spot_img
Homeਮਾਝਾਗੁਰਦਾਸਪੁਰਸ਼ੀਤਲਾ ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਕਰਤਾਰ ਚੰਦ ਦੇ ਅੰਤਿਮ ਕਿਰਿਆ ਵਿੱਚ...

ਸ਼ੀਤਲਾ ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਕਰਤਾਰ ਚੰਦ ਦੇ ਅੰਤਿਮ ਕਿਰਿਆ ਵਿੱਚ ਸ਼ਾਮਲ ਹੋਏ ਵੱਖ ਵੱਖ ਜਥੇਬੰਦੀਆਂ ਦੇ ਲੋਕ

ਕਾਦੀਆਂ 16 ਮਾਰਚ  (ਮੁਨੀਰਾ ਸਲਾਮ ਤਾਰੀ)

ਉੱਘੇ ਸਮਾਜਸੇਵੀ ਸੰਸਥਾ ਰਾਹਤ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਪ੍ਰਿੰਸੀਪਲ ਰਾਮ ਲਾਲ ਜੀ ਦੇ ਪਿਤਾ ਸ੍ਰੀ ਕਰਤਾਰ ਚੰਦ ਸਾਬਕਾ ਪ੍ਰਧਾਨ ਸ਼ੀਤਲਾ ਮੰਦਰ ਕਮੇਟੀ ਬੀਤੇ ਦਿਨੀਂ ਛੇ ਮਾਰਚ ਨੂੰ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਅੱਜ ਉਨ੍ਹਾਂ ਦੀ ਅੰਤਿਮ ਕਿਰਿਆ ਸਥਾਨਕ ਸ਼ੀਤਲਾ ਮੰਦਰ ਚ ਕੀਤੀ ਗਈ । ਜਿਸ ਵਿਚ ਗਰੁੜ ਪੁਰਾਣ ਦਾ ਪਾਠ ਕੀਤਾ ਗਿਆ । ਇਸ ਮੌਕੇ ਤੇ ਵੱਖ ਵੱਖ ਰਾਜਨੀਤਕ ਸਮਾਜਿਕ ਧਾਰਮਿਕ ਅਤੇ ਅਧਿਆਪਕਾਂ ਦੀ ਜਥੇਬੰਦੀਆਂ , ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ ਗੁਰਇਕਬਾਲ ਸਿੰਘ ਮਾਹਲ, ਐੱਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਬਲਾਕ ਕਾਦੀਆਂ ਇਕ ਦੇ ਪ੍ਰਿੰਸੀਪਲ ਹੈੱਡਮਾਸਟਰ ਜਿਨ੍ਹਾਂ ਵਿਚ ਅਮਰਜੀਤ ਸਿੰਘ ਭਾਟੀਆ , ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਪ੍ਰਿੰਸੀਪਲ ਸੁਰਿੰਦਰ ਕੁਮਾਰ ,ਰਵਿੰਦਰਪਾਲ ਸਿੰਘ ਚਾਹਲ, ਜਸਕਰਨ ਸਿੰਘ, ਦੀਨਾਨਗਰ ਤੋਂ ਰਮੇਸ਼ ਲਾਲ ਪ੍ਰਿੰਸੀਪਲ ਗੱਜਣ ਸਿੰਘ ‘ ਵੀਰ ਲਾਲ ,ਪ੍ਰਿੰਸੀਪਲ ਕਮਲਜੀਤ ਕੌਰ , ਪ੍ਰਿੰਸੀਪਲ ਸੁਨੀਤਾ ਕੌਸ਼ਲ, ਰਾਕੇਸ਼ ਕੌਸ਼ਲ , ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਕੇਸ਼ ਵਰਮਾ , ਸਕੱਤਰ ਪਵਨ ਭਾਰਦਵਾਜ, ਵਿਪਨ ਕੁਮਾਰ , ਪ੍ਰਦੀਪ ਕੁਮਾਰ, ਅਰਵਿੰਦਰਜੀਤ ਸਿੰਘ , ਦਿਲਬਾਗ ਸਿੰਘ ,ਦਿਨੇਸ਼ ਕੁਮਾਰ, ਬੀ ਐੱਮ ਅਮਰਿੰਦਰ ਸਿੰਘ , ਸਰਬਜੀਤ ਸਿੰਘ , ਰੁਪਿੰਦਰ ਕੌਰ , ਬੀ ਐਮ ਰਾਜਬੀਰ ਕੌਰ ‘ਬੀ ਐਮ ਸਤਿੰਦਰਪਾਲ ਸਿੰਘ ,ਵਰਿੰਦਰ ਸਿੰਘ, ਸੁਖਵਿੰਦਰਪਾਲ ਸਿੰਘ ਪੱਡਾ ,ਹੈੱਡਮਾਸਟਰ ਵਿਜੇ ਕੁਮਾਰ ਨੇ ਡੂੰਘਾ ਦੁਖ ਪ੍ਰਗਟ ਕੀਤਾ ਹੈ ।
ਫੋਟੋ :—– ਹਾਲ ਚ ਬੈਠੇ ਵੱਖ ਵੱਖ ਜਥੇਬੰਦੀਆਂ ਦੇ ਲੋਕ
ਕਰਤਾਰ ਚੰਦ ਦੀ ਫ਼ਾਈਲ ਫੋਟੋ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments