spot_img
Homeਮਾਝਾਗੁਰਦਾਸਪੁਰਰਾਸ਼ਟਰੀ ਵੈਕਸੀਨੇਸ਼ਨ ਦਿਵਸ ਮੌਕੇ ਸਨਮਾਨ ਸਮਾਰੋਹ ਕਰਵਾਇਆ।

ਰਾਸ਼ਟਰੀ ਵੈਕਸੀਨੇਸ਼ਨ ਦਿਵਸ ਮੌਕੇ ਸਨਮਾਨ ਸਮਾਰੋਹ ਕਰਵਾਇਆ।

 

ਹਰਚੋਵਾਲ16 ਮਾਰਚ (ਸੁਰਿੰਦਰ ਕੌਰ ) ਮਾਣਯੋਗ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੈ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਭਾਮ ਡਾ. ਗੁਰਦਿਆਲ ਸਿੰਘ ਜੀ ਦੀ ਅਗਵਾਈ ਤਹਿਤ ਸੀਐਚਸੀ ਭਾਮ ਵਿਖੇ ਰਾਸ਼ਟਰੀ ਵੈਕਸੀਨੇਸ਼ਨ ਦਿਵਸ ਮਨਾਇਆ ਗਿਆ।
ਇਸ ਮੌਕੇ ਬਲਾਕ ਵਿਚੋਂ ਪਲਸ ਪੋਲੀਓ ਮੁਹਿੰਮ ਦੌਰਾਨ ਸਭ ਤੋਂ ਵਧੇਰੇ ਵੈਕਸੀਨੇਸ਼ਨ ਕਰਨ ਵਾਲੀਆਂ 2 ਮਪਹਵ(ਫ) ਅਤੇ ਦੋ ਆਸ਼ਾ ਦਾ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇਕੇ ਸਨਮਾਨ ਕੀਤਾ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੁਰਦਿਆਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਵੱਖ-ਵੱਖ ਬਿਮਾਰੀਆਂ ਤੋਂ ਨਾਗਰਿਕਾਂ ਦੇ ਬਚਾਓ ਲਈ ਕਈ ਤਰ੍ਹਾਂ ਦੀਆਂ ਵੈਕਸੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਵੈਕਸੀਨ ਬਿਮਾਰ ਹੋਣ ਤੋਂ ਪਹਿਲਾਂ ਦਿਤੀ ਜਾਣ ਵਾਲੀ ਦਵਾਈ ਹੈ ਜੋ ਬਿਮਾਰੀ ਦਾ ਹਮਲਾ ਮਨੁੱਖੀ ਸ਼ਰੀਰ ਤੇ ਹੋਣ ਤੋਂ ਬਚਾਉਂਦੀ ਹੈ।
ਡਾਕਟਰ ਮੋਹਪ੍ਰੀਤ ਸਿੰਘ ਅਤੇ ਡਾਕਟਰ ਸੰਦੀਪ ਕੁਮਾਰ ਇਸ ਮੌਕੇ ਸਨਮਾਨਿਤ ਕੀਤੀਆਂ ਸਖਸ਼ੀਅਤਾਂ ਨੂੰ ਮੁਬਾਰਕਬਾਦ ਦੇਣ ਦੇ ਨਾਲ-ਨਾਲ ਬਲਾਕ ਦੇ ਸਮੂਹ ਵੈਕਸੀਨੇਟਰਾਂ ਦਾਂ ਪਲਸ ਪੋਲੀਓ ਮੁਹਿੰਮ ਦੌਰਾਨ ਬਹੁਤ ਵਧੀਆ ਕਵਰੇਜ ਕਰਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਰਾਸ਼ਟਰੀ ਵੈਕਸੀਨੇਸ਼ਨ ਦਿਵਸ ਮੌਕੇ ਸਬ ਸੈਂਟਰ ਦਕੋਹਾ ਦੇ ਮਪਹਵ (ਫ) ਗੁਰਦੀਸ਼ ਕੌਰ, ਸਬ ਸੈਂਟਰ ਕਾਦੀਆਂ ਦੇ ਮਪਹਵ (ਫ) ਨੀਲਮ ਕੁਮਾਰੀ , ਕਾਹਲਵਾਂ ਤੋਂ ਮਪਹਵ ਸੁਖਜਿੰਦਰ ਕੌਰ,ਮਪਹਵ- ਮਨੇਸ ਤੋਂ ਬਲਬੀਰ ਕੌਰ, ਸੀ ਐਚ ਓ ਹਰਸਿਮਰਨ ਪਾਲ ਸਿੰਘ ,ਰਾਜੋਆ ਦੇ ਨਾਲ ਵੱਖ ਵੱਖ ਪਿੰਡ ਤੋਂ ਆਸ਼ਾ ਸੁਖਵਿੰਦਰ ਕੌਰ, ਮਨਜੀਤ ਕੌਰ ਵਿਸ਼ੇਸ਼ ਸਨਮਾਨ ਚਿੰਨ੍ਹ ਅਤੇ ਵਿਭਾਗੀ ਪ੍ਰਸੰਸਾ ਪੱਤਰ ਦੇਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਐਸ ਐਮ ਓ ਡਾਕਟਰ ਗੁਰਦਿਆਲ ਸਿੰਘ, ਡਾਕਟਰ ਮੋਹਪ੍ਰੀਤ ਸਿੰਘ, ਡਾਕਟਰ ਸੰਦੀਪ , ਬੀਈ ਈ ਸੁਰਿੰਦਰ ਕੌਰ, ਐਲ ਐੱਚ ਵੀ ਹਰਭਜਨ ਕੌਰ, ਐ ਲ ਐੱਚ ਵ ਰਾਜਵਿੰਦਰ ਕੌਰ, ਐਲ ਐਚ ਵੀ ਬਰਿੰਦਰ ਕੌਰ , ਸੀ ਐੱਚ ਓ ਅਨੀਤਾ, ਸੀ ਐੱਚ ਓ ਤੇਜਦੀਪ ਕੌਰ, ਸੀ ਐਚ ਓ ਰਾਜਬੀਰ ਕੌਰ, ਸਮੂਹ ਆਸ਼ਾ ਫਸੀਲਿਟੇਟਰ ਅਤੇ ਹਸਪਤਾਲ ਦਾ ਸਟਾਫ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments