spot_img
Homeਮਾਝਾਗੁਰਦਾਸਪੁਰਓਮ ਪ੍ਰਕਾਸ਼ ਦਾ ਗਰੁੱਪ ਬਣਿਆ ਸ਼ੈਫ ਆੱਫ ਦ ਈਅਰ 2022 , ...

ਓਮ ਪ੍ਰਕਾਸ਼ ਦਾ ਗਰੁੱਪ ਬਣਿਆ ਸ਼ੈਫ ਆੱਫ ਦ ਈਅਰ 2022 , ਹੋਟਲ ਮੈਨਜਮੈਂਟ ’ਚ ਕਰਵਾਏ ਮੁਕਾਬਲੇ

ਨਵਾਂਸ਼ਹਿਰ , 14 ਮਾਰਚ (ਵਿਪਨ)

ਕਰਿਆਮ ਰੋਡ ’ਤੇ ਸੱਥਿਤ ਕੇਸੀ ਕਾਲਜ ਆੱਫ ਹੋਟਲ ਮੈਨਜਮੈਂਟ ’ਚ ਪਿ੍ਰੰਸੀਪਲ ਸ਼ੈਫ ਵਿਕਾਸ ਕੁਮਾਰ  ਦੀ ਦੇਖਰੇਖ ’ਚ ਸ਼ੈਫ ਆੱਫ ਦ ਈਅਰ 2022 ਮੁਕਾਬਲੇ ਕਰਵਾਏ ਗਏ ,  ਜਿਸ ’ਚ ਕੇਸੀ ਗਰੁੱਪ  ਦੇ ਸਾਰੇ ਕਾਲਜਾਂ  ਦੇ 48 ਸਟੂਡੈਂਟ ਅਤੇ ਸਟਾਫ ਨੇ ਮਿਲ ਕੇ 12 ਗਰੁਪਾਂ ਬਣਾ ਕੇ ਵੱਧੀਆ ਅਤੇ ਸੁਆਦੀ ਖਾਨਾ ਤਿਆਰ ਕੀਤਾ।  ਮੁਕਾਬਲੇ ’ਚ ਓਮ ਪ੍ਰਕਾਸ਼,  ਨਸਰੀਨ, ਰੀਤੀਕਾ,  ਅਰਵਿੰਦ ਅਤੇ ਪਿ੍ਰਆ  ਦੇ ਗਰੁੱਪ ਨੇ ਪਹਿਲਾ,  ਸਿਆ,  ਅਨਾਮਿਕਾ,  ਮਨੀਸ਼ਾ, ਅਨਮੋਲ,  ਹਰਜੋਤ ਅਤੇ ਸੰਨੀ,  ਡਾੱ.  ਸ਼ਬਨਮ,  ਨੀਨਾ ਅਰੋੜਾ,  ਸ਼ਾਲਿਨੀ ਅਤੇ ਨਿਸ਼ਾ  ਦੇ ਦੋਨ੍ਹਾਂ ਗਰੁੱਪਾਂ ਨੇ ਸਾਂਝੇ ਤੌਰ ਤੇ ਦੂਜਾ ਸਥਾਨ ਪਾਇਆ ,  ਇਸਦੇ ਨਾਲ ਹੀ ਨਵਨੀਤ,  ਰੀਨਾ,  ਨਵਜੋਤ ਕੌਰ,  ਅਰਮਿਤਾ ਕਮਲ ਅਤੇ ਮੋਨਿਕਾ ਧੰਮ  ਦੇ ਗਰੁੱਪ ਨੇ ਤੀਜਾ ਸਥਾਨ ਹਾਸਲ ਕੀਤਾ ।  ਸ਼ੈਫ ਵਿਕਾਸ ਕੁਮਾਰ  ਨੇ ਦੱਸਿਆ ਕਿ ਇਸ ਮੁਕਾਬਲੇ ’ਚ ਵੱਖੋ ਵੱਖ ਤਰ੍ਹਾਂ ਦੇ ਕੇਸੀ ਸਲਾਦ,  ਗੁਲਾਬ ਜਾਮੁਨ, ਮੋਦਕ  ਹਾਈਬਿ੍ਰਡ ਬਰਫੀ, ਗਾਜਰ,  ਸੂਜੀ ਦਾ ਹਲਵਾ ਅਤੇ ਵੱਖੋ ਵੱਖ ਤਰ੍ਹਾਂ ਦੇ ਡਿਜਾਇਨਦਾਰ ਚੌਲ ਬਣਾਉਣ  ਦੇ ਨਾਲ ਹੀ  ਮੁਰਗ ਅਫਗਾਨੀ,  ਬਟਰ ਚਿਕਨ,  ਕੜਾਹੀ ਮਸ਼ਰੁਮ,  ਮੱਕੀ ਦੀ ਰੋਟੀ,  ਮਟਰ ਪਨੀਰ, ਆਜ਼ਾਦੀ ਦਾ ਅਮਿ੍ਰਤ ਮਹਾ ਉਤਸਵ ਪੁਲਾਵ,  ਭੱਲਾ ਰਾਇਤਾ,  ਕ੍ਰੀਮ ਚਿਕਨ,  ਲੱਛਾ ਪਰਾਂਠਾ,  ਕਸ਼ਮੀਰੀ ਚਿਕਨ,  ਦਾਲ ਮੱਖਨੀ,  ਗੋਭੀ ਮੁਸੱਲਮ,  ਤੜਕਾ ਰਾਇਤਾ  ਆਦਿ ਤਿਆਰ ਕੀਤਾ ।  ਜੱਜ ਦੀ ਭੂਮਿਕਾ ਕਾਲਜ ਪਿ੍ਰੰਸੀਪਲ ਸ਼ੈਫ ਵਿਕਾਸ ਕੁਮਾਰ,  ਡਾੱ.  ਕੁਲਜਿੰਦਰ ਕੌਰ, ਡਾੱ.  ਗੁਰਦੇਵ ਸਿੰਘ  ਠਾਕੁਰ,  ਇੰਜ.  ਆਰਕੇ ਮੂੰਮ,  ਸ਼ੈਫ ਮਿਰਜਾ ਸ਼ਹਿਜਾਨ ਵੇਗ, ਏਚਆਰ ਮਨੀਸ਼ਾ ਵਲੋ ਅਦਾ ਕੀਤੀ ਗਈ ।  ਕੈਂਪਸ  ਦੇ ਸਹਾਇਕ ਡਾਇਰੇਕਟ ਡਾੱ. ਅਰਵਿੰਦ ਸਿੰਗੀ ਅਤੇ ਹੋਰ ਸਟਾਫ ਵਲੋ ਵਿਜੇਤਾਵਾਂ ਨੂੰ ਸਨਮਾਨਤ ਕਰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲੇ ਸਟੂਡੈਂਟ ਅਤੇ ਸਟਾਫ ’ਚ ਛਿਪੀ ਸੁਵਾਦੀ ਖਾਨਾ ਬਣਾਉਣ ਦੀ ਪਾਕ ਕਲਾ ਨੂੰ  ਮੰਚ ’ਤੇ ਲਿਆਉਣ ਦਾ ਕੰਮ ਕਰਦੀ ਹੈ ।  ਮੰਚ ਸੰਚਾਲਨ ਦੀ ਭੂਮਿਕਾ ਵਿਦਿਆਰਥਣ ਕਰਤਿੰਦਰ,  ਓਪਿੰਦਰਪ੍ਰੀਤ,  ਕੁਲਵੀਰ ਕੌਰ,  ਅਮਨਿੰਦਰ,  ਸ਼ਿਵਾਂਗੀ ਨੇ ਅਦਾ ਕੀਤੀ ।  ਮੌਕੇ ’ਤੇ ਇੰਜ. ਅਮਨਦੀਪ ਕੌਰ,   ਸ਼ੈਫ ਵਿਸ਼ਾਲ,  ਸ਼ੈਫ ਰੁਚਿਕਾ, ਜਗਮੀਤ, ਪ੍ਰਦੀਪ, ਇੰਜ. ਜਫਤਾਰ ਅਹਿਮਦ,  ਜਨਾਰਦਨ ਕੁਮਾਰ,  ਕੁਲਵੰਤ ਸਿੰਘ,  ਜਸਦੀਪ ਕੌਰ,  ਹਰਪ੍ਰੀਤ ਕੌਰ,  ਜਗਜੀਤ ਸਿੰਘ ਅਤੇ ਵਿਪਨ ਕੁਮਾਰ  ਆਦਿ  ਦੇ ਨਾਲ ਕਾਲਜਾਂ ਦਾ ਸਾਰਾ ਸਟਾਫ ਮੌਜੂਦ ਰਿਹਾ।

ਫੋਟੋ

ਕੈਂਪਸ  ਦੇ ਸਹਾਇਕ ਡਾਇਰੇਕਟਰ ਡਾੱ. ਅਰਵਿੰਦ ਸਿੰਗੀ, ਸ਼ੈਫ ਵਿਕਾਸ ਕੁਮਾਰ, ਹੋਰ ਕਾਲਜ ਪਿ੍ਰੰਸੀਪਲ ਅਤੇ ਪ੍ਰੋਫੈਸਰ ਸ਼ੈਫ ਆੱਫ ਦੀ ਈਅਰ 2022 ਟੀਮ ਨੂੰ ਸਨਮਾਨਤ ਕਰਦੇ ਹੋਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments