸਾਨ ਸੰਘਰਸ਼ ਮੋਰਚੇ ਚ ਅੱਜ  ਸਭ ਤੋ ਪਹਿਲਾਂ ਅੱਜ ਦੇ ਦਿਨ 1923 ਚ ਜਾਗੀਰਦਾਰਾਂ ਅੰਗਰੇਜਾਂ ਅਤੇ ਉਨਾਂ ਦੇ ਟਾਊਟਾਂ ਖਿਲਾਫ ਜੰਗ ਲੜਦੇ ਸ਼ਹੀਦ ਹੋਏ ਬੱਬਰ ਅਕਾਲੀ  ਲਹਿਰ ਦੇ ਯੋਧੇ ਸੰਤਾ ਸਿੰਘ ਹਰਿਆਂ ਨੌ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਜਲੀ ਭੇਂਟ ਕੀਤੀ ਗਈ।ਇਸ ਸਮੇਂ ਅਪਣੇ ਸੰਬੋਧਨ ਚ ਮਹਿੰਦਰ ਸਿੰਘ ਕਮਾਲਪੁਰਾ ਜਿਲਾ ਪ੍ਰਧਾਨ, ਕਿਸਾਨ ਆਗੂ ਜਗਜੀਤ ਸਿੰਘ ਮਲਕ , ਹਰਭਜਨ ਸਿੰਘ,ਜਗਦੀਸ਼ ਸਿੰਘ,ਧਰਮ ਸਿੰਘ ਸੂਜਾਪੁਰ ਨੇ ਕਿਹਾ ਦਰਸ਼ਨ ਦੇਸ਼ ਭਰ ਚ 26  ਜੂਨ ਨੂੰ ਦਿੱਲੀ ਸੰਘਰਸ਼ ਦੇ ਦੋ ਸੌ ਦਿਨ ਪੂਰੇ ਹੋਣ ਤੇ ਖੇਤੀ ਬਚਾਓ ਲੋਕਤੰਤਰ ਬਚਾਓ ਦੇ ਨਾਰੇ ਹੇਠ ਹਰ ਤਰਾਂ ਦੇ ਲੋਕ ਵਿਰੋਧੀ ਕਨੂੰਨਾਂ ਖਿਲਾਫ ਰੋਸ ਦਿਵਸ ਮਨਾਇਆ ਜਾਵੇਗਾ। ਇਸ ਸਮੇਂ ਆਗੂਆਂ ਨੇ ਯੁ ਏ ਪੀ ਏ ਨਾਂ ਦੇ ਖਤਰਨਾਕ ਕਨੂੰਨ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਲ ਤਿਹਾੜ ਜੇਲ ਚੋਂ ਰਿਹਾਅ ਕੀਤੇ ਤਿੰਨ ਵਿਦਿਆਰਥੀ ਆਗੂਆਂ ਦੀ ਰਿਹਾਈ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਕੋਰਟ ਵਲੋਂ  ਚਿਪਣ ਦੇ ਬਾਵਜੂਦ ਸੱਪ ਵਿਸ ਘੋਲ ਰਿਹਾ ਹੈ। ਇਸ ਸਮੇ ਬੀਤੇ ਦਿਨ ਗਾਜੀਆਬਾਦ ਦੇ ਇਕ ਮੁਸਲਮਾਨ ਬਜੁਰਗ ਦੀ ਕੁੱਟਮਾਰ ਵਾਇਰਲ ਹੋਣ ਤੇ ਕੁਝ ਪਤਰਕਾਰਾਂ, ਲੇਖਕਾਂ ਵਲੋਂ ਟਵਿਟਰ ਤੇ ਟਿਪਣੀ ਕਰਨ ਦੇ ਮਾਮਲੇ ਚ ਪੁਲਸ ਵਲੋਂ ਦੰਗੇ ਭੜਕਾਉਣ ਦੇ ਪਰਚੇ ਦਰਜ ਕਰਨ ਦੀ ਸਖਤ ਨਿੰਦਿਆ ਦਾ ਮਤਾ ਪਾਸ ਕੀਤਾ ਗਿਆ। ਇਸ ਸਮੇਂ ਪੰਜਾਬ ਸਰਕਾਰ ਤੋਂ ਗੜਾ ਮਾਰੀ ਦੇ ਸ਼ਿਕਾਰ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਮੁਆਵਜਾ ਦੇਣ ਦੀ ਮੰਗ
 ਕੀਤੀ ਗਈ ।ਇਸ ਸਮੇਂ ਗੁਰਪ੍ਰੀਤ ਸਿੰਘ ਸਿਧਵਾਂ,ਦਰਸ਼ਨ ਸਿੰਘ ਗਾਲਬ,ਬਾਬਾ ਤਰਲੋਕ ਸਿੰਘ ਹਾਜਰ ਸਨ।
RELATED ARTICLES
- Advertisment -spot_img

Most Popular

Recent Comments