ਸਿਵਲ ਸਰਜਨ ਵੱਲੋਂ ਸੀ.ਐਚ.ਸੀ ਨੌਸ਼ਹਿਰਾ ਮੱਝਾ ਸਿੰਘ ਦਾ ਅਚਨਚੇਤ ਦੌਰਾ

0
230

ਨੌਸ਼ਹਿਰਾ ਮੱਝਾ ਸਿੰਘ, 18 ਜੂਨ (ਰਵੀ ਭਗਤ)-ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਮਾਂਡੀ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਨੌਸ਼ਹਿਰਾ ਮੱਝਾ ਸਿੰਘ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਐਸ.ਐਮ.ਓ ਡਾ. ਭੁਪਿੰਦਰ ਕੌਰ ਛੀਨਾ ਦੀ ਹਾਜ਼ਰੀ ਵਿੱਚ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦੀ ਵਿਜ਼ਿਟ ਕੀਤੀ ਅਤੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਸਿਵਲ ਸਰਜਨ ਨੇ ਹਸਪਤਾਲ ਸਟਾਫ ਨੂੰ ਹਦਾਇਤਾ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਸਹੂਲਤਾਂ ਮਿਲ ਰਹੀਆਂ ਹਨ ਉਹ ਮਰੀਜ਼ਾਂ ਨੂੰ ਦਿੱਤੀਆਂ ਜਾਣ। ਉਨ੍ਹਾਂ ਸਫ਼ਾਈ ਦੇ ਮਾਮਲੇ ਵਿੱਚ ਵੀ ਸੰਤੁਸ਼ਟੀ ਜ਼ਾਹਿਰ ਕੀਤੀ ਅਤੇ ਓ.ਪੀ.ਡੀ, ਲੈਬਾਰਟਰੀ, ਕਲੈਰੀਕਲ ਸਟਾਫ ਦਾ ਵੀ ਨਿਰੀਖਣ ਕੀਤਾ ਜੋ ਕਿ ਹਾਜ਼ਿਰ ਪਾਇਆ ਗਿਆ। ਉਨ੍ਹਾਂ ਕੋਵਿੰਡ 19 ਦੀਆਂ ਗਾਈਡਲਾਈਸਾਂ ਬਾਰੇ ਵੀ ਸਮੂਹ ਸਟਾਫ ਨੂੰ ਜਾਣੂ ਕਰਵਾਇਆ। ਇਸ ਮੌਕੇ ਡ. ਵਿਸ਼ਾਲਦੀਪ ਮੈਡੀਕਲ ਸਰਜਨ ਡਾ. ਜਸਪਾਲ ਕੌਰ ਗਾਇਨੀਕੋਲੋਜਿਸਟ, ਡਾ. ਕੁਲਜੀਤ ਕੌਰ, ਡਾ. ਵਿਨੋਦ ਭਗਤ ਡੈਂਟਲ, ਹੈਲਥ ਇੰਸਪੈਕਟਰ ਅਸ਼ੋਕ ਕੁਮਾਰ, ਅੰਮ੍ਰਿਤ ਚਮਕੌਰ ਸਿੰਘ, ਫਾਰਮੇਸੀ ਅਫਸਰ ਨਰਿੰਦਰ ਨੰਦਾ, ਜਤਿੰਦਰ ਸਿੰਘ, ਸੁਮੀਤ ਸ਼ਰਮਾ ਆਦਿ ਹਾਜ਼ਰ ਸਨ।

Previous articleਮਿਲਕਫੈਡ ਨੇ ਕੋਰੋਨਾ ਮਹਾਂਮਾਰੀ ਦੇ ਔਖੇ ਦੌਰ ਵਿੱਚ ਦੁੱਧ ਉਤਪਾਦਕਾਂ ਦੀ ਬਾਂਹ ਫੜ੍ਹੀ-ਸਹਿਕਾਰਤਾ ਮੰਤਰੀ ਰੰਧਾਵਾ
Next articleਬਸਪਾ ਅਕਾਲੀ ਦਲ ਦੀ ਸਾਂਝੀ ਮੀਟਿੰਗ ਗਾਲਿਬ ਕਲਾਂ ਵਿਖੇ ਹੋਈ

LEAVE A REPLY

Please enter your comment!
Please enter your name here