spot_img
Homeਮਾਝਾਗੁਰਦਾਸਪੁਰਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਇਹ ਢੁੱਕਵਾਂ ਸਮਾਂ

ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਇਹ ਢੁੱਕਵਾਂ ਸਮਾਂ

ਬਟਾਲਾ, 14 ਮਾਰਚ ( ਮੁਨੀਰਾ ਸਲਾਮ ਤਾਰੀ) – ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਇਹ ਢੁੱਕਵਾਂ ਸਮਾਂ ਹੈ। ਇਸ ਮਹੀਨੇ ਕਾਫੀ ਫੁੱਲ-ਫੁਲਾਕਾ ਪ੍ਰਾਪਤ ਹੋਣ ਅਤੇ ਸੁਖਾਵਾਂ ਮੌਸਮ ਹੋਣ ਕਾਰਨ ਬਰੂਡ ਵੀ ਕਾਫੀ ਪੈਂਦਾ ਹੈ ਅਤੇ ਇਸ ਲਈ ਕਟੁੰਬਾਂ ਦੀ ਬਲਤਾ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਹੈ। ਸੋ ਇਹ ਕਟੁੰਬਾਂ ਦੀ ਗਿਣਤੀ ਨੂੰ ਵਧਾਉਣ ਲਈ ਵੀ ਢੁੱਕਵਾਂ ਸਮਾਂ ਹੈ।

ਸ਼ਹਿਰ ਦੀਆਂ ਮੱਖੀਆਂ ਨੂੰ ਪਾਲਣ ਦੇ ਕਿੱਤੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬਟਾਲਾ ਦੇ ਬਾਗਬਾਨੀ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਟੁੰਬਾਂ ਦੀ ਗਿਣਤੀ ਵਿੱਚ ਵਾਧਾ ਉਨ੍ਹਾਂ ਦੀ ਸੁਚੱਜੀ ਵੰਡ ਕਰਕੇ ਜਾਂ ਸਮੂਹਕ ਰਾਣੀ ਮੱਖੀਆਂ ਤਿਆਰ ਕਰਕੇ ਕੀਤਾ ਜਾ ਸਕਦਾ ਹੈ। ਇਹ ਸਮਾਂ ਪੁਰਾਣੀਆਂ ਰਾਣੀ ਮੱਖੀਆਂ ਤਬਦੀਲ ਕਰਨ ਲਈ ਵੀ ਢੁੱਕਵਾਂ ਹੈ ਅਤੇ ਇਸ ਮੰਤਵ ਲਈ ਲੋੜੀਂਦੀਆਂ ਰਾਣੀ ਮੱਖੀਆਂ ਕਿਸੇ ਚੰਗੇ ਰਵੇ ਦੇ ਕਟੁੰਬਾਂ ਤੋਂ ਵਪਾਰਕ ਪੱਧਰੀ ਸਮਕਾਲੀ ਸਮੂਹਕ ਰਾਣੀ ਮੱਖੀਆਂ ਤਿਆਰ ਕਰਨ ਵਾਲੇ ਢੰਗ ਨੂੰ ਅਪਣਾ ਕੇ ਤਿਆਰ ਕੀਤੀਆਂ ਜਾ ਸਕਦੀਆਂ ਹਨ। ਜੇ ਅਜੇ ਤੱਕ ਕਟੁੰਬਾਂ ਦੀ ਹਿਜ਼ਰਤ ਸਫ਼ੈਦੇ ਦੇ ਦਰੱਖ਼ਤਾਂ ਨੇੜੇ ਨਹੀਂ ਕੀਤੀ, ਤਾਂ ਮਾਰਚ ਮਹੀਨੇ ਵਿੱਚ ਹੀ ਇਹ ਹਿਜ਼ਰਤ ਜ਼ਰੂਰ ਕਰ ਦੇਣੀ ਚਾਹੀਦੀ ਹੈ। ਇਸ ਹਿਜ਼ਰਤ ਤੋਂ ਪਹਿਲਾਂ ਮੱਖੀਆਂ ਦੁਆਰਾ ਸਰ੍ਹੋਂ ਤੋਂ ਇਕੱਠਾ ਕੀਤਾ ਸ਼ਹਿਦ ਕੱਢ ਲਵੋ। ਜੇਕਰ ਕਟੁੰਬ ਵਿੱਚ ਮੱਖੀਆਂ ਦੀ ਬਲਤਾ ਜ਼ਿਆਦਾ ਹੈ ਤਾਂ ਕਟੁੰਬ ਨੂੰ ਹੋਰ ਛੱਤੇ, ਬੁਨਿਆਦੀ ਸ਼ੀਟਾਂ ਲੱਗੀਆਂ ਫਰੇਮਾਂ ਜਾਂ ਸੁਪਰ ਚੈਂਬਰ ਦੇ ਰੂਪ ਵਿੱਚ ਹੋਰ ਜਗ੍ਹਾ ਦੇਵੋ।

ਬਾਗਬਾਨੀ ਅਫ਼ਸਰ ਨੇ ਦੱਸਿਆ ਕਿ ਸਵਾਰਮ ਪ੍ਰਤੀ ਚੁਕੰਨੇ ਰਹੋ ਅਤੇ ਇਸ ਦੀ ਰੋਕਥਾਮ ਲਈ ਸਿਫਾਰਸ਼ਾਂ ਅਨੁਸਾਰ ਯੋਗ ਪ੍ਰਬੰਧ ਕਰੋ। ਬਰੂਡ ਨੂੰ ਬਾਹਰੀ ਪ੍ਰਜੀਵੀ ਮਾਈਟ ਟਰੋਪਲੀਲੈਪਸ ਕਲੈਰੀ ਦੇ ਹਮਲੇ ਤੋਂ ਬਚਾਉਣ ਲਈ ਛੱਤਿਆਂ ਦੇ ਉਪਰਲੇ ਡੰਡਿਆਂ ਉਪਰ ਸਲਫਰ ਦਾ ਧੂੜਾ ਇੱਕ ਗ੍ਰਾਮ ਪ੍ਰਤੀ ਛੱਤੇ ਦੇ ਹਿਸਾਬ ਨਾਲ ਧੂੜੋ। ਇਨਾਂ੍ਹ ਸੋਧੇ ਹੋਏ ਉਪਰਲੇ ਡੰਡਿਆਂ ਨੂੰ ਅੰਦਰਲੇ ਢੱਕਨ ਨਾਲ ਢੱਕੋ ਅਤੇ ਵਿਚਾਲੇ ਕਿਸੇ ਵੀ ਹੋਰ ਕਿਸਮ ਦੇ ਕਵਰ ਦਾ ਇਸਤੇਮਾਲ ਨਾ ਕਰੋ। ਢੁੱਕਵੇਂ ਬਦਲਾਅ ਦੇ ਤੌਰ ਤੇ ਫਾਰਮਿਕ ਐਸਿਡ (85%) ਦੀ ਧੂਣੀ 5 ਮਿਲੀਲਿਟਰ ਹਰ ਰੋਜ਼ ਦੇ ਹਿਸਾਬ ਨਾਲ ਲਗਾਤਾਰ ਦੋ ਹਫ਼ਤੇ ਵਰਤੋ। ਫਾਰਮਿਕ ਐਸਿਡ ਵਰੋਆ ਚਿੱਚੜੀ ਦੀ ਰੋਕਥਾਮ ਲਈ ਵੀ ਫਾਇਦੇਮੰਦ ਹੈ। ਅੋਗਜੈਲਿਕ ਐਸਿਡ ਦਾ ਖੰਡ ਦੇ ਘੋਲ (60 ਪ੍ਰਤੀਸ਼ਤ) ਵਿੱਚ ਤਿਆਰ ਕੀਤਾ 4.2 ਪ੍ਰਤੀਸ਼ਤ ਘੋਲ, 5 ਮਿਲੀਲਿਟਰ ਹਰ ਦੋ ਛੱਤਿਆਂ ਵਿਚਾਲੇ ਦੇਰ ਸ਼ਾਮ ਨੂੰ ਹਫ਼ਤੇਹਫ਼ਤੇ ਦੇ ਵਕਫੇ ਤੇ ਤਿੰਨ ਵਾਰ ਵਰਤਣਾ ਵੀ ਵਰੋਆ ਚਿੱਚੜੀ ਦੀ ਰੋਕਥਾਮ ਲਈ ਫਾਇਦੇਮੰਦ ਹੈ। ਵਰੋਆ ਚਿੱਚੜੀ ਦਾ ਹਮਲਾ ਹੋਣ ਦੀ ਸੂਰਤ ਵਿਚ ਸੀਲ ਡਰੋਨ ਬਰੂਡ ਵਾਲੇ ਛੱਤੇ ਹਿਸਿਆਂ ਨੂੰ ਕੱਟ ਕੇ ਨਸ਼ਟ ਕਰਨਾ, ਚਿਚੜੀ ਨੂੰ ਡਰੋਨ ਬਰੂਡ ਵਾਲੇ ਛੱਤਿਆਂ ਤੇ ਟਰੈਪ ਕਰਕੇ ਇਨ੍ਹਾਂ ਨੂੰ ਨਸ਼ਟ ਕਰਨਾ, ਪੀਸੀ ਖੰਡ ਮੱਖੀਆਂ ਉਪਰ ਧੂੜਨਾ, ਬੌਟਮ ਬੋਰਡ ਉਤੇ ਚਿਪਕਣ ਵਾਲਾ ਕਾਗਜ਼ (ਸਟਿਕਰ) ਰੱਖਣਾ ਅਤੇ ਜਾਲੀਦਾਰ ਵਰੋਆ ਬੌਟਮ ਬੋਰਡ ਵਰਤਣਾ, ਆਦਿ ਗੈਰ-ਰਸਾਇਣਕ ਤਰੀਕੇ ਇਸ ਚਿੱਚੜੀ ਦੀ ਰੋਕਥਾਮ ਵਾਸਤੇ ਸਹਾਈ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਬਰੂਡ ਬਿਮਾਰੀਆਂ ਬਾਰੇ ਸੁਚੇਤ ਰਹੋ ਤੇ ਇਨ੍ਹਾਂ ਦੇ ਸ਼ੱਕ ਹੋਣ ਦੀ ਸੂਰਤ ਵਿੱਚ ਮਾਹਿਰਾਂ ਦੀ ਸਲਾਹ ਲਓ ਅਤੇ ਲੋੜੀਂਦੇ ਰੋਕਥਾਮ ਉਪਰਾਲੇ ਕਰੋ, ਗੈਰ ਰਸਾਇਣਕ ਤਰੀਕਿਆਂ ਨੂੰ ਤਰਜ਼ੀਹ ਦਿਓ। ਆਪ ਮੁਹਾਰੇ ਐਂਟੀਬਾਇਟਕਾਂ ਦੀ ਵਰਤੋਂ ਨਾ ਕਰੋ। ਕਟੁੰਬਾਂ ਵਿਚਾਲੇ ਢੁਕਵੀਂ ਵਿੱਥ ਰੱਖ ਕੇ ਅਤੇ ਸ਼ਹਿਦ ਸਿਰਫ਼ ਸੁਪਰਾਂ ਵਿਚੋਂ ਕੱਢ ਕੇ, ਜੋ ਕਿ ਰਾਣੀ ਨਿਖੇੜੂ ਜਾਲੀ ਦੁਆਰਾ ਬਰੂਡ ਚੈਂਬਰ ਨਾਲੋਂ ਅੱਡ ਕੀਤੇ ਹੋਣ, ਸ਼ਹਿਦ ਮੱਖੀ ਫਾਰਮ ਵਿੱਚ ਚਿੱਚੜੀ ਅਤੇ ਬਰੂਡ ਬੀਮਾਰੀਆਂ ਦੇ ਫ਼ੈਲਾਅ ਨੂੰ ਠੱਲ੍ਹ ਪਾਇਆ ਜਾ ਸਕਦਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments