spot_img
Homeਮਾਝਾਗੁਰਦਾਸਪੁਰਸਰਕਾਰੀ ਸਮਾਰਟ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟ ਧੰਦਲ ਦੀ ਟੀਮ ਬਲਾਕ ਪੱਧਰੀ...

ਸਰਕਾਰੀ ਸਮਾਰਟ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟ ਧੰਦਲ ਦੀ ਟੀਮ ਬਲਾਕ ਪੱਧਰੀ ਪ੍ਰਤੀਯੋਗਤਾ ਵਿਚ ਰਹੀ ਪਹਿਲੇ ਸਥਾਨ ਤੇ 

ਕਾਦੀਆਂ 17 ਮਾਰਚ (ਸਲਾਮ ਤਾਰੀ)
ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਸੰਧਾਵਾਲੀਆ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਬਲਾਕ ਪੱਧਰੀ ਨੈਸ਼ਨਲ ਪਾਪੂਲੇਸ਼ਨ ਐਜੂਕੇਸ਼ਨ ਪ੍ਰਾਜੈਕਟ ਦੇ ਅਧੀਨ ਬਲਾਕ ਪੱਧਰੀ ਪ੍ਰਤੀਯੋਗਤਾ ਕਰਵਾਈ ਗਈ । ਇਸੇ ਲੜੀ ਦੇ ਅਧੀਨ ਕਾਹਨੂੰਵਾਨ ਬਲਾਕ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੈਨੇਕੋਟ ਵਿਚ ਕਰਵਾਈ ਗਈ ਪ੍ਰਤੀਯੋਗਤਾ ਵਿਚ ਸਰਕਾਰੀ ਸਮਾਰਟ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟ ਧੰਦਲ ਦੀ ਟੀਮ ਨਾਟਕ ਮੰਚਨ ਵਿਚ  ਪਹਿਲੇ ਸਥਾਨ ਤੇ ਰਹੀ  । ਇਸ ਬਲਾਕ ਪੱਧਰੀ ਪ੍ਰਤੀਯੋਗਤਾ ਦੀ ਦੇਖ ਰੇਖ ਬਲਾਕ ਮੈਂਟਰ ਗੁਰਮੁਖ ਸਿੰਘ ਅਤੇ ਆਜ਼ਾਦ ਪਰਵਿੰਦਰ ਸਿੰਘ ਵੱਲੋਂ ਕੀਤੀ ਗਈ ।  ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀ ਨੂੰ ਸਕੂਲ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਜਸਬੀਰ ਲਾਲ ਵੱਲੋਂ ਟੀਮ ਦਾ ਸੁਆਗਤ ਕੀਤਾ ਗਿਆ । ਤੇ ਟੀਮ ਦੇ ਗਾਈਡ ਅਧਿਆਪਕ ਜਸਬੀਰ ਸਿੰਘ ਦੀ ਭਰਪੂਰ ਪ੍ਰਸੰਸਾ ਕੀਤੀ ਗਈ ।  ਇਸ ਮੌਕੇ ਤੇ  ਸਕੂਲ ਪ੍ਰਿੰਸੀਪਲ ਜਸਬੀਰ ਲਾਲ ਨੇ ਦੂਸਰੇ ਵਿਦਿਆਰਥੀਆਂ ਨੂੰ ਵੀ ਇਸੇ ਤਰ੍ਹਾਂ ਪ੍ਰੇਰਿਤ ਹੋ ਕੇ ਸਿੱਖਿਆ ਦੇ ਨਾਲ ਨਾਲ ਹੋਰਨਾਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।   ਉਨ੍ਹਾਂ ਕਿਹਾ ਕਿ ਆਧੁਨਿਕ ਪ੍ਰਤੀਯੋਗਤਾ ਦੇ ਯੁੱਗ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਲਈ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਣੀਆਂ  ਚਾਹੀਦੀਆਂ ਹਨ ਤਾਂ ਜੋ ਭਵਿੱਖ ਵਿੱਚ ਹਰ ਮੁਸ਼ਕਿਲ ਦਾ ਸਾਹਮਣਾ ਬੜੀ ਆਸਾਨੀ  ਨਾਲ ਕਰ ਸਕਣ ।
ਫੋਟੋ ਸਕੂਲ ਪਹੁੰਚਣ ਤੇ ਜਸਬੀਰ ਲਾਲ ਵਿਜੈ ਟੀਮ ਨੂੰ ਸਨਮਾਨਿਤ ਕਰਦੇ ਹੋਏ   ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments