spot_img
Homeਮਾਝਾਗੁਰਦਾਸਪੁਰਮਾਤਾ ਸਵਿਤਰੀ ਬਾਈ ਫੂਲੇ ਸੋਸ਼ਲ ਵੈਲਫ਼ੇਅਰ ਸੋਸਾਇਟੀ ਪਠਾਨਕੋਟ ਵੱਲੋਂ ਵਧੀਆ ਕਾਰਗੁਜ਼ਾਰੀ ਲਈ...

ਮਾਤਾ ਸਵਿਤਰੀ ਬਾਈ ਫੂਲੇ ਸੋਸ਼ਲ ਵੈਲਫ਼ੇਅਰ ਸੋਸਾਇਟੀ ਪਠਾਨਕੋਟ ਵੱਲੋਂ ਵਧੀਆ ਕਾਰਗੁਜ਼ਾਰੀ ਲਈ ਅਧਿਆਪਕਾਂ ਨੂੰ ਕੀਤਾ ਸਨਮਾਨਿਤ ਨਿਸ਼ਕਾਮ ਸੇਵਾ ਕਰ ਰਹੀ ਹੈ ਮਾਤਾ ਸਵਿਤਰੀ ਬਾਈ ਫੂਲੇ ਸੋਸ਼ਲ ਵੈਲਫ਼ੇਅਰ ਸੋਸਾਇਟੀ – ਸੁਰਜੀਤ ਪਾਲ

ਕਾਦੀਆਂ 20 ਮਾਰਚ  (ਮੁਨੀਰਾ ਸਲਾਮ ਤਾਰੀ)ਅੱਜ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿੱਚ ਮਾਤਾ ਸਵਿਤਰੀ ਬਾਈ ਫੂਲੇ ਸੋਸ਼ਲ ਵੈਲਫ਼ੇਅਰ ਸੋਸਾਇਟੀ ਪਠਾਨਕੋਟ ਵੱਲੋਂ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆI ਇਸ ਸਮਾਰੋਹ ਵਿੱਚ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਤੋਂ ਸਿੱਖਿਆ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਕਰ ਰਹੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆI ਸੋਸਾਇਟੀ ਦੇ ਚੇਅਰਮੈਨ ਦਰਸ਼ਨ ਲਾਲ ਪਾਠੀ ਨੇ ਦੱਸਿਆ ਕਿ ਵਧੀਆ ਕੰਮ ਕਰ ਰਹੇ ਅਧਿਆਪਕਾਂ ਨੂੰ ਬਣਦਾ ਸਨਮਾਨ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਹੈ, ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੋਸਾਇਟੀ ਵੱਲੋਂ ਸਰਕਾਰੀ ਮਿਡਲ ਸਕੂਲ ਸੱਮੂਚੱਕ ਵਿਖੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਸੀI ਇਹ ਸੋਸਾਇਟੀ ਲੋੜਵੰਦ ਵਿਦਿਆਰਥੀਆਂ ਦੀ ਜਿੱਥੇ ਕਿਤਾਬਾਂ, ਫ਼ੀਸ ਨਾਲ਼ ਸਹਾਇਤਾ ਕਰਦੀ ਹੈ, ਉੱਥੇ ਗ਼ਰੀਬ ਲੋੜਵੰਦ ਪਰਿਵਾਰਾਂ ਦੀ ਵੱਖ-ਵੱਖ ਢੰਗਾਂ ਨਾਲ਼ ਮਦਦ ਕਰ ਰਹੀ ਹੈI ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸੇਵਾ-ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾ) ਸੁਰਜੀਤ ਪਾਲ ਨੇ ਜਿੱਥੇ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ, ਉੱਥੇ ਹੀ ਸਕੂਲ ਵਿਖੇ ਬਣੀ ਪੰਜਾਬੀ ਸੱਥ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਅਲੋਪ ਹੋ ਰਹੇ ਅਮੀਰ ਪੁਰਾਤਨ ਪੰਜਾਬੀ ਸੱਭਿਆਚਾਰ ਦੀ ਜਿਊਂਦੀ-ਜਾਗਦੀ ਮਿਸਾਲ ਹੈ, ਜਿਸ ਨੂੰ ਆਉਣ ਵਾਲੀਆਂ ਕਈ ਪੀੜ੍ਹੀਆਂ ਲਈ ਇੱਕ ਵਿਰਾਸਤੀ ਪਾਰਕ ਅਤੇ ਅਜਾਇਬ ਘਰ ਦੇ ਰੂਪ ਸੰਭਾਲਣ ਦਾ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਅਤੇ ਸਟੇਟ ਐਵਾਰਡ ਜੇਤੂ ਪੰਜਾਬੀ ਅਧਿਆਪਕ ਸੁਰਿੰਦਰ ਮੋਹਨ ਨੇ ਇੱਕ ਉੱਤਮ ਉਪਰਾਲਾ ਕੀਤਾ ਹੈI ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਅਤੇ ਪੰਜਾਬੀ ਅਧਿਆਪਕ ਸੁਰਿੰਦਰ ਮੋਹਨ ਨੇ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੀ ਸ਼ਲਾਘਾ ਕਰਦਿਆਂ ਸਕੂਲ ਵਿੱਚ ਨਿੱਘਾ ਸਵਾਗਤ ਕੀਤਾI ਇਸ ਮੌਕੇ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੀ ਪ੍ਰਧਾਨ ਮੈਡਮ ਪੁਸ਼ਪਾ ਦੇਵੀ ਵੱਲੋਂ ਦਰਸ਼ਨ ਲਾਲ ਪਾਠੀ ਅਤੇ ਸੋਸਾਇਟੀ ਮੈਂਬਰਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆI ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਦਰਸ਼ਨ ਲਾਲ ਪਾਠੀ, ਸੋਸਾਇਟੀ ਮੈਂਬਰ ਸੁਖਰਾਜ ਭੀਮ ਐਡਵੋਕਟ, ਸਟੇਟ ਐਵਾਰਡੀ ਮਾਸਟਰ ਜੀਤ ਰਾਜ, ਸਟੇਟ ਐਵਾਰਡੀ ਮਾਸਟਰ ਸੁਰਿੰਦਰ ਮੋਹਨ, ਦਰਸ਼ਨ ਲਾਲ, ਮਮਤਾ ਰਾਣੀ, ਸੁਨੀਤਾ ਦੇਵੀ, ਕਮਲਜੀਤ ਕੌਰ, ਪਵਨ ਅੱਤਰੀ ਤੋਂ ਇਲਾਵਾ ਸਨਮਾਨਿਤ ਹੋਣ ਵਾਲ਼ੇ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਅਧਿਆਪਕ ਹਾਜ਼ਰ ਸਨI ਸਮਾਰੋਹ ਦੇ ਅੰਤ ਵਿੱਚ ਦਰਸ਼ਨ ਲਾਲ ਪਾਠੀ ਵੱਲੋਂ ਵਧੀਆ ਪ੍ਰਬੰਧਾਂ ਲਈ ਸਕੂਲ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਦਾ ਧੰਨਵਾਦ ਕੀਤਾI

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments