spot_img
Homeਮਾਝਾਗੁਰਦਾਸਪੁਰਗੁਰਇਕਬਾਲ ਸਿੰਘ ਮਾਹਲ ਨੇ ਹਲਕੇ ਦੇ ਵੋਟਰਾਂ ਸਪੋਟਰਾਂ ਤੇ ਵਰਕਰਾਂ ਦਾ ਕੀਤਾ...

ਗੁਰਇਕਬਾਲ ਸਿੰਘ ਮਾਹਲ ਨੇ ਹਲਕੇ ਦੇ ਵੋਟਰਾਂ ਸਪੋਟਰਾਂ ਤੇ ਵਰਕਰਾਂ ਦਾ ਕੀਤਾ ਧੰਨਵਾਦ

ਕਾਦੀਆਂ 12 ਮਾਰਚ (ਮੁਨੀਰਾ ਸਲਾਮ ਤਾਰੀ)
ਬੀਤੇ ਦਿਨੀਂ ਪੰਜਾਬ ਦੇ ਅੰਦਰ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋਡ਼ ਦੇ ੳਮੀਦਵਾਰ ਕੌਮੀ ਜਥੇਬੰਦਕ ਸਕੱਤਰ ਪੀ ਏ ਸੀ ਮੈਂਬਰ ਗੁਰਇਕਬਾਲ ਸਿੰਘ ਮਾਹਲ ਦੇ ਵੱਲੋਂ ਹਲਕੇ ਦੇ ਸਮੂਹ ਵੋਟਰਾਂ ਸਪੋਰਟਰਾਂ ਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।ਗੱਲਬਾਤ ਦੌਰਾਨ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਇੰਨਾ ਪਿਆਰ ਦਿੱਤਾ ਕਿ ਹਲਕੇ ਦੇ ਅੰਦਰੋਂ 42 ਹਜ਼ਾਰ ਤੋਂ ਵੱਧ ਲੋਕਾਂ ਨੇ ਮਾਹਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਸਾਥ ਦਿੱਤਾ ।ਜਿਸ ਲਈ ਉਹ ਹਮੇਸ਼ਾਂ ਹੀ ਦਿਲ ਦੀਆਂ ਗਹਿਰਾਈਆਂ ਤੋਂ ਹਲਕੇ ਦੇ ਲੋਕਾਂ ਅਤੇ ਸਮੁੱਚੇ ਸਾਰੇ ਹਲਕਾ ਕਾਦੀਆਂ ਦਾ ਧੰਨਵਾਦ ਕਰਦੇ ਹਨ ਅਤੇ ਹਮੇਸ਼ਾ ਹੀ ਮਾਹਲ ਪਰਿਵਾਰ ਆਪਣੇ ਹਲਕੇ ਦੇ ਲੋਕਾਂ ਵੋਟਰਾਂ ਸਪੋਰਟਰਾਂ ਦੇ ਨਾਲ ਚੱਟਾਨ ਵਾਂਗ ਖਡ਼੍ਹਾ ਰਹੇਗਾ ਜਿਸ ਤਰ੍ਹਾਂ ਪਹਿਲਾਂ ਮਾਹਲ ਪਰਿਵਾਰ ਆਪਣੇ ਵੋਟਰਾਂ ਸਪੋਰਟਰਾਂ ਤੇ ਵਰਕਰਾਂ ਨਾਲ ਖਡ਼੍ਹਾ ਸੀ ਉਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਵਿਚ ਇਸੇ ਤਰ੍ਹਾਂ ਹੀ ਖਡ਼੍ਹਾ ਰਹੇਗਾ ਅਤੇ ਆਉਣ ਵਾਲੇ ਸਮਿਆਂ ਦੌਰਾਨ ਵੱਡੀ ਲੀਡ ਦੇ ਨਾਲ ਹਲਕਾ ਕਾਦੀਆਂ ਤੋਂ ਕਾਮਯਾਬ ਹੋਣਗੇ ਅਤੇ ਅਸੈਂਬਲੀ ਵਿਚ ਪਹੁੰਚ ਕੇ ਪਾਰਟੀ ਨੂੰ ਮਜ਼ਬੂਤ ਕਰਨਗੇ ।ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਦੇ ਹਲਕੇ ਦੇ ਵੋਟਰਾਂ ਸਪੋਰਟਰਾਂ ਤੇ ਵਰਕਰਾਂ ਤੇ ਯੂਥ ਨੌਜਵਾਨਾਂ ਦੇ ਵੱਲੋਂ ਜੋ ਇੰਨਾ ਪਿਆਰ ਮਾਹਲ ਪਰਿਵਾਰ ਅਤੇ ਪਾਰਟੀ ਨੂੰ ਦਿੱਤਾ ਹੈ ਉਸ ਨੂੰ ਮਾਹਿਲ ਪਰਿਵਾਰ ਕਦੇ ਵੀ ਭੁੱਲੇਗਾ ਨਹੀਂ।ਅਤੇ ਸਮੁੱਚੇ ਮਾਹਲ ਪਰਿਵਾਰ ਦੇ ਘਰਾਂ ਦੇ ਦਰਵਾਜ਼ੇ ਹਮੇਸ਼ਾ ਹੀ ਪਹਿਲੇ ਦੀ ਤਰ੍ਹਾਂ ਖੁੱਲ੍ਹੇ ਰਹਿਣਗੇ ਜੇਕਰ ਕਿਤੇ ਵੀ ਹਲਕੇ ਦੇ ਵੋਟਰ ਸਪੋਟਰ ਜਾਂ ਵਰਕਰ ਨੂੰ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪੈਂਦੀ ਹੈ ਅਤੇ ਉਹ ਬੇਝਿਜਕ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ।ਅਖੀਰ ਵਿੱਚ ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਹਲਕੇ ਦੇ ਸਮੁੱਚੇ ਵੋਟਰਾਂ ਸਪੋਟਰਾਂ ਨੌਜਵਾਨਾਂ ਬੀਬੀਆਂ ਭੈਣਾਂ ਭਰਾਵਾਂ ਬਜ਼ੁਰਗਾਂ ਤੇ ਆਪਣੇ ਸ਼੍ਰੋਮਣੀ ਅਕਾਲ ਦਲ ਬਸਪਾ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕੀਤਾ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments