spot_img
Homeਪੰਜਾਬਮਾਲਵਾਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਅਨਾਜ ਮੰਡੀ ਦਾ ਦੌਰਾ ਕੀਤਾ

ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਅਨਾਜ ਮੰਡੀ ਦਾ ਦੌਰਾ ਕੀਤਾ

ਜਗਰਾਂਓ 18 ਜੂਨ  ( ਰਛਪਾਲ ਸਿੰਘ ਸ਼ੇਰਪੁਰੀ )  ਇਸ ਦੋਰਾਨ ਮੰਡੀ ਚ ਮੂੰਗੀ ਵੇਚਣ  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜੱਥੇ ਨੇ  ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਅੱਜ ਜਗਰਾਂਓ ਦੀ ਨਵੀਂ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਦੋਰਾਨ ਮੰਡੀ ਚ ਮੂੰਗੀ ਵੇਚਣ ਆਏ ਕਿਸਾਨਾਂ , ਗੱਲਾ ਮਜਦੂਰ ਯੂਨੀਅਨ ਦੇ ਆਗੂਆਂ,ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਚੈਅਰਮੈਨ ਮਾਰਕੀਟ ਕਮੇਟੀ ਨਾਲ ਮੁਲਾਕਾਤ ਕੀਤੀ। ਬੀਤੇ ਦਿਨੀਂ ਇਕ ਆੜਤੀਆ ਦੀ ਦੁਕਾਨ ਤੇ ਕਿਸਾਨ ਦੀ ਵਧ ਮੂੰਗੀ ਤੋਲਣ ਦਾ ਮਾਮਲਾ ਸਾਹਮਣੇ ਆਉਣ ਤੋ ਬਾਅਦ ਕਿਸਾਨ ਜਥੇਬੰਦੀ ਵਲੋਂ ਇਹ ਮਸ਼ਕ ਕੀਤੀ ਗਈ।  ਇਸ ਸਮੇਂ ਕਿਸਾਨ ਆਗੂਆਂ ਨੇ ਮੰਡੀ ਚ ਕੁਝ ਆੜਤੀਆ ਤੇ ਮਜਦੂਰਾਂ  ਵਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਇਸ ਤਰਾਂ ਦੇ ਮਾੜੇ ਵਿਹਾਰ ਤੋਂ ਖਬਰਦਾਰ ਕੀਤਾ । ਜਥੇਬੰਦੀ ਵਲੋਂ ਕੰਡਿਆਂ ਦੀ ਪੜਤਾਲ ਕਰਦਿਆਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਚ ਕਿਸੇ ਵੀ ਕਿਸਮ ਦੀ ਸ਼ਿਕਾਇਤ ਦਾ ਅਵਸਰ ਮਜਦੂਰ ਭਾਈਚਾਰਾ ਨਹੀਂ ਦੇਵੇਗਾ।ਇਸ ਸਮੇਂ ਆੜਤੀਆਂ ਨੂੰ ਵੀ ਸੁਚੇਤ ਕਰਦਿਆਂ  ਕਿਹਾ ਕਿ ਚਲ ਰਹੇ ਕਿਸਾਨ ਸੰਘਰਸ਼ ਦੇ ਮੱਦੇ ਨਜਰ ਕਿਸਾਨ ਦੀ ਫਸਲ ਦੇ ਤੋਲ  ਚ ਕਿਸੇ ਵੀ ਹੇਰਾਫੇਰੀ ਦਾ ਸਖਤ ਨੋਟਿਸ ਲਿਆ ਜਾਵੇਗਾ। ਚੈਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਕਿਸਾਨ ਆਗੂਆਂ ਨੂੰ ਦੱਸਿਆ ਕਿ ਬੀਤੇ ਦਿਨੀ ਮੰਡੀ ਚ ਚੈਕਿੰਗ ਦੌਰਾਨ ਕੰਡਿਆਂ ਚ ਫਰਕ ਸਾਹਮਣੇ ਆਉਣ ਤੇ ਤਿੰਨ ਆੜਤੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਉਨਾਂ ਭਰੋਸਾ ਦਿੱਤਾ ਕਿ ਇਸ ਸਬੰਧੀ ਭਵਿੱਖ ਵਿਚ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿਤਾ ਜਾਵੇਗਾ। ਇਸ ਸਮੇਂ ਜਥੇ ਵਿਚ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ,ਗੁਰਪ੍ਰੀਤ ਸਿੰਘ ਸਿਧਵਾਂ ਜਿਲਾ ਪ੍ਰੈੱਸ ਸਕੱਤਰ,ਦਰਸ਼ਨ ਸਿੰਘ ਗਾਲਬ ਆਦਿ ਹਾਜਰ ਸਨ।

RELATED ARTICLES
- Advertisment -spot_img

Most Popular

Recent Comments