spot_img
Homeਮਾਝਾਗੁਰਦਾਸਪੁਰਸਿਵਲ ਸਰਜਨ ਵਲੋ ਕਮਿਊਨਿਟੀ ਹੈਲਥ ਸੈਟਰ ਦੀ ਚੈਕਿੰਗ

ਸਿਵਲ ਸਰਜਨ ਵਲੋ ਕਮਿਊਨਿਟੀ ਹੈਲਥ ਸੈਟਰ ਦੀ ਚੈਕਿੰਗ

ਗੁਰਦਾਸਪੁਰ, 14 ਮਾਰਚ  (ਮੁਨੀਰਾ ਸਲਾਮ ਤਾਰੀ)    ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਵੱਲੋਂ ਸੀ.ਐਚ.ਸੀ. ਕੋਟ ਸੰਤੋਖ ਰਾਏ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ । ਇਸ ਚੈਕਿੰਗ ਦੋਰਾਨ ਸਮੂਹ ਕਰਮਚਾਰੀਆਂ/ਅਧਿਕਾਰੀਆਂ ਹਾਜ਼ਰ ਸਨ । ਉਹਨਾਂ ਨੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦਾ ਜਾਇਜਾ ਵੀ ਲਿਆ । ਉਹਨਾਂ ਵੱਲੋਂ ਐਨ.ਸੀ.ਡੀ. ਪ੍ਰੋਗਰਾਮ ਅਧੀਨ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾ ਬਾਰੇ ਸਮਿਖਿਆ ਕੀਤੀ ਅਤੇ ਸਿਹਤ ਸੰਸਥਾ ਦੀ ਸਾਫ-ਸਫਾਈ ਤੇ ਵੀ ਜੋਰ ਦਿੱਤਾ ।

ਉਹਨਾਂ ਵੱਲੋਂ ਵਾਰਡ, ਓ.ਟੀ., ਅਤੇ ਓ.ਪੀ.ਡੀ. ਦੀ ਵੀ ਚੈਕਿੰਗ ਕੀਤੀ ਗਈ । ਉਹਨਾਂ ਨੇ ਲੋਕਾਂ ਦੀ ਕੋਵਿਡ 19 ਵੈਕਸੀਨੇਸ਼ਨ ਕਰਵਾਉਣ ਵਾਸਤੇ ਕਿਹਾ । ਉਨਾਂ ਨੇ ਜਿਲ੍ਹੇ ਦੀਆਂ ਸਿਹਤ ਸੰਸਥਾਂਵਾਂ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮੇ ਸਿਹ ਦਫਤਰ ਹਾਜਰ ਹੋਣ ਦੀ ਹਦਾਇਤ ਕੀਤੀ । ਜੇਕਰ ਕੋਈ ਗੈਰ ਹਾਜਰ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments